Home crime ਗੁਰੂ ਚੇਲੇ ਦਾ ਰਿਸ਼ਤਾ ਤਾਰ ਤਾਰ.. ਸਕੂਲ ਅਧਿਆਪਕ ਨੇ ਕੀਤਾ ਆਪਣੇ ਹੀ...

ਗੁਰੂ ਚੇਲੇ ਦਾ ਰਿਸ਼ਤਾ ਤਾਰ ਤਾਰ..
ਸਕੂਲ ਅਧਿਆਪਕ ਨੇ ਕੀਤਾ ਆਪਣੇ ਹੀ ਸਕੂਲ ਦੀ ਨਾਬਾਲਗ ਲੜਕੀ ਨਾਲ ਦੁਸ਼ਕਰਮ

78
0

ਗੁਮਨਾਮ ਚਿੱਠੀ ਮਿਲਣ ਤੇ ਜਾਂਚ ਉਪਰੰਤ ਹੋਇਆ ਇਹ ਸਨਸਨੀਖੇਜ਼ ਖੁਲਾਸਾ

ਜਗਰਾਉਂ, 5 ਦਸੰਬਰ ( ਰਾਜੇਸ਼ ਜੈਨ, ਭਗਵਾਨ ਭੰਗੂ)-ਥਾਣਾ ਸਿੱਧਵਾਂਬੇਟ ਅਧੀਨ ਇਕ ਪਿੰਡ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ ਸਕੂਲ ਦੀ ਦਸਵੀਂ ਕਲਾਸ ਵਿੱਚ ਪੜਦੀ ਨਾਬਾਲਿਗ ਲੜਕੀ ਨਾਲ ਉਸੇ ਸਕੂਲ ਦੇ ਲਾਇਬਰੇਰੀਅਨ ਰਿਸਰੋਸ  ਅਧਿਆਪਕ ਵਲੋਂ ਨਜਾਇਜ਼ ਸਰੀਰਿਕ ਸੰਬੰਧ ਬਨਾਉਣ ਸੰਬਧੀ ਆਈ ਇਕ ਗੁਮਨਾਮ ਚਿੱਠੀ ਦੀ ਪੜਤਾਲ ਕਰਨ ਉਪਰੰਤ ਸਕੂਲ ਦੇ ਉਕਤ ਅਧਿਆਪਕ ਖਿਲਾਫ਼ ਧਾਰਾ 376  ਅਤੇ ਪਾਸਕੋ ਐਕਟ ਤਹਿਤ ਮੁਕਦਮਾ ਦਰਜ ਕੀਤਾ ਗਿਆ। ਥਾਣਾ ਸਦਰ ਜਗਰਾਉਂ ਦੇ ਇੰਸਪੈਕਟਰ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਸਵਿੰਦਰ ਕੌਰ ਵਲੋਂ ਜਾਂਚ ਉਪਰੰਤ ਡਾਇਰੈਕਟਰ ਸਿੱਖਿਆ ਵਿਭਾਗ (ਸੈ: ਸਿ) ਪੰਜਾਬ, ਐਸ.ਏ. ਐਸ. ਨਗਰ ਨੂੰ ਪੇਸ਼ ਕੀਤੀ ਰਿਪੋਰਟ ਵਿਚ ਖੁਲਾਸਾ ਕੀਤਾ ਕਿ ਸਿੱਧਵਾਂਬੇਟ ਅਧੀਨ ਇਕ ਪਿੰਡ ਦੇ ਸਕੂਲ ਵਿੱਚ ਤਾਇਨਾਤ  ਮਨਦੀਪ ਸਿੰਘ (ਲਾਇਬ੍ਰੇਰੀ ਰਿਸਟੋਰਰ) ਵੱਲੋਂ ਇਸ ਸਕੂਲ ਦੀ ਦਸਵੀਂ ਜਮਾਤ ਦੀ ਨਬਾਲਗ ਵਿਦਿਆਰਥਣ ਨਾਲ ਨਾਜਾਇਜ਼ ਸੰਬੰਧ ਬਾਰੇ ਪ੍ਰਾਪਤ ਹੋਈ ਗੁਮਨਾਮ ਸ਼ਿਕਾਇਤ ਦੀ ਪੜਤਾਲ ਅਤੇ ਲੜਕੀ ਦੇ ਸਰਪ੍ਰਸਤ ਵੱਲੋਂ ਦਿੱਤੇ ਗਏ ਬਿਆਨ ਅਤੇ ਵਿਸ਼ੇਸ਼ ਤੌਰ ਤੇ ਨਾਲ ਲੱਗਦੇ ਚਾਰ ਪਿੰਡਾਂ ਦੀਆਂ ਪੰਚਾਇਤਾਂ ਦੇ ਸਰਪੰਚਾਂ ਸਮੇਤ ਸਕੂਲ ਪ੍ਰਿੰਸੀਪਲ ਵੱਲੋਂ ਸਮੂਹਿਕ ਤੌਰ ਤੇ ਦਿੱਤੇ ਗਏ ਲਿਖਤੀ ਬਿਆਨਾਂ ਤੋਂ ਇਹ ਸਾਹਮਣੇ ਆਇਆ ਕਿ ਮਨਦੀਪ ਸਿੰਘ, ਲਾਇਬ੍ਰੇਰੀ ਰੀਸਟੋਰਰ ਵੱਲੋਂ ਨਬਾਲਗ ਵਿਦਿਆਰਥਣ ਨਾਲ ਨਾਜਾਇਜ਼ ਸਬੰਧ ਕਾਇਮ ਕੀਤੇ ਗਏ। ਜਿਸ ਕਾਰਨ ਉਹ ਵਿਦਿਆਰਥਣ ਇਸ ਸਕੂਲ ਵਿੱਚ ਦਸਵੀਂ ਜਮਾਤ ਵਿੱਚੋਂ ਹਟ ਕੇ ਆਪਣੇ ਨਜਦੀਕੀ ਰਿਸ਼ਤੇਦਾਰ ਦੇ ਘਰ ਚਲੀ ਗਈ। ਲੜਕੀ ਦੇ ਵਾਰਸ ਵਲੋਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਲੜਕੀ ਵਲੋਂ ਆਪਣੇ ਇੱਕ ਰਿਸ਼ਤੇਦਾਰ ਨੂੰ ਦੱਸਿਆ ਗਿਆ ਹੈ ਕਿ ਮਨਦੀਪ ਸਿੰਘ ਵਲੋਂ ਉਸ ਨਾਲ ਗਲਤ ਕੰਮ ਕੀਤਾ ਗਿਆ ਹੈ।ਉਹਨਾ ਅਨੁਸਾਰ ਇਸ ਘਟਨਾ ਕਰਕੇ ਲੜਕੀ ਮਰਨਾ ਚਾਹੁੰਦੀ ਹੈ। ਵਿਦਿਆਰਥਣ ਦੀ ਕਲਾਸ ਦੀਆਂ ਵਿਦਿਆਰਥਣਾਂ ਵਲੋਂ ਇਹ ਬਿਆਨ ਦੇਣ ਕਿ ਇਹ ਲੜਕੀ ਪੁਸਤਕਾਂ ਪ੍ਰਾਪਤ ਕਰਨ ਅਤੇ ਪੁਸਤਕਾਂ ਵਾਪਿਸ ਕਰਨ ਲਈ ਵਾਰ-ਵਾਰ ਲਾਇਬਰੇਰੀ ਵਿੱਚ ਆਉਂਦੀ-ਜਾਂਦੀ ਰਹਿੰਦੀ ਸੀ। ਵਿਦਿਆਰਥਣ ਆਪਣੇ ਮਾਂ ਬਾਪ ਦੀ ਬਜਾਏ ਨਜਦੀਕੀ ਰਿਸ਼ਤੇਦਾਰ ਪਾਸ ਰਹਿ ਕੇ ਇਸ ਸਕੂਲ ਵਿੱਚ ਪੜਾਈ ਕਰ ਰਹੀ ਸੀ ਅਤੇ ਸਕੂਲ ਤੋਂ ਅਚਾਨਕ ਲੰਮੀ ਗੈਰ-ਹਾਜ਼ਰੀ ਅਤੇ ਪੇਪਰ ਨਾ ਦੇਣ ਕਾਰਨ ਉਸਦਾ ਨਾਮ ਕੱਟਿਆ ਜਾਣ ਤੇ ਵੀ ਵਿਦਿਆਰਥਣ ਦੇ ਸਰਪ੍ਰਸਤਾਂ ਵਲੋਂ ਉਸਨੂੰ ਸਕੂਲ ਵਿੱਚ ਦੁਬਾਰਾ ਦਾਖ਼ਲ ਕਰਾਉਣ ਬਾਰੇ ਕੋਈ ਦਿਲਚਸਪੀ ਨਹੀਂ ਲਈ ਗਈ। ਅਜਿਹੇ ਕਈ ਹੋਰ ਅਹਿਮ ਤੱਥਾਂ ਨੂੰ ਮੱਦੇਨਜ਼ਰ ਰੱਖਦੇ ਹੋਏ 

ਕਰਮਚਾਰੀ ਵਿਰੁੱਧ ਅਨੁਸ਼ਾਸਨੀ ਕਾਰਵਾਈ ਆਰੰਭਣ ਲਈ ਸਿਫਾਰਸ਼ ਕੀਤੀ ਗਈ ਅਤੇ ਅਗਲੇਰੀ ਕਾਰਾਵਈ ਲਈ ਦਫਤਰ ਕਮਿਸ਼ਨਰ ਆਫ ਪੁਲਿਸ, ਲੁਧਿਆਣਾ ਪਾਸ ਭੇਜੀ ਗਈ। ਉਨ੍ਹਾਂ ਵਲੋਂ ਪੁਲਿਸ ਜਿਲ੍ਹਾ ਲੁਧਿਆਣਾ ਦਿਹਾਤੀ ਨੂੰ ਭੇਜੀ ਗਈ ਰਿਪੋਰਟ ਉਪਰੰਤ ਅਧਿਆਪਕ ਮਨਦੀਪ ਸਿੰਘ ਖਿਲਾਫ਼ ਧਾਰਾ 376 ਅਤੇ ਪਾਸਕੋ ਐਕਟ ਅਧੀਨ ਮੁਕਦਮਾ ਦਰਜ ਕੀਤਾ ਗਿਆ।

LEAVE A REPLY

Please enter your comment!
Please enter your name here