Home crime ਕਿਰਾਏ ਤੇ ਦਿਤੀ ਦੁਕਾਨ ਦੇ ਤਾਲੇ ਤੋੜ ਕੇ ਸਮਾਨ ਖੁਰਦ-ਬੁਰਦ ਕਰਨ ਤੇ...

ਕਿਰਾਏ ਤੇ ਦਿਤੀ ਦੁਕਾਨ ਦੇ ਤਾਲੇ ਤੋੜ ਕੇ ਸਮਾਨ ਖੁਰਦ-ਬੁਰਦ ਕਰਨ ਤੇ ਕੈਨੇਡਾ ਨਿਵਾਸੀ ਔਰਤ ਸਮੇਤ ਤਿੰਨ ਖਿਲਾਫ ਮੁਕਦਮਾ

65
0


ਜਗਰਾਉਂ, 19 ਨਵੰਬਰ ( ਲਿਕੇਸ਼ ਸ਼ਰਮਾਂ, ਬੌਬੀ ਸਹਿਜਲ )-ਕਿਰਾਏ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਉਨ੍ਹਾਂ ਦੇ ਥਾਂ ਤੇ ਆਪਣੇ ਨਵੋਂ ਤਾਲੇ ਲਗਾਉਣ ਅਤੇ ਦੁਕਾਨ ਅੰਦਰ ਪਏ ਸਾਮਾਨ ਨੂੰ ਖੁਰਦ-ਬੁਰਦ ਕਰਨ ਅਤੇ ਦੁਕਾਨ ਦੇ ਬਾਹਰ ਆਪਣਾ ਬੋਰਡ ਲਗਾਉਣ ਦੇ ਦੋਸ਼ ਵਿਚ ਕੈਨੇਡਾ ਨਿਵਾਸੀ ਔਰਤ ਸਮੇਤ ਤਿੰਨ ਖਿਲਾਫ ਥਾਣਾ ਸਿਟੀ ਰਾਏਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਗੁਰਿੰਦਰ ਸਿੰਘ ਸਿੱਧੂ ਵਾਸੀ ਏ.ਐੱਸ.ਆਟੋਮੋਬਾਈਲ ਏਜੰਸੀ ਸ਼ੇਰਪੁਰ ਚੌਂਕ ਜਗਰਾਉਂ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਕਿ ਕਿਰਨਜੀਤ ਕੌਰ ਵਾਸੀ ਕੈਨੇਡਾ, ਉਸ ਦੀ ਮਾਤਾ ਹਰਮਿੰਦਰ ਕੌਰ ਅਤੇ ਹਰਮਿੰਦਰ ਸਿੰਘ ਵਾਸੀ ਪਿੰਡ ਗੋਰਸੀਆ ਮੱਖਣ ਨੇ ਉਸਦੇ ਰਾਏਕੋਟ ਵਿਖੇ ਖੋਲ੍ਹੇ ਹੋਏ ਸ਼ੋ ਰੂਮ ( ਗੁਰਿੰਦਰ ਸਿੰਘ ਦੀ ਕਿਰਾਏ ਦੀ ਦੁਕਾਨ) ਏਜੰਸੀ ਦੇ ਤਾਲੇ ਤੋੜ ਕੇ ਏਜੰਸੀ ਦੇ ਬੋਰਡ ਦੀ ਥਾਂ ਤੇ ਧਾਲੀਵਾਲ ਇਮੀਗ੍ਰੇਸ਼ਨ ਦਾ ਬੋਰਡ ਪ੍ਰੋਪਰਾਈਟਰ ਕਿਰਨਦੀਪ ਕੌਰ ਦੇ ਨਾਂ ’ਤੇ ਲਗਾ ਦਿੱਤਾ ਗਿਆ।  ਏਜੰਸੀ ਵਿੱਚ ਪਏ 95647 ਰੁਪਏ ਦੇ ਸਪੇਅਰ ਪਾਰਟਸ, 4 ਪੱਖੇ, 1 ਏ.ਸੀ., 1 ਵਾਟਰ ਕੂਲਰ, ਸਬਮਰਸੀਬਲ ਮੋਟਰ, ਵਾਸ਼ਿੰਗ ਪੰਪ, 2 ਮੇਜ਼, 8 ਕੁਰਸੀਆਂ, ਐਲੂਮੀਨੀਅਮ ਫਿਟਿੰਗਜ਼, ਰਸੋਈ ਦਾ ਸਮਾਨ, ਬਾਥਰੂਮ ਦਾ ਸਮਾਨ, ਸ਼ੈੱਡ, ਸਪੇਅਰ ਪਾਰਟਸ ਰੱਖਣ ਲਈ ਰੈਕ, ਸਪੇਅਰ ਪਾਰਟਸ ਰੂਮ, ਜਿਸਦੀ ਕੀਮਤ ਲੱਖਾਂ ਰੁਪਏ ਹੈ,  ਚੋਰੀ ਕਰਕੇ ਨਸ਼ਟ ਕਰ ਦਿੱਤਾ। ਇਸ ਸ਼ਿਕਾਇਤ ਦੀ ਜਾਂਚ ਐਸਪੀ ਡੀ. ਵਲੋਂ ਕੀਤੀ ਗਈ। ਜਾਂਚ ਤੋਂ ਬਾਅਦ ਕਿਰਨਜੀਤ ਕੌਰ ਵਾਸੀ ਕਨੇਡਾ, ਹਰਮਿੰਦਰ ਕੌਰ ਅਤੇ ਹਰਮਿੰਦਰ ਸਿੰਘ ਨਿਵਾਸੀ ਗੋਰਸੀਆਂ ਮੱਖਣ ਦੇ ਖਿਲਾਫ ਥਾਣਾ ਸਿਟੀ ਰਾਏਕੋਟ ਵਿਖੇ ਮਾਮਲਾ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here