Home crime ਬੀਜੀ ਹੋਈ ਫ਼ਸਲ ਨੂੰ ਜ਼ਮੀਨ ਵਿੱਚ ਨਸ਼ਟ ਕਰਨ ਦੀ ਕੋਸ਼ਿਸ਼ ਕਰਨ ਤੇ...

ਬੀਜੀ ਹੋਈ ਫ਼ਸਲ ਨੂੰ ਜ਼ਮੀਨ ਵਿੱਚ ਨਸ਼ਟ ਕਰਨ ਦੀ ਕੋਸ਼ਿਸ਼ ਕਰਨ ਤੇ ਅੱਠ ਖ਼ਿਲਾਫ਼ ਕੇਸ ਦਰਜ

52
0


ਜਗਰਾਉਂ, 19 ਨਵੰਬਰ ( ਅਸ਼ਵਨੀ, ਮੋਹਿਤ ਜੈਨ )-ਖੇਤ ਵਿੱਚ ਬੀਜੀ ਫ਼ਸਲ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਥਾਣਾ ਸਦਰ ਜਗਰਾਉਂ ਵਿਖੇ 8 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸਬ-ਇੰਸਪੈਕਟਰ ਜਗਰਾਜ ਸਿੰਘ ਨੇ ਦੱਸਿਆ ਕਿ ਗੁਰਵਿੰਦਰ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਸਾਬਕਾ ਸਰਪੰਚ ਜੋਗਿੰਦਰ ਸਿੰਘ ਦੀ 6 ਏਕੜ ਜ਼ਮੀਨ ਉਸ ਦੇ ਖੇਤ ਦੇ ਨਾਲ ਹੈ। ਜਿਸ ਦੀ ਉਹ ਪਿਛਲੇ 15 ਸਾਲਾਂ ਤੋਂ ਠੇਕੇ ’ਤੇ ਲੈ ਕੇ ਖੇਤੀ ਕਰ ਰਿਹਾ ਹੈ। ਮਿਤੀ 9 ਨਵੰਬਰ ਨੂੰ ਸਵੇਰੇ 9 ਵਜੇ ਦੇ ਕਰੀਬ ਕਰਮਜੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਮੇਰੇ ਖੇਤ ਵਿੱਚ ਆਏ ਅਤੇ ਮੈਨੂੰ ਜ਼ਮੀਨ ਖਾਲੀ ਕਰਨ ਦੀਆਂ ਧਮਕੀਆਂ ਦੇਣ ਲੱਗੇ। ਜੋ ਟਰੈਕਟਰ ਉਹ ਆਪਣੇ ਨਾਲ ਲੈ ਕੇ ਆਇਆ, ਜਿਸ ਦੇ ਪਿੱਛੇ ਕਣਕ ਬੀਜਣ ਵਾਲਾ ਸੀਡਰ ਲਾਇਆ ਹੋਇਆ ਸੀ। ਉਹ ਮਸ਼ੀਨ ਨਾਲ ਮੇਰੀ ਬੀਜੀ ਹੋਈ ਕਣਕ ਦੀ ਫ਼ਸਲ ਤੇ ਚੱਕਰ ਲਗਾ ਕੇ ਬੀਜੀ ਹੋਈ ਕਣਕ ਨੂੰ ਖਰਾਬ ਕਰਕੇ ਹੋਰ ਕਣਕ ਦੀ ਬਿਜਾਈ ਕਰਨ ਦੀ ਕੋਸ਼ਿਸ਼ ਕਰਨ ਲੱਗੇ। ਜਦੋਂ ਲੋਕ ਇਕੱਠੇ ਹੋਣ ਲੱਗੇ ਤਾਂ ਉਹ ਆਪਣਾ ਟਰੈਕਟਰ ਉਥੋਂ ਭਜਾ ਕੇ ਲੈ ਗਏ। ਜਿਸ ਸਬੰਧੀ ਉਸ ਸਮੇਂ ਥਾਣਾ ਸਦਰ ਜਗਰਾਉਂ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਫਿਰ 14 ਨਵੰਬਰ ਨੂੰ ਗੁਰਪ੍ਰੀਤ ਸਿੰਘ, ਮਲਕੀਤ ਸਿੰਘ ਅਤੇ ਹਰਵਿੰਦਰ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਮੇਰੇ ਵੱਲੋਂ ਠੇਕੇ ’ਤੇ ਲਈ ਗਈ ਉਕਤ ਜ਼ਮੀਨ ’ਤੇ ਟਰੈਕਟਰ ਲੈ ਆਏ।  ਜਿਸ ਦੇ ਪਿੱਛੇ ਜੰਦਰਾ ਲੱਗਿਆ ਹੋਇਆ ਸੀ। ਉਨ੍ਹਾਂ ਨਾਲ ਕਰੀਬ 5 ਹੋਰ ਨੌਜਵਾਨ ਸਨ। ਜਿਨ੍ਹਾਂ ਕੋਲ ਡਾਂਗ ਸੋਟੀ ਫੜੀ ਹੋਈ ਸੀ। ਹਰਵਿੰਦਰ ਸਿੰਘ ਟਰੈਕਟਰ ਚਲਾ ਰਿਹਾ ਸੀ ਅਤੇ ਬਾਕੀ ਸਾਰੇ ਉਥੇ ਖੜ੍ਹੇ ਸਨ। ਜਦੋਂ ਮੈਂ ਆਪਣੇ ਖੇਤ ਵਿੱਚ ਟਾਰਚ ਦੀ ਲਾਈਟ ਜਗਾਈ ਤਾਂ ਮੈਂ ਗੁਰਪ੍ਰੀਤ ਸਿੰਘ, ਮਲਕੀਤ ਸਿੰਘ ਅਤੇ ਹਰਵਿੰਦਰ ਸਿੰਘ ਨੂੰ ਪਛਾਣ ਲਿਆ ਜੋ ਮੈਨੂੰ ਦੇਖ ਕੇ ਆਪਣਾ ਟਰੈਕਟਰ ਲੈ ਕੇ ਭੱਜ ਗਏ। ਉਨ੍ਹਾਂ ਨੇ ਮੇਰੀ ਬੀਜੀ ਕਣਕ ਦੀ ਫਸਲ ਨੂੰ ਨੁਕਸਾਨ ਪਹੁੰਚਾਇਆ। ਇਸ ਸਬੰਧੀ ਥਾਣਾ ਸਦਰ ਜਗਰਾਉਂ ਵਿੱਚ ਗੁਰਪ੍ਰੀਤ ਸਿੰਘ, ਮਲਕੀਤ ਸਿੰਘ ਅਤੇ ਹਰਵਿੰਦਰ ਸਿੰਘ ਵਾਸੀ ਪਿੰਡ ਕਾਉਂਕੇ ਕਲਾਂ ਅਤੇ ਪੰਜ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

LEAVE A REPLY

Please enter your comment!
Please enter your name here