ਜਗਰਾਉਂ, 21 ਦਸੰਬਰ ( ਬੌਬੀ ਸਹਿਜਲ, ਧਰਮਿੰਦਰ )-ਅਦਾਲਤ ਕੰਪਲੈਕਸ ਵਿਚ ਵਕੀਲਾਂ ਨਾਲ ਕੰਮ ਕਰਦੇ ਮੁਨਸ਼ੀਆਂ ਅਤੇ ਹੋਰ ਸਹਾਇਕ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਮੁਨਸ਼ੀ ਐਸੋਸੀਏਸ਼ਨ ਦਾ ਗਠਨ ਕੀਤਾ ਗਿਆ। ਜਿਸ ਵਿੱਚ ਰਮਨਦੀਪ ਗਾਲਿਬ ਨੂੰ ਸਰਬਸੰਮਤੀ ਨਾਲ ਪ੍ਰਧਾਨ, ਬੂਟਾ ਸਿੰਘ ਅੱਚਰਵਾਲ ਮੀਤ ਪ੍ਰਧਾਨ, ਸਕੱਤਰ ਰਾਜ ਕੁਮਾਰ ਮੱਕੜ, ਕੈਸ਼ੀਅਰ ਗੋਪੀ ਦੇਹੜਕਾ ਤੋਂ ਇਲਾਵਾ ਸੰਦੀਪ ਸੋਨੂੰ ਦੇਹੜਕਾ ਅਤੇ ਲਵਲੀ ਸਿੱਧਵਾਂ ਨੂੰ ਕਾਰਜਕਾਰਨੀ ਕਮੇਟੀ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਅਤੇ ਸਾਬਕਾ ਮੀਤ ਪ੍ਰਧਾਨ ਸੋਨੂੰ ਮਹਿਰਾ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਪ੍ਰਧਾਨ ਰਮਨਦੀਪ ਗਾਲਿਬ ਨੇ ਕਿਹਾ ਕਿ ਉਹ ਸਾਰੇ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਜਿੰਨਾਂਾ ਉਣੀਦਾਂ ਨਾਲ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਉਹ ਉਨ੍ਹਾਂ ਉਮੀਦਾਂ ’ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਇਸ ਮੌਕੇ ਗੌਰਵ ਅਰੋੜਾ, ਰਾਜੂ ਮਹਿਰਾ, ਤਰਸੇਮ ਝੋਰੜਾ, ਅਕਾਸ਼ਦੀਪ, ਅਤੁਲ ਗੁਪਤਾ, ਹਰਦੀਪ ਸਿੰਘ, ਗੁਰਤੇਜ ਭੁੱਲਰ, ਜੱਸ ਛੱਜਾਬਲ,