ਜਗਰਾਓਂ, 19 ਨਵੰਬਰ ( ਭਗਵਾਨ ਭੰਗੂ )-ਸ਼ਹੀਦ ਬਾਬਾ ਦੀਪ ਸਿੰਘ ਜੀ ਸੇਵਾ ਸੁਸਾਇਟੀ ਪਿੰਡ ਮਲਕ ਵੱਲੋਂ ਦਮਦਮੀ ਟਕਸਾਲ ਦੇ 9ਵੇਂ ਜਥੇਦਾਰ ਬਾਬਾ ਬਿਸ਼ਨ ਸਿੰਘ ਜੀ ਦੀ ਯਾਦ ਵਿੱਚ ਸੰਕਰਾ ਆਈ ਹਸਪਤਾਲ ਮੁੱਲਾਪੁਰ ਦੇ ਸਹਿਯੋਗ ਨਾਲ 14ਵਾਂ ਮੁਫ਼ਤ ਅੱਖਾਂ ਦਾ ਆਪ੍ਰੇਸ਼ਨ ਕੈਂਪ ਗ੍ਰਾਮ ਪੰਚਾਇਤ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਭਾਈ ਕਨ੍ਹਈਆ ਜੀ ਦੇ ਸਹਿਯੋਗ ਨਾਲ 24 ਨਵੰਬਰ ਦਿਨ ਵੀਰਵਾਰ ਨੂੰ ਗੁਰਦੁਆਰਾ ਪੱਤੀ ਲੰਮੇ ਪਿੰਡ ਮਲਕ ਵਿਖੇ ਲਗਾਇਆ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ ਤੇ ਸਾਬਕਾ ਵਿਧਾਇਕ ਐਸ ਆਰ ਕਲੇਰ, ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ ਅਤੇ ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ ਪਹੁੰਚਣਗੇ।