Home ਨੌਕਰੀ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ...

ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ

45
0

ਅਹਿਮਦਗੜ੍ਹ 3 ਮਾਰਚ ( ਮੋਹਿਤ ਜੈਨ, ਵਿਕਾਸ ਮਠਾੜੂ)-ਵਧੀਕ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਸ੍ਰੀਮਤੀ ਰਾਜਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਦਫ਼ਤਰ ਨਗਰ ਕੌਂਸਲ ਅਹਿਮਦਗੜ੍ਹ ਵਿਖੇ ਪੰਜਾਬ ਰਾਜ ਸ਼ਹਿਰੀ ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਗਰੁੱਪਾਂ ਨੂੰ ਹਿਸਾਬ ਦੀਆਂ ਕਿਤਾਬਾਂ ਦੇ ਰੱਖ ਰਖਾਓ, ਸਕੱਤਰ,ਪ੍ਰਧਾਨ,ਖ਼ਜ਼ਾਨਚੀ ਨੂੰ ਆਪਣੇ ਗਰੁੱਪ ਪ੍ਰਤੀ ਜ਼ਿੰਮੇਵਾਰੀਆਂ ਸਬੰਧੀ, ਆਰਥਿਕ ਜਾਗਰੂਕਤਾ , ਆਤਮ ਨਿਰਭਰ ਬਣਨ, ਆਪਣਾ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਆਦਿ ਦੇ ਮਕਸਦ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ । ਇਸ ਜਾਗਰੂਕਤਾ ਕੈਂਪ ਵਿੱਚ ਸਬ ਡਵੀਜ਼ਨ ਅਹਿਮਦਗੜ੍ਹ ਦੇ ਸਵੈ ਸਹਾਇਤਾ ਗਰੁੱਪਾਂ ਨੇ ਸ਼ਮੂਲੀਅਤ ਕੀਤੀ ।ਇਸ ਮੌਕੇ ਸਿਟੀ ਮਿਸ਼ਨ ਮੈਨੇਜਰ ਅਵਿਨਾਸ਼ ਸਿੰਗਲਾ ਨੇ ਵੱਖ ਵੱਖ ਰੋਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਗਰੁੱਪ ਸਾਂਝੇ ਤੌਰ ਤੇ ਆਪਣਾ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਸਰਕਾਰ ਵਲੋਂ ਘੱਟ ਵਿਆਜ ਦਰ ਤੇ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਵਿਅਕਤੀਗਤ ਤੌਰ ਤੇ ਆਪਣਾ ਕੰਮ ਸ਼ੁਰੂ ਕਰਨ ਲਈ 02 ਲੱਖ ਰੁਪਏ ਦੀ ਅਤੇ ਜੇਕਰ ਕੋਈ ਗਰੁੱਪ ਸਾਂਝੇ ਤੌਰ ਤੇ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਕਰਜ਼ੇ ਵਜੋਂ ਮੁਹੱਈਆ ਕਰਵਾਈ ਜਾ ਸਕਦੀ ਹੈ ਤਾਂ ਜੋ ਉਹ ਆਪਣਾ ਰੋਜ਼ਗਾਰ ਸ਼ੁਰੂ ਕਰਕੇ ਆਤਮ ਨਿਰਭਰ ਬਣ ਸਕਣ । ਇਹ ਕਰਜ਼ਾ ਜ਼ਿਲ੍ਹੇ ਦੇ ਸਰਕਾਰੀ ਬੈਂਕਾਂ ਵੱਲੋਂ ਬਿਨਾਂ ਕਿਸੇ ਗਰੰਟੀ ਤੋਂ ਸਵੈ ਸਹਾਇਤਾ ਗਰੁੱਪਾਂ ਨੂੰ ਦਿੱਤਾ ਜਾਂਦਾ ਹੈ।ਇਸ ਮੌਕੇ ਸਿਟੀ ਮਿਸ਼ਨ ਮੈਂ ਨੇ ਜਰ ਯਸ਼ਪਾਲ ਸ਼ਰਮਾ ਨੇ ਸਵੈ ਸਹਾਇਤਾ ਗਰੁੱਪਾਂ ਦੇ ਮੈਂਬਰਾਂ ਨੂੰ ਬੈਂਕਿੰਗ ਪ੍ਰਣਾਲੀ , ਆਪਣਾ ਰੋਜ਼ਗਾਰ ਸ਼ੁਰੂ ਕਰਨ, ਆਪਣੇ ਵਪਾਰਿਕ ਗਤੀਵਿਧੀਆਂ ਦਾ ਰਿਕਾਰਡ ਰੱਖਣ ਅਤੇ ਆਪਣੇ ਵਪਾਰ ਨੂੰ ਪ੍ਰਫੁਲਿਤ ਕਰਨ, ਵੱਖ ਵੱਖ ਵਿੱਤੀ ਸੰਸਥਾਵਾਂ ਵੱਲੋਂ ਦਿੱਤੇ ਜਾਣ ਵਾਲੇ ਕਰਜ਼ਿਆਂ ਸਬੰਧੀ, ਸਰਕਾਰ ਦੀ ਭਲਾਈ ਸਕੀਮਾਂ ਆਦਿ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਤਾਂ ਜੋ ਸਵੈ ਸਹਾਇਤਾ ਗਰੁੱਪ

ਜਾਗਰੂਕ ਹੋ ਸਕਣ ।  ਇਸ ਮੌਕੇ ਸਫਲ ਗਰੁੱਪਾਂ ਵੱਲੋਂ ਆਪਣੇ ਤਜਰਬੇ ਵੀ ਸਾਂਝੇ ਕੀਤੇ ਗਏ  ਤਾਂ ਜੋ ਨਵਾਂ ਕੰਮ ਸ਼ੁਰੂ ਕਰਨ ਵਾਲੇ ਗਰੁੱਪ ਉਨ੍ਹਾਂ ਤੋਂ ਸੇਧ ਲੈ ਸਕਣ ।ਆਜੀਵਿਕਾ ਮਿਸ਼ਨ ਤਹਿਤ ਸਵੈ ਸਹਾਇਤਾ ਸਮੂਹਾਂ ਨੂੰ ਆਤਮ-ਨਿਰਭਰ ਬਣਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਅਣਥੱਕ ਯਤਨ ਕੀਤੇ ਜਾ ਰਹੇ ਹਨ । ਜਿਸ ਤਹਿਤ ਨਗਰ ਕੌਂਸਲ ਅਹਿਮਦਗੜ੍ਹ ਵਲੋਂ ਨਵੇਕਲਾ ਉਪਰਾਲਾ ਕਰਦਿਆ ਸ਼ਹਿਰ ਵਿੱਚੋਂ ਇੱਕਤਰ ਗਿੱਲੇ ਤੇ ਸੁੱਕੇ ਕੂੜੇ ਤੋਂ ਤਿਆਰ ਖਾਦਾਂ ਵੇਚਣ ਲਈ ਸਵੈ ਸਹਾਇਤਾ ਗਰੁੱਪਾਂ ਦੇ ਨੁਮਾਇੰਦਿਆਂ ਨਾਲ ਇਕਰਾਰਨਾਮਾ ਕੀਤਾ ਤਾਂ ਜੋ  ਉਹ ਨਗਰ ਕੌਂਸਲ ਵਲੋਂ ਤਿਆਰ ਖਾਦ ਕੰਟਰੋਲ ਰੇਟ ਤੇ ਖ਼ਰੀਦ ਕੇ ਲੋਕਲ ਮਾਰਕਿਟ ਵਿੱਚ ਮੁਨਾਫ਼ੇ ਤੇ ਵੇਚ ਕੇ ਆਪਣਾ ਆਰਥਿਕ ਪੱਧਰ ਨੂੰ ਉੱਚਾ ਕਰ ਸਕਣ ਅਤੇ ਆਤਮ ਨਿਰਭਰ ਬਣ ਸਕਣ । ਇਸ ਤੋਂ ਇਲਾਵਾ ਨਗਰ ਕੌਂਸਲ ਨੇ ਸਵੈ ਸਹਾਇਤਾ ਗਰੁੱਪਾਂ ਨਾਲ ਸ਼ਹਿਰ ਵਿੱਚ ਲੱਗਣ ਵਾਲੇ ਫਲੈਕਸ ਬੋਰਡ ਲਗਾਉਣ ਦਾ ਕੰਮ ਵੀ ਕਰਵਾਉਣ ਦੀ ਸਹਿਮਤੀ ਦਿੱਤੀ ਤਾਂ ਜੋ ਸਵੈ ਸਹਾਇਤਾ ਗਰੁੱਪ ਆਤਮ ਨਿਰਭਰ ਹੋ ਕੇ ਆਪਣੇ ਸੁਪਨਮਈ ਪ੍ਰਾਜੈਕਟਾਂ ਨੂੰ ਅੱਗੇ ਲਿਆ ਸਕਣ ।

LEAVE A REPLY

Please enter your comment!
Please enter your name here