ਜਗਰਾਉਂ, 21 ਦਸੰਬਰ ( ਰਾਜੇਸ਼ ਜੈਨ )- ਸੀਨੀਅਰ ਪੱਤਰਕਾਰ ਵਿਸ਼ਾਲ ਅਤਰੇ ਨੂੰ ਉਸ ਸਮੇਂ ਸਦਮਾ ਲੱਗਾ ਜਦੋਂ ਉਨ੍ਹਾਂ ਦੀ 76 ਸਾਲਾ ਮਾਤਾ ਸ੍ਰੀਮਤੀ ਸੰਗੀਤਾ ਅਤਰੇ ਦਾ ਦੇਹਾਂਤ ਹੋ ਗਿਆ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸੀ ਅਤੇ ਅੱਜ ਸ਼ਾਮ 5 ਵਜੇ ਦੇ ਕਰੀਬ ਸਿਵਲ ਹਸਪਤਾਲ ਜਗਰਾਉਂ ਵਿਖੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਦੁਪਹਿਰ 12:30 ਵਜੇ ਡੱਲਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਮੌਕੇ ਵਿਸ਼ਾਲ ਅਤਰੇ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੇਲੀ ਜਗਰਾਓਂ ਮੀਡੀਆ ਕਲੱਬ ਦੇ ਪ੍ਰਧਾਨ ਹਰਵਿੰਦਰ ਸਿੰਘ ਸੱਗੂ, ਸਰਪ੍ਰਸਤ ਚਰਨਜੀਤ ਸਿੰਘ ਢਿੱਲੋਂ, ਵਾਇਸ ਚੇਅਰਮੈਨ ਤੇਜਿੰਦਰ ਸਿੰਘ ਚੱਢਾ, ਡੇਲੀ ਜਗਰਾਓਂ ਨਿਊਜ਼ ਦੇ ਉਪ ਸੰਪਾਦਕ ਰਾਜੇਸ਼ ਜੈਨ, ਐਮ ਡੀ. ਭਗਵਾਨ ਭੰਗੂ, ਲਿਕੇਸ਼ ਸ਼ਰਮਾਂ, ਸਹਾਇਕ ਐਮ ਡੀ. ਰੋਹਿਤ ਗੋਇਲ, ਐਗਜੈਕਟਿਵ ਮੈਂਬਰ ਰਾਜਨ ਜੈਨ, ਅੰਕੁਸ਼ ਸਹਿਜਪਾਲ, ਅਸ਼ਵਨੀ, ਬੌਬੀ ਸਹਿਜਲ, ਧਰਮਿੰਦਰ ਸਿੰਘ, ਦਵਿੰਦਰ ਸਿੰਘ, ਵਿਕਾਸ ਮਠਾੜੂ, ਮੋਹਿਤ ਜੈਨ ਸਮੇਤ ਹੋਰ ਸਖਸ਼ੀਅਤਾਂ ਨੇ ਦੁੱਖ ਸਾਂਝਾ ਕੀਤਾ।
