ਜਗਰਾਉਂ, 22 ਦਸੰਬਰ ( ਮੋਹਿਤ ਜੈਨ)-ਭਾਰਤ ਵਿਕਾਸ ਪ੍ਰੀਸ਼ਦ ਦੇ ਸਟੇਟ ਕਨਵੀਨਰ ਸਤੀਸ਼ ਗਰਗ ਦੇ ਜਨਮ ਦਿਨ ਦੀ ਖ਼ੁਸ਼ੀ ਵਿਚ ਅੱਜ ਸ੍ਰੀ ਗੁਰੂ ਤੇਗ ਬਹਾਦਰ ਪ੍ਰਾਇਮਰੀ ਸਕੂਲ ਦੇ 150 ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਦਾ ਸਮਾਨ ਵੰਡਿਆ ਗਿਆ| ਇਸ ਮੌਕੇ ਪ੍ਰੀਸ਼ਦ ਦੇ ਚੇਅਰਮੈਨ ਕੁਲਭੂਸ਼ਨ ਅਗਰਵਾਲ, ਪ੍ਰਧਾਨ ਸੁਖਦੇਵ ਗਰਗ, ਪੋ੍ਰਜੈਕਟ ਚੇਅਰਮੈਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਅਤੇ ਸਵੱਛਤਾ ਅਭਿਆਨ ਜਗਰਾਓਂ ਦੇ ਬ੍ਰਾਂਡ ਅੰਬੈਸਡਰ ਕੈਪਟਨ ਨਰੇਸ਼ ਵਰਮਾ ਨੇ ਸਤੀਸ਼ ਗਰਗ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੰਦਿਆਂ ਜ਼ਰੂਰਤਮੰਦ ਸਕੂਲੀ ਬੱਚਿਆਂ ਲਈ ਲਗਾਏ ਪੋ੍ਰਜੈਕਟ ਦੀ ਸ਼ਲਾਘਾ ਕੀਤੀ| ਇਸ ਮੌਕੇ ਸਕੂਲੀ ਬੱਚਿਆਂ ਨੂੰ ਕਾਪੀਆਂ ਤੇ ਸਟੇਸ਼ਨਰੀ ਦਾ ਸਮਾਨ ਦੇਣ ਸਮੇਤ ਬਿਸਕੁਟ, ਟਫਾਈਆਂ, ਕੇਕ ਆਦਿ ਖਾਣ ਦਾ ਸਮਾਨ ਵੀ ਦਿੱਤਾ ਗਿਆ| ਇਸ ਮੌਕੇ ਸੈਕਟਰੀ ਹਰੀ ਓਮ ਵਰਮਾ, ਜੁਆਇੰਟ ਸੈਕਟਰੀ ਮਨੀਸ਼ ਚੁੱਘ, ਆਰ ਕੇ ਗੁਪਤਾ, ਪ੍ਰਿੰਸੀਪਲ ਜੈ ਪਾਲ ਕੌਰ ਆਦਿ ਹਾਜ਼ਰ ਸਨ|