ਜਗਰਾਉਂ, 20 ਅਕਤੂਬਰ ( ਲਿਕੇਸ਼ ਸ਼ਰਮਾਂ)-ਸੁਆਮੀ ਰੂਪ ਚੰਦ ਜੈਨ ਸੀਨੀਅਰ ਸੈਕੰਡਰੀ ਸਕੂਲ ਜਗਰਾਉਂ ਨੇ ਮੁਕਾਬਲਿਆ ਸਾਲ 2022-2023 ਵਿੱਚ ਬੜੇ ਉਤਸ਼ਾਹ ਤੇ ਜੋਸ਼ ਨਾਲ ਭਾਗ ਲੈ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ।ਬੀਤੇ ਦਿਨੀਂ ਸਿਟੀ ਯੂਨੀਵਰਸਿਟੀ ਵਿਖੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਵਿੱਚ ਜਗਰਾਓਂ, ਮੋਗਾ ,ਲੁਧਿਆਣਾ, ਰਾਏਕੋਟ ਤੇ ਹੋਰ ਕਈ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਇਨ੍ਹਾਂ ਸਕੂਲ ਦੇ ਵਿਦਿਆਰਥੀਆਂ ਵਿੱਚ ਬੜਾ ਹੀ ਜ਼ਬਰਦਸਤ ਮੁਕਾਬਲਾ ਹੋਇਆ ਕਵਿਤਾ ਗਾਇਣ ,ਟੱਗ ਆਫ ਵਾਰ ,ਲੈਮਨ ਰੇਸ ,ਕਾਲਪਨਿਕ ਚਿੱਤਰ ਕਾਰੀ ਤੇ ਭੰਗੜੇ ਆਦਿ ਦੇ ਵੱਖ-ਵੱਖ ਮੁਕਾਬਲੇ ਕਰਵਾਏ ਗਏ ਇਹਨਾਂ ਵੱਖ-ਵੱਖ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਿਰ ਕੱਢ ਪੁਜ਼ੀਸ਼ਨਾਂ ਲੈ ਕੇ ਆਪਣਾ ਸਿੱਕਾ ਜਮਾਇਆ ਤੇ ਆਪਣੇ ਆਲੇ ਦੁਆਲੇ ਦੇ ਸਾਰੇ ਸਕੂਲਾਂ ਵਿੱਚ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ ਤੇ ਮੋਹਰੀ ਪੁਜੀਸ਼ਨਾਂ ਲੈ ਕੇ ਸਭ ਨੂੰ ਹੈਰਾਨ ਕਰ ਦਿੱਤਾ। ਇਨ੍ਹਾਂ ਮੁਕਾਬਲਿਆਂ ਦੀ ਲੜੀ ਵਿੱਚ ਮਿੱਟੀ ਮੂਰਤੀਕਾਰੀ ਮੁਕਾਬਲੇ ਵਿੱਚ ਵਿਦਿਆਰਥੀ ਪਵਿੱਤਰ ਸਿੰਘ ਨੇ ਪਹਿਲਾ ਸਥਾਨ, ਮਨਦੀਪ ਸਿੰਘ ਨੇ ਦੂਜਾ ਸਥਾਨ ,ਰੰਗੋਲੀ ਵਿਚ ਗੁਰਕਮਲ ਕੌਰ ਤੇ ਕੋਮਲ ਪ੍ਰੀਤ ਕੌਰ ਨੇ ਦੂਜਾ ਸਥਾਨ,ਕਾਲਪਨਿਕ ਚਿੱਤਰਕਾਰੀ ਵਿੱਚ ਜਸਪ੍ਰੀਤ ਕੌਰ ਨੇ ਪਹਿਲਾ ਸਥਾਨ ,ਖੁਸ਼ਪ੍ਰੀਤ ਕੌਰ ਨੇ ਤੀਜਾ ਸਥਾਨ, ਐਕਸਟੇਮਪੋਰੇ ਮੁਕਾਬਲੇ ਵਿੱਚ ਕਮਲੇਸ਼ ਕੌਰ ਨੇ ਤੀਜਾ ਸਥਾਨ, ਕਵਿਤਾ ਗਾਇਣ ਮੁਕਾਬਲੇ ਵਿੱਚ ਨਿਸ਼ਠਾ ਕਪਾਹੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਟੱਗ ਆਫ ਵਾਰ ਵਿਚ ਮੁੰਡਿਆਂ ਤੇ ਕੁੜੀਆਂ ਦੋਵਾਂ ਧਿਰਾਂ ਨੇ ਜਬਰਦਸਤ ਮੁਕਾਬਲੇ ਪਿੱਛੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਲੈਮਨ ਸਕੂਲ ਰੇਸ ਮੁਕਾਬਲੇ ਵਿੱਚ ਗੁਰਿੰਦਰਜੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ ਅਤ ਭੰਗੜੇ ਵਿੱਚ ਆਪਣੇ ਸੱਭਿਆਚਾਰ ਤੇ ਆਪਣੀ ਕਲਾ ਦੇ ਜੌਹਰ ਵਿਖਾ ਕੇ ਪਹਿਲਾ ਸਥਾਨ ਪ੍ਰਾਪਤ ਕਰਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਇਨ੍ਹਾਂ ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਨਕਦ ਇਨਾਮ ਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਤੇ ਸ੍ਰੀਮਤੀ ਪ੍ਰਿੰਸੀਪਲ ਰਾਜਪਾਲ ਕੌਰ ਵੱਲੋ ਇੰਨਾ ਵਿਦਿਆਰਥੀਆਂ ਤੇ ਮਾਣ ਮਹਿਸੂਸ ਕਰਦਿਆਂ ਕਿਹਾ ਕਿ ਇਹ ਸਾਰੇ ਸਕੂਲ ਅਤੇ ਸਮੂਹ ਅਧਿਆਪਕਾਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਤੇ ਵਿਦਿਆਰਥੀਆਂ ਦੀ ਹੌਂਸਲਾ ਅਫਜਾਈ ਕੀਤੀ । ਇਸ ਸ਼ਾਨਦਾਰ ਜਿੱਤ ਦੀ ਖੁਸ਼ੀ ਵਿੱਚ ਸਾਰੇ ਸਕੂਲ ਵਿੱਚ ਜਸ਼ਨ ਦਾ ਮਾਹੌਲ ਬਣਿਆ ਰਿਹਾ ।
ਇਸ ਮੌਕੇ ਤੇ ਸ਼੍ਰੀਮਤੀ ਰਾਜਪਾਲ ਕੌਰ ਨੇ ਇਹਨਾਂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਇਹ ਸਕੂਲ ਲਈ ਅਤੇ ਸਾਰੇ ਸਕੂਲ ਵਾਸਤੇ ਬਹੁਤ ਹੀ ਮਾਣ ਦੀ ਗੱਲ ਹੈ ਤੇ ਸਾਰੇ ਹੀ ਵਧਾਈ ਦੇ ਪਾਤਰ ਹਨ। ਅਜੋਕੇ ਮੁਕਾਬਲੇ ਦੇ ਦੌਰ ਵਿੱਚ ਵਿਕਾਸ ਲਈ ਅਜਿਹੀਆਂ ਰੁਚੀਆਂ ਪੈਦਾ ਕਰਨਾ ਬਹੁਤ ਜ਼ਰੂਰੀ ਹੈ ਤੇ ਬੱਚਿਆਂ ਨੂੰ ਹਰ ਖੇਤਰ ਵਿੱਚ ਹੋਣ ਲਈ ਪ੍ਰੇਰਿਤ ਕਰਦੇ ਰਹਿਣਾ ਚਾਹੀਦਾ ਹੈ, ਇਸ ਸਭ ਨਾਲ ਉਨ੍ਹਾਂ ਦਾ ਮਨੋਬਲ ਵੱਧਦਾ ਹੈ।ਇਸੇ ਕਰਕੇ ਉਹ ਹਮੇਸ਼ਾ ਵਿਦਿਆਰਥੀਆਂ ਵਿੱਚ ਅਕਸਰ ਹੀ ਸਕੂਲ ਪੱਧਰ ਤੇ ਅਜਿਹੇ ਮੁਕਾਬਲੇ ਕਰਵਾਉਂਦੇ ਰਹਿੰਦੇ ਹਨ ।ਇਸ ਮੌਕੇ ਤੇ ਸਕੂਲ ਦੀ ਮੈਨੇਜਮੇਂਟ ਕਮੇਟੀ ਵੀ ਵਿਦਿਆਰਥੀਆਂ ਦਾ ਹੌਂਸਲਾ ਅਫਜਾਈ ਕਰਨ ਲਈ ਵਿਸ਼ੇਸ਼ ਤੌਰ ਤੇ ਪਹੁੰਚੇ ਅੰਤ ਵਿੱਚ ਸ਼੍ਰੀਮਤੀ ਰਾਜ ਪਾਲ ਕੌਰ ਨੇ ਪਰਮਾਤਮਾ ਦਾ ਸ਼ੁਕਰਾਨਾ ਕੀਤਾ।