ਮੋਗਾ, 13 ਦਸੰਬਰ ( ਕੁਲਵਿੰਦਰ ਸਿੰਘ)-ਮੋਗਾ ਸ਼ਹਿਰ ਦੀਆਂ ਪੰਥਕ ਸਮਾਜਕ ਜਥੇਬੰਦੀਆਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਮੀਟਿੰਗ ਗੁਰਦੁਆਰਾ ਨਾਮਦੇਵ ਭਵਨ ਵਿਖੇ ਹੋਈ ਜਿਸ ਵਿੱਚ ਮਤਾ ਪਾਸ ਕੀਤਾ ਗਿਆ ਕਿ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ 5 ਜਨਵਰੀ 2023 ਮੁਤਾਬਕ ਮਨਾਏ ਜਾਣਗੇ 28 ਦਸੰਬਰ ਨੂੰ ਸ਼ਹੀਦੀ ਗੁਰਪੁਰਬ ਹੋਣ ਕਾਰਨ ਸੰਗਤਾਂ ਵਿੱਚ ਅਤੇ ਪ੍ਰਬੰਧਕ ਕਮੇਟੀਆਂ ਵਿੱਚ ਦੁਬਿਧਾ ਬਣੀ ਹੋਈ ਸੀ ਉਸ ਬਣੀ ਹੋਈ ਦੁਬਿਧਾ ਦਾ ਹੱਲ ਮਿਲ ਬੈਠ ਕੇ ਕੀਤਾ ਗਿਆ ਦੋ ਤਿੰਨ ਦਿਨਾਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਜੀ ਨੂੰ ਵੀ ਮਿਲਿਆ ਜਾਵੇਗਾ ਜਿਸ ਵਿਚ ਮੋਗਾ ਜਿਲ੍ਹੇ ਦੀਆਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਆਪਣੇ ਆਪਣੇ ਗੁਰੂ-ਘਰਾਂ ਵੱਲੋਂ ਮਤਾ ਪਾ ਕੇ ਦਿੱਤਾ ਜਾਵੇਗਾ ਕੇ ਘੱਟ ਤੋਂ ਘੱਟ 10 ਗੁਰੂ ਸਾਹਿਬਾਨ ਦੇ ਗੁਰਪੁਰਬਾਂ ਦੀਆਂ ਤਰੀਕਾਂ ਤੈਅ ਕੀਤੀਆਂ ਜਾਣ ਤਾਂ ਕਿ ਅਸੀਂ ਆਉਣ ਵਾਲੀ ਆਪਣੀ ਜਨਰੇਸਨ ਨੂੰ ਗੁਰੂ ਸਹਿਬਾਨ ਦੇ ਪਾਵਨ ਦਿਹਾੜਿਆਂ ਦੀਆਂ ਤਰੀਕਾਂ ਯਾਦ ਕਰਵਾ ਸਕੀਏ ਅੱਜ ਦੀ ਮੀਟਿੰਗ ਵਿੱਚ ਮੋਗਾ ਸ਼ਹਿਰ ਦੀਅਾ ਸਭਾ ਸੁਸਾਇਟੀਆਂ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਸਿੱਖ ਸੰਸਥਾਵਾਂ ਨੇ ਸਰਬ ਸੰਮਤੀ ਦੇ ਨਾਲ ਨਾਨਕਸ਼ਾਹੀ ਕੈਲੰਡਰ ਮੁਤਾਬਕ 5 ਜਨਵਰੀ ਨੂੰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮਨਾਉਣ ਦਾ ਮਤਾ ਪਾਸ ਕੀਤਾ ਗਿਆ ਅੱਜ ਦੀ ਮੀਟਿੰਗ ਵਿੱਚ
ਗੁਰਪ੍ਰੀਤਮ ਸਿੰਘ ਚੀਮਾ ਗੁਰਪੁਰਬ ਕਮੇਟੀ ਸੁਖਵਿੰਦਰ ਸਿੰਘ ਆਜ਼ਾਦ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਬਲਜੀਤ ਸਿੰਘ ਖਾਲਸਾ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਗੁਰੂ ਰਾਮਦਾਸ ਸਾਹਿਬ ਕੱਚਾ ਦੁਸਾਂਝ ਰੋਡ ਜਸਵਿੰਦਰ ਸਿੰਘ ਘੋਲੀਆ ਯੂਨਾਈਟਿਡ ਅਕਾਲੀ ਦਲ ਭਾਈ ਚਰਨਜੀਤ ਸਿੰਘ ਸਿੱਖ ਮਿਸ਼ਨਰੀ ਕਾਲਜ ਭਾਈ ਸੋਹਨ ਸਿੰਘ ਖਾਲਸਾ ਜ਼ਿਲ੍ਹਾ ਪ੍ਰਧਾਨ ਗੁਰਮਤਿ ਰਾਗੀ ਗ੍ਰੰਥੀ ਸਭਾ ਜ਼ਿਲ੍ਹਾ ਮੋਗਾ ਰਾਜਾ ਸਿੰਘ ਭਾਰਤ ਵਾਲੇ ਵਿਸ਼ਕਰਮਾ ਭਵਨ ਦਲੀਪ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਪਰਮਜੀਤ ਸਿੰਘ ਬਿੱਟੂ ਖਾਲਸਾ ਸੇਵਾ ਸੁਸਾਇਟੀ ਜਗਰੂਪ ਸਿੰਘ ਕਲਸੀ ਦਸਤਾਰ ਕਲੱਬ ਬਲਵਿੰਦਰ ਸਿੰਘ ਔਲਖ ਗੁਰਦੁਆਰਾ ਸੋਢੀ ਨਗਰ ਬਲਜੀਤ ਸਿੰਘ ਵਿਕੀ ਗੁਰਪੁਰਬ ਕਮੇਟੀ ਗੁਰਪ੍ਰੀਤ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਨਾਮਦੇਵ ਭਵਨ ਅਵਤਾਰ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸ੍ਰੀ ਨਾਮਦੇਵ ਭਵਨ ਜਸਵੰਤ ਸਿੰਘ ਮੁਖ ਸੇਵਾਦਾਰ ਗੁਰਦੁਆਰਾ ਹਰਗੋਬਿੰਦ ਸਿੰਘ ਬੇਦੀ ਨਗਰ ਮਲਕੀਤ ਸਿੰਘ ਖੋਸਾ ਭਾਈ ਕੁਲਵੰਤ ਸਿੰਘ ਨਿਰਮਲ ਸਿੰਘ ਅਮਰਜੀਤ ਸਿੰਘ ਬੀਬੀ ਪਰਮਜੀਤ ਕੌਰ ਮੁਕੰਦ ਸਿੰਘ ਠੇਕੇਦਾਰ ਗੁਰਦਵਾਰਾ ਵਿਸ਼ਕਰਮਾ ਭਵਨ ਕੋਟਕਪੂਰਾ ਬਾਈਪਾਸ ਚਮਕੌਰ ਸਿੰਘ ਘੋਲੀਆ ਪਾਲ ਸਿੰਘ ਬੇਦੀ ਨਗਰ ਹਾਜ਼ਰ ਸਨ ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਭਾਈ ਹਰਜਿੰਦਰ ਸਿੰਘ ਬੱਡੂਵਾਲੀਆ ਨੇ ਦਿੱਤੀ
