ਜਗਰਾਓਂ, 5 ਨਵੰਬਰ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਨਗਰ ਕੋਂਸਲ ਜਗਰਾਉਂ ਵੱਲੋਂ ਪ੍ਰਧਾਨ ਜਤਿੰਦਰਪਾਲ ਰਾਣਾ ਅਤੇ ਕਾਰਜ ਸਾਧਕ ਅਫਸਰ ਮਨੋਹਰ ਸਿੰਘ ਬਾਘਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੈਨਟਰੀ ਸੁਪਰਡੰਟ ਕੁਲਜੀਤ ਸਿੰਘ,ਸੈਨਟਰੀ ਇੰਸਪੈਕਟਰ ਸ਼ਿਆਮ ਕੁਮਾਰ, ਅਤੇ (ਸੀ ਐਫ) ਸੀਮਾ ਦੀ ਦੇਖ ਰੇਖ ਵਿੱਚ ਸਵੱਛ ਭਾਰਤ ਮਿਸ਼ਨ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਗਰ ਕੌਂਸਲ ਜਗਰਾਉਂ ਵਿਖੇ ਸਿਵਲ ਹਸਪਤਾਲ ਦੀ ਟੀਮ ਨਾਲ ਮਿਲ ਕੇ ਦਫਤਰੀ ਸਟਾਫ/ਸਫਾਈ ਸੇਵਕ ਸਫਾਈ ਸੇਵਿਕਾ/ਸੀਵਰਮੈਨਾਂ ਅਤੇ ਆਮ ਪਬਲਿਕ ਲਈ ਮੈਡੀਕਲ ਚੈਕ-ਅੱਪ ਕੈਂਪ ਲਗਾਇਆ ਗਿਆ। ਇਸ ਮੈਡੀਕਲ ਚੈਕ-ਅੱਪ ਕੈਂਪ ਦਾ ਉਦਘਾਟਨ ਵਿਧਾਇਕਾ ਸਰਵਜੀਤ ਕੌਰ ਮਾਣੂਕੇ ਦੇ ਪਤੀ ਪ੍ਰੋ.ਸੁਖਵਿੰਦਰ ਸਿੰਘ ਸੁੱਖੀ ਅਤੇ ਰਵਿੰਦਰਪਾਲ ਸਿੰਘ ਰਾਜੂ ਕੌਂਸਲਰ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਇਸ ਮੈਡੀਕਲ ਚੈਕ-ਅੱਪ ਕੈਪ ਦੌਰਾਨ ਦਫਤਰੀ ਸਟਾਫ/ਸਫਾਈ ਸੇਵਕ/ ਸਫਾਈ ਸੇਵਿਕਾ/ਸੀਵਰਮੈਨਾਂ ਅਤੇ ਆਮ ਪਬਲਿਕ ਦਾ ਮੈਡੀਕਲ ਚੈਕ-ਅਪ ਕੀਤਾ ਗਿਆ। ਸਿਵਲ ਹਸਪਤਾਲ ਦੇ ਯੋਗ ਡਾਂ ਮਨਪ੍ਰੀਤ ਸਿੰਘ,ਮੈਡੀਕਲ ਅਫਸਰ,ਡਾਂ ਪਵਨਪ੍ਰੀਤ ਸਿੰਘ ਮੈਡੀਕਲ ਅਫਸਰ,ਸ਼੍ਰੀਮਤੀ ਪੂਨਮ ਢੰਡ ਫਾਰਮੇਸੀ ਅਫਸਰ ਵੱਲੋਂ ਕੀਤਾ ਗਿਆ ਅਤੇ ਮੋਕੇ ਉਪਰ ਹੀ ਮੁਫਤ ਦਵਾਈਆ ਵੰਡੀਆ ਗਈਆ। ।ਇਸ ਮੋਕੇ ਦਫਤਰੀ ਸਟਾਫ/ਸਫਾਈ ਸੇਵਕ/ ਸਫਾਈ ਸੇਵਿਕਾ/ਸੀਵਰਮੈਨਾਂ ਅਤੇ ਆਮ ਪਬਲਿਕ ਵਿੱਚ ਮੈਡੀਕਲ ਚੈਕ ਅੱਪ ਲਈ ਭਰਭੂਰ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਸੱਤਪਾਲ ਸਿੰਘ ਦੇਹੜਕਾ, ਕੌਂਸਲਰ ਸ਼ਤੀਸ਼ ਕੁਮਾਰ ਪੱਪੂ. ਗੁਰਪ੍ਰੀਤ ਸਿੰਘ ਨੌਨੀ, ਕੈਪਟਨ ਨਰੇਸ਼ ਵਰਮਾ ਬਰਾਂਡ ਅੰਬੈਸਡਰ ਸਵੱਛ ਭਾਰਤ ਮਿਸ਼ਨ, ਐਮ.ਈ ਨਵਜੇਸ਼ ਚੋਪੜਾ, ਅਸ਼ੋਕ ਕੁਮਾਰ ਜੇ ਈ, ਮੈਡਮ ਸ਼ਿਖਾ ਬਿੰਲਡਿੰਗ ਇੰਸਪੈਕਟਰ, ਜੋਸ਼ੀ ਅਕਾਊਟੈਂਟ, ਮੈਡਮ ਨਵਜੀਤ ਕੌਰ ਕਲਰਕ, ਹਰੀਸ਼ ਕੁਮਾਰ ਕਲਰਕ, ਤਾਰਕ ਕਲਰਕ,ਜਗਮੋਹਨ ਸਿੰਘ ਕਲਰਕ, ਵਿਸ਼ਾਲ ਟੰਡਨ,ਮੁਕੇਸ਼ ਕੁਮਾਰ, ਗੁਰਪ੍ਰੀਤ ਸਿੰਘ, ਗਗਨਦੀਪ ਖੁੱਲਰ ਕਲਰਕ, ਪ੍ਰਵਾਨ ਸਿੰਘ, ਮੋਟੀਵੇਟਰ ਗਗਨਦੀਪ ਧੀਰ ਸਮੇਤ ਹੋਰ ਮੌਜੂਦ ਸਨ।
