Home crime ਨਜਾਇਜ ਤੌਰ ਤੇ ਜੰਗਲੀ ਸੂਰ ਲੈ ਜਾ ਰਹੇ ਦੋ ਵਿਅਕਤੀਆਂ ਖਿਲਾਫ ਮੁਕਦਮਾ

ਨਜਾਇਜ ਤੌਰ ਤੇ ਜੰਗਲੀ ਸੂਰ ਲੈ ਜਾ ਰਹੇ ਦੋ ਵਿਅਕਤੀਆਂ ਖਿਲਾਫ ਮੁਕਦਮਾ

41
0


ਰਾਏਕੋਟ, 15 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )-ਮਹਿੰਦਰਾ ਬਲੈਰੋ ਗੱਡੀ ਵਿਚ ਬੁਰੀ ਤਰ੍ਹਾਂ ਨਾਲ ਠੋਸ ਕੇ ਲੱਦੇ ਹੋਏ 55 ਜੰਦਲੀ ਸੂਰ ਬਰਾਮਦ ਕਰਕੇ ਪੁਲਿਸ ਵਲੋਂ ਦੋ ਵਿਅਕਤੀਆਂ ਖਿਲਾਫ ਥਾਣਾ ਸਦਰ ਰਾਏਕੋਟ ਵਿਖੇ ਮੁਕਦਮਾ ਦਰਜ ਕੀਤਾ ਗਿਆ। ਐਸ ਆਈ ਗੁਲਾਬ ਸਿੰਘ ਨੇ ਦੱਸਿਆ ਕਿ ਵਣ ਰੇਂਜ ਅਫਸਰ ਜੰਗਲੀ ਜੀਵ ਰੇਜ ਲੁਧਿਆਣਾ ਵਲੋਂ ਦਿਤੀ ਗਈ ਸ਼ਿਕਾਇਤ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੰਗਲੀ ਸੂਰਾਂ ਦੀ ਨਜਾਇਜ ਸਮਗਲਿੰਗ ਅਤੇ ਉਨ੍ਹਾਂ ਨਾਲ ਜਾਲਿਮਆਨਾ ਵਿਵਹਾਰ ਕੀਤੇ ਜਾਣ ਦੀ ਸੂਚਨਾ ਮਿਲੀ ਸੀ । ਜਿਸਦੇ ਆਧਾਰ ਤੇ ਉਨ੍ਹੰ ਵਲੋਂ  ਰਾਏਕੋਟ ਬਰਨਾਲਾ ਰੋਡ ਤੇ ਪਿੰਡ ਜਲਾਲਦੀਵਾਲ ਨੇੜੇ ਭਾਰਤ ਪੈਟਰੋਲੀਅਮ ਪੰਪ ਕੋਲ ਇਕ ਬਲੈਰੋ ਗੱਡੀ ਆ ਰਹੀ ਸੀ। ਜਿਸਨੂੰ ਜਾਂਚ ਲਈ ਰੋਕਿਆ ਗਿਆ ਤਾਂ ਉਸਦੀ ਤਲਾਸੀ ਲੈਣ ਉਪਰੰਤ ਉਸ ਵਿੱਚ ਪਾਇਆਂ ਗਿਆ ਕਿ ਉਸ ਗੱਡੀ ਵਿੱਚ 55 ਜੰਗਲੀ ਸੂਰ ਬਹੁਤ ਬੁਰੀ ਤਰੀਕੇ ਨਾਲ ਲੱਦੇ ਹੋਏ ਸਨ। ਇਹਨਾ ਸਬੰਧੀ ਡਰਾਈਵਰ ਮਨਜੀਤ ਸਿੰਘ ਨੇ ਦੱਸਿਆਂ ਕਿ ਉਹ ਜਾਨਵਰ ਬਾੜਮੇਰ ਰਾਜਸਥਾਨ ਤੋ ਲੈ ਕੇ ਆਇਆ ਹੈ ਅਤੇ ਇਹ ਸੂਰ ਉਸ ਵੱਲੋ ਖੰਨਾ ਕੁਮਾਰ ਕੋਲ ਲੈ ਕੇ ਜਾ ਰਿਹਾ ਸੀ। ਉਕਤ ਡਰਾਈਵਰ ਇਹਨਾ ਸੂਰਾ ਦੀ ਖਰੀਦ ਅਤੇ ਟਰਾਂਸਪੋਰਟੇਸ਼ਨ ਸਬੰਧੀ ਵੀ ਕੋਈ ਦਸਤਾਵੇਜ ਪੇਸ਼ ਨਹੀ ਕਰ ਸਕਿਆ। ਉਕਤ ਵਿਅਕਤੀਆ ਵੱਲੋ ਇਹਨਾ ਜਾਨਵਰਾ ਉਪਰ ਬਹੁਤ ਹੀ ਜਾਲਮਾਨਾ ਵਤੀਰਾ ਵਰਤਿਆ ਗਿਆ ਹੈ ਅਤੇ ਅਫਰੀਕਨ ਸਵਾਈਨ ਫਲੂ ਕਾਤਰਨ ਜਿਲਾ ਮੈਜਿਸਟਰੇਟ ਵੱਲੋ ਬਾਹਰੋ ਸੂਰਾ ਲਿਆਉਣ ਤੇ ਰੋਕ ਲਗਾਉਣ ਸਬੰਧੀ ਹੁਕਮਾਂ ਦੀ ਉਲੰਘਣਾ ਵੀ ਕੀਤੀ ਹੈ। ਇਸ ਤੋ ਇਲਾਵਾ ਉਕਤ ਜਾਨਵਰਾ ਨੂੰ ਜਾਲਕਮਾਨਾ ਤਰੀਕੇ ਨਾਲ ਲੱਦਣ ਕਾਰਨ 6 ਸੂਰਾ ਦੀ ਗੱਡੀ ਵਿੱਚ ਮੋਤ ਹੋ ਗਈ ਸੀ। ਜਿਸ ਦੀ ਪੜਤਾਲ ਪੁਲਿਸ ਕਪਤਾਨ (ਆਈ) ਜੀ ਵੱਲੋ ਕੀਤੀ ਗਈ ਅਤੇ ਮਾਨਯੋਗ ਐਸ.ਐਸ.ਪੀ ਲੁਧਿਆਣਾ ਦਿਹਾਤੀ ਦੇ ਹੁਕਮ ਤੇ ਗੱਡੀ ਦੇ ਡਰਾਇਵਰ ਮਨਜੀਤ ਨਿਵਾਸੀ ਪਿੰਡ ਟਿੱਬਾ ਬਸਤੀ, ਮੰਡੀ ਆਦਮਪੁਰ ਹਿਸਾਰ,ਹਰਿਆਣਾ ਅਥੇ ਖੰਨਾ ਕੁਮਾਰ ਨਿਵਾਸੀ ਢੋਲੇਵਾਲ ਚੌਕ ਲੁਧਿਆਣਾ ਖਿਲਾਫ 188 ਆਈ ਪੀ ਸੀ, 48-ਓ, 51 ਦਾ ਵਰਲਡ ਲਾਇਫ ਪ੍ਰੋਟਕਸ਼ਨ ਐਕਟ 1972 ਦਾ ਪਰੀਵੈਂਸ਼ਨ ਆਫ ਕਿਊਰਲਟੀ ਆਫ ਐਨੀਮਲ ਐਕਟ ਅਧੀਨ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।

LEAVE A REPLY

Please enter your comment!
Please enter your name here