–ਐਨ.ਆਰ.ਆਈਜ਼ ਆਪਣੇ ਨਾਲ ਸ਼ਨਾਖਤ ਵਜੋਂ ਪਾਸਪੋਰਟ, ਪੀ.ਆਈ.ੳ ਕਾਰਡ ਜਾਂ ਐਨ.ਆਰ.ਆਈ. ਕਾਰਡ ਜਰੂਰ ਲਿਆਉਣ-ਡਿਪਟੀ ਕਮਿਸ਼ਨਰ
ਮੋਗਾ, 15 ਦਸੰਬਰ: ( ਕੁਲਵਿੰਦਰ ਸਿੰਘ) -ਡਿਪਟੀ ਕਮਿਸ਼ਨਰ ਮੋਗਾ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਵਾਸੀ ਭਾਰਤੀ ਮਾਮਲੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ 26 ਦਸੰਬਰ ਨੂੰ ਸਵੇਰੇ 10 ਵਜੇ ਆਈ.ਐਸ.ਐਫ਼. ਫਾਰਮੇਸੀ ਕਾਲਜ ਫਿਰੋਜ਼ਪੁਰ ਰੋਡ ਘੱਲ ਕਲਾਂ ਵਿਖੇ ਕੇਵਲ ਐਨ.ਆਰ.ਆਈਜ਼਼ ਦੀਆਂ ਸ਼ਿਕਾਇਤਾਂ/ਸਮੱਸਿਆਵਾਂ ਨੂੰ ਸੁਣਨ ਲਈ ਪੰਜਾਬੀ ਐਨ.ਆਰ.ਆਈਜ਼਼ ਨਾਲ ਮਿਲਣੀ ਆਯੋਜਿਤ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਦੌਰਾਨ ਕੇਵਲ ਐਨ.ਆਰ.ਆਈਜ਼ ਦੀਆਂ ਸ਼ਿਕਾਇਤਾਂ ਹੀ ਸੁਣੀਆਂ ਜਾਣਗੀਆਂ ਅਤੇ ਉਨ੍ਹਾਂ ਦਾ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਐਨ.ਆਰੀਆਈਜ਼਼ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਉਹ ਇਸ ਸਬੰਧੀ ਆਪਣੀ ਸ਼ਿਕਾਇਤ ਲਿਖਤੀ ਰੂਪ ਵਿੱਚ ਲੈ ਕੇ ਇਸ ਮਿਲਣੀ ਵਿੱਚ ਪੇਸ਼ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਮਿਲਣੀ ਵਾਲੇ ਦਿਨ ਆਪਣੀ ਸ਼ਨਾਖਤ ਦੇ ਤੌਰ ਤੇ ਆਪਣੇ ਆਈ.ਡੀ. ਪਰੂਫ਼ ਦੇ ਵਜੋਂ ਪਾਸਪੋਰਟ, ਪੀ.ਆਈ.ਓ. ਕਾਰਡ ਜਾਂ ਐਨ.ਆਰ.ਆਈ. ਕਾਰਡ ਜਰੂਰੀ ਤੌਰ ਤੇ ਨਾਲ ਲੈ ਕੇ ਆਉਣ।
ਡਿਪਟੀ ਕਮਿਸ਼ਨਰ ਨੇ ਐਨ.ਆਰ.ਆਈਜ਼਼ ਨੂੰ ਅਪੀਲ ਕੀਤੀ ਕਿ ਸਰਕਾਰੀ ਪ੍ਰੋਟੋਕੋਲ ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਇਸ ਮਿਲਣੀ ਵਿੱਚ ਆਪਣੇ ਨਾਲ ਰਿਸ਼ਤੇਦਾਰ ਜਾਂ ਦੋਸਤਾਂ ਮਿੱਤਰਾਂ ਨੂੰ ਨਾ ਲਿਆਉਣ।