ਜਗਰਾਉਂ, 31 ਅਕਤੂਬਰ ( ਵਿਕਾਸ ਮਠਾੜੂ, ਮੋਹਿਤ ਜੈਨ)-ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਆਪਣੇ ਬੱਚਿਆਂ ਲਈ ਮਿਤੀ 29 ਅਕਤੂਬਰ ਨੂੰ ਇੱਕ ਟੂਰ ਰੱਖਿਆ ਗਿਆ ਜਿਸ ਵਿਚ ਨੌਵੀਂ ਤੋਂ ਬਾਰ੍ਹਵੀ ਜਮਾਤ ਦੇ ਵਿਦਿਆਰਥੀ ਵੰਡਰਲੈਂਡ ਜਲੰਧਰ ਅਤੇ ਚੌਥੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀ ਹਾਰਡਇਜ਼ ਵਰਡ ਲੁਧਿਆਣਾ ਵਿਖੇ ਆਪਣੇ ਅਧਿਆਪਕਾਂ ਦੀ ਦੇਖ-ਰੇਖ ਵਿਚ ਗਏ। ਉੱਥੇ ਉਹਨਾਂ ਨੇ ਬਹੁਤ ਸਾਰੀਆਂ ਰਾਈਡਜ਼ ਲਈਆਂ, ਜਿੱਥੇ ਉਹਨਾਂ ਨੇ ਖੂਬ ਆਨੰਦ ਮਾਣਿਆ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਕਿਹਾ ਕਿ ਕੋਰੋਨਾ ਕਾਲ ਤੋਂ ਬਾਅਦ ਬੱਚੇ ਇਸ ਵਾਰ ਟੂਰ ਤੇ ਗਏ ਹਨ। ਉਹਨਾਂ ਨੇ ਆਪਣੇ ਅੰਦਰ ਦੀ ਊਰਜਾ ਨੂੰ ਰੱਜ ਕੇ ਮਾਣਿਆ ਅਤੇ ਬਹੁਤ ਸਾਰੇ ਝੂਟੇ ਵੀ ਲਏ। ਬੱਚਿਆਂ ਦੇ ਅੰਦਰ ਦੀ ਖੁਸ਼ੀ ਉਹਨਾਂ ਦੇ ਚਿਹਰੇ ਭਲੀ-ਭਾਂਤ ਦੱਸ ਰਹੇ ਸਨ। ਉਹਨਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਟੂਰ ਲੈ ਕੇ ਜਾਣੇ ਜ਼ਰੂਰੀ ਹਨ ਤਾਂ ਜੋ ਬੱਚੇ ਪੜ੍ਹਾਈ ਦੇ ਨਾਲ-ਨਾਲ ਆਪਣੇ ਆਪ ਨੂੰ ਸਿੱਖਿਆਦਾਇਕ ਬਣਾ ਸਕਣ। ਇਸ ਮੌਕੇ ਸਕੂਲ ਦੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਅਤੇ ਅਜਮੇਰ ਸਿੰਘ ਰੱਤੀਆਂ ਨੇ ਵੀ ਅਜਿਹੇ ਟੂਰ ਹਰ ਸਾਲ ਲੈ ਕੇ ਜਾਣ ਦੀ ਗੱਲ ਕੀਤੀ।
