ਜਗਰਾਓਂ, 16 ਅਗਸਤ ( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ)- ਦਫਤਰ ਨਗਰ ਕੌਂਸਲ ਜਗਰਾਉਂ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੁਤੰਤਰਤਾ ਦਿਵਸ ਦਾ ਪਵਿੱਤਰ ਦਿਹਾੜਾ ਬੜੀ ਹੀ ਧੂਮ-ਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਨਗਰ ਕੌਂਸਲ ਜਗਰਾਉਂ ਵਿਖੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਪ੍ਰਧਾਨ ਨਗਰ ਕੌਂਸਲ ਜਗਰਾਉਂ ਜਤਿੰਦਰਪਾਲ ਵਲੋਂ ਨਿਭਾਈ ਗਈ।ਇਸ ਮੌਕੇ ਕਾਰਜ ਸਾਧਕ ਅਫਸਰ ਸੁਖਦੇਵ ਸਿੰਘ ਰੰਧਾਵਾ ਵੱਲੋਂ ਫੁੱਲਾਂ ਦਾ ਬੁੱਕੇ ਦੇ ਕੇ ਅਤੇ ਕੌਂਸਲਰ ਸਾਹਿਬਾਨ ਤੇ ਪਤਵੰਤੇ ਵਿਅਕਤੀਆਂ ਵਲੋਂ ਫੁੱਲਾਂ ਦੇ ਹਾਰ ਪਾ ਕੇ ਮੁੱਖ ਮਹਿਮਾਨ ਜੀ ਦਾ ਸਵਾਗਤ ਕੀਤਾ ਗਿਆ। ਕੌਮੀ ਝੰਡਾ ਲਹਿਰਾਉਣ ਸਮੇਂ ਵਿਸ਼ੇਸ਼ ਤੌਰ ਤੇ ਪਹੁੰਚੀ ਜਗਰਾਉਂ ਪੁਲਿਸ ਦੀ ਟੁਕੜੀ ਵਲੋਂ ਸਲਾਮੀ ਦਿੱਤੀ ਗਈ।ਇਸ ਮੌਕੇ ਆਰ.ਕੇ. ਸਕੂਲ ਅਤੇ ਖਾਲਸਾ ਸਕੂਲ (ਲੜਕੇ) ਜਗਰਾਉਂ ਦੇ ਬੱਚਿਆਂ ਵਲੋਂ ਰਾਸ਼ਟਰੀ ਗਾਣ ਗਾਇਆ ਗਿਆ।ਪ੍ਰਧਾਨ ਜੀ ਵਲੋਂ ਇਹਨਾਂ ਬੱਚਿਆਂ ਨੂੰ ਮੌਕੇ ਤੇ ਤੌਹਫੇ ਦੇ ਕੇ ਹੌਂਸਲਾ ਅਫਜਾਈ ਵੀ ਕੀਤੀ ਗਈ। ਪ੍ਰਧਾਨ ਵਲੋਂ ਸਾਰੇ ਜਗਰਾਉਂ ਸ਼ਹਿਰ ਵਾਸੀਆਂ, ਦੇਸ਼ ਵਾਸੀਆਂ ਅਤੇ ਪੂਰੀ ਦੁਨੀਆਂ ਵਿੱਚ ਵੱਸਦੇ ਭਾਰਤੀਆਂ ਨੂੰ ਆਜਾਦੀ ਦਿਹਾੜੇ ਤੇ ਵਧਾਈ ਦਿੱਤੀ ਗਈ। ਇਸ ਮੌਕੇ ਸਟੇਜ਼ ਸੈਕਟਰੀ ਦੀ ਭੂਮਿਕਾ ਮਾਸਟਰ ਸੁਖਨੰਦਨ ਕੁਮਾਰ ਵਲੋਂ ਨਿਭਾਈ ਗਈ। ਇਸ ਮੌਕੇ ਸਾਬਕਾ ਐਮ.ਐਲ.ਏ. ਰਾਏਕੋਟ ਜਗਤਾਰ ਸਿੰਘ ਜੱਗਾ ਵੀ ਵਿਸ਼ੇਸ਼ ਤੌਰ ਤੇ ਉਕਤ ਸਮਾਗਮ ਵਿੱਚ ਪਹੁੰਚੇ। ਇਸ ਮੌਕੇ ਤੇ ਖਾਸ ਤੌਰ ਤੇ ਬੋਲਦਿਆਂ ਰਵਿੰਦਰਪਾਲ ਸਿੰਘ “ਰਾਜੂ ਕਾਮਰੇਡ” ਕੌਂਸਲਰ ਵਲੋਂ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਊਧਮ ਸਿੰਘ ਜੀ ਵਰਗੇ ਸ਼ਹੀਦਾਂ ਵਲੋਂ ਅਜਿਹੇ ਆਜਾਦ ਭਾਰਤ ਦਾ ਸੁਪਨਾ ਦੇਖਿਆ ਗਿਆ ਸੀ ਜਿਸ ਵਿੱਚ ਹਰ ਇੱਕ ਨਾਲ ਪਿਆਰ, ਮੁਹੱਬਤ, ਆਪਸੀ ਭਾਈਚਾਰਾ ਹੋਵੇ, ਜਾਤ^ਪਾਤ ਦਾ ਭੇਦਭਾਵ ਨਾ ਹੋਵੇ ਅਤੇ ਧਰਮਾਂ ਦੇ ਨਾਮ ਤੇ ਫਿਰਕੂ ਨਫਰਤ ਅਤੇ ਲੜਾਈ ਝਗੜਾ ਬਿਲਕੁੱਲ ਨਾ ਹੋਵੇ। ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਦਕਰ ਜੀ ਵਲੋਂ ਸੰਵਿਧਾਨ ਦੀ ਰਚਨਾਂ ਕਰਕੇ ਦੇਸ਼ ਦੇ ਸਾਰੇ ਧਰਮਾਂ, ਜਾਤਾਂ ਦੇ ਲੋਕਾਂ ਨੂੰ ਸਮਾਨਤਾ ਅਤੇ ਬਰਾਬਰਤਾ ਦਾ ਅਧਿਕਾਰ ਦਿੱਤਾ ਗਿਆ ਪ੍ਰੰਤੂ ਅਜੌਕੇ ਸਮੇਂ ਵਿੱਚ ਸਾਡਾ ਸਮਾਜ ਇਸ ਰਸਤੇ ਤੋਂ ਭਟਕ ਕੇ ਫਿਰਕੂਪੁਣੇ ਦੀ ਨਫਰਤ, ਜਾਤਾਂ-ਪਾਤਾਂ ਦੇ ਰੌਲਿਆਂ ਵਿੱਚ ਡਿੱਗਦਾ ਜਾ ਰਿਹਾ ਹੈ।ਉਹਨਾਂ ਵਲੋਂ ਕਿਹਾ ਗਿਆ ਕਿ ਸਾਡੀ ਸਾਰਿਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣਾਈਏ ਅਤੇ ਇਸ ਦੇਸ਼ ਵਿੱਚ ਫੈਲ ਰਹੀ ਧਰਮਾਂ ਅਤੇ ਜਾਤ-ਪਾਤ ਦੇ ਨਫਰਤ, ਲੜਾਈ ਝਗੜੇ, ਭੁੱਖਮਰੀ ਖਿਲਾਫ ਇੱਕਜੁੱਟ ਹੋ ਕੇ ਆਪਣੀ ਨੌਜਵਾਨ ਪੀੜ੍ਹੀ ਨੂੰ ਨਾਲ ਲੈ ਕੇ ਦੇਸ਼ ਨੂੰ ਨਵੀਆਂ ਉਚਾਈਆਂ ਵੱਲ ਲੈ ਕੇ ਜਾਈਏ। ਕੌਮੀ ਝੰਡਾ ਲਹਿਰਾਉਣ ਉਪਰੰਤ ਮੁੱਖ ਮਹਿਮਾਨ, ਕੌਂਸਲਰ ਸਾਹਿਬਾਨ, ਪਤਵੰਤੇ ਸੱਜਣਾ ਵੱਲੋਂ ਦਫਤਰ ਵਿਖੇ ਬਣੇ ਸ਼ਹੀਦਾਂ ਦੇ ਸਮਾਰਕ ਅਤੇ ਦਫਤਰ ਦੇ ਸਾਹਮਣੇ ਲਾਲਾ ਲਾਜਪਤ ਰਾਏ ਪਾਰਕ ਵਿੱਚ ਜਾ ਕੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਨਗਰ ਕੌਂਸਲ ਵਲੋਂ ਇਸ ਮੌਕੇ ਕੂੜੇ ਕਰਕਟ ਤੋਂ ਤਿਆਰ ਕੀਤੀ ਗਈ ਖਾਦ ਅਤੇ ਬੂਟਿਆਂ ਦਾ ਸਟਾਲ ਵੀ ਲਗਾਇਆ ਗਿਆ ਅਤੇ ਹਾਜਰ ਹੋਏ ਲੋਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕਰਨ, ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਗਿੱਲਾ-ਸੁੱਕਾ ਕੂੜਾ ਵੱਖ-ਵੱਖ ਕਰਕੇ ਦੇਣ ਲਈ ਜਾਗਰੂਕ ਵੀ ਕੀਤਾ ਗਿਆ। ਇਸ ਮੌਕੇ ਤੇ ਨਗਰ ਕੌਂਸਲ ਵਿਖੇ ਦੇ ਵੱਖ-ਵੱਖ ਵਾਰਡਾਂ ਦੇ ਕੌਂਸਲਰ ਵਿਕਰਮ ਜੱਸੀ, ਅਮਨ ਕਪੂਰ, ਜਰਨੈਲ ਸਿੰਘ, ਹਿਮਾਂਸ਼ੂ ਮਲਿਕ, ਸਤਿੰਦਰਪਾਲ ਸਿੰਘ ਤੱਤਲਾ, ਮਾਸਟਰ ਹਰਦੀਪ ਜੱਸੀ, ਅੰਕੁਸ਼ ਧੀਰ, ਰੋਹਿਤ ਗੌਇਲ ਰੋਕੀ, ਮਾਸਟਰ ਵਿਨੋਦ ਕੁਮਾਰ ਦੁਆ, ਪ੍ਰੇਮ ਲੋਹਟ, ਕੇਵਲ ਕ੍ਰਿਸ਼ਨ, ਨਰਿੰਦਰ ਕੁਮਾਰ, ਅਨਿਲ ਸਿਆਲ, ਵਿੱਕੀ ਟੰਡਨ, ਜਸਵੀਰ ਸਿੰਘ, ਰਾਜੂ ਠੇਕੇਦਾਰ, ਅਸ਼ਵਨੀ ਕੁਮਾਰ ਬੱਲੂ ਠੇਕੇਦਾਰ ਤੋਂ ਇਲਾਵਾ ਦਫਤਰ ਸਟਾਫ ਕਰਨੈਲ ਸਿੰਘ ਏ.ਐਮ.ਈ., ਸੁਸ਼ੀਲ ਕੁਮਾਰ ਲੇਖਾਕਾਰ, ਅਭੈ ਜੌਸ਼ੀ ਲੇਖਾਕਾਰ, ਮੈਡਮ ਸ਼ਿਖਾ ਬਿਲਡਿੰਗ ਇੰਸਪੈਕਟਰ, ਗੁਰਦੀਪ ਸਿੰਘ ਸੈਨਟਰੀ ਇੰਸਪੈਕਟਰ, ਸਤਿੰਦਰਪਾਲ ਸਿੰਘ ਸਬ ਫਾਇਰ ਅਫਸਰ, ਦਵਿੰਦਰ ਸਿੰਘ, ਹਰੀਸ਼ ਕੁਮਾਰ, ਨਵਜੀਤ ਕੌਰ, ਅਮਰਪਾਲ ਸਿੰਘ, ਤਾਰਕ, ਹਰਦੀਪ ਢੌਲਣ, ਮੇਜਰ ਕੁਮਾਰ, ਅਰੁਣ ਗਿੱਲ, ਰਵੀ ਗਿੱਲ, ਦਵਿੰਦਰ ਸਿੰਘ ਗਰਚਾ, ਗਗਨਦੀਪ, ਜਗਮੋਹਨ ਸਿੰਘ, ਮੁਨੀਸ਼ ਕੁਮਾਰ, ਹੀਰਾ ਸਿੰਘ, ਨਰਿੰਦਰ ਕੁਮਾਰ, ਰਮਨਿੰਦਰ ਕੌਰ ਸੀ.ਐਫ., ਪਰਵਾਨ ਸਿੰਘ ਸੀ.ਓ., ਪਰਜੀਤ ਸਿੰਘ ਬੱਬੂ, ਵਿਸ਼ਾਲ ਟੰਡਨ, ਸਤਨਾਮ ਸਿੰਘ ਵਿੱਕੀ, ਗੁਰਪ੍ਰੀਤ ਸਿੰਘ, ਹੁਕਮਪਾਲ ਸਿੰਘ, ਗੁਰਇਕਬਾਲ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਮਲਕ, ਭਗਤ ਸਿੰਘ ਡਾਂਗੀਆਂ, ਹਰਪ੍ਰੀਤ ਸਿੰਘ ਮੱਲ੍ਹਾ, ਨਵਜੌਤ ਸਿੰਘ, ਜਸਪ੍ਰੀਤ ਸਿੰਘ, ਜਪਨਾਮ ਸਿੰਘ, ਰੋਹਿਤ ਕੁਮਾਰ, ਮੁਕੇਸ਼ ਕੁਮਾਰ, ਤੀਰਥ ਸਿੰਘ, ਆਤਮਾ ਸਿੰਘ, ਧਰਮਵੀਰ, ਸੁਖਵਿੰਦਰ ਸਿੰਘ, ਗੁਰਦੀਪ ਸਿੰਘ, ਸਰਬਜੀਤ ਕੌਰ, ਨਵਜੌਤ ਕੌਰ, ਮਨੀ, ਹਾਕਮ ਸਿੰਘ, ਵਿਨੈ ਕੁਮਾਰ, ਮਨੌਜ਼ ਕੁਮਾਰ, ਸੋਨੂੰ, ਅਮਿਤ ਕੁਮਾਰ, ਅਜੇ ਕੁਮਾਰ ਆਦਿ ਹਾਜਰ ਸਨ।