Home Political ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬੱਸ ਟਰਮੀਨਲ ਖੰਨਾ...

ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਬੱਸ ਟਰਮੀਨਲ ਖੰਨਾ ਦਾ ਕੀਤਾ ਉਦਘਾਟਨ

47
0

ਪੰਜਾਬ ਸਰਕਾਰ ਵੱਲੋਂ 3 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਅਧੁਨਿਕ ਬੱਸ ਅੱਡਾ ਲੋਕਾਂ ਨੂੰ ਕੀਤਾ ਸਮਰਪਿਤ

ਖੰਨਾ 1 ਜਨਵਰੀ ( ਰਾਜਨ ਜੈਨ, ਅਸ਼ਵਨੀ)-)- ਪੰਜਾਬ ਸਰਕਾਰ ਵੱਲੋ ਵਿਧਾਨ ਸਭਾ ਹਲਕਾ ਖੰਨਾ ਦੇ ਲੋਕਾਂ ਨੂੰ ਨਵੇ ਸਾਲ ਤੇ ਵੱਡਾ ਤੋਹਫਾ ਦਿੰਦਿਆ ਖੰਨਾ ਵਿਖੇ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਜੀ ਦੇ ਨਾਮ ਤੇ 3 ਕਰੋੜ 73 ਲੱਖ ਰੁਪਏ ਦੀ ਲਾਗਤ ਨਾਲ ਬਣਿਆ ਅਧੁਨਿਕ ਬੱਸ ਅੱਡਾ ਲੋਕਾਂ ਨੂੰ ਸਮਰਪਿਤ ਕੀਤਾ ਜਿਸ ਦਾ ਉਦਘਾਟਨ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਕੀਤਾ ਗਿਆ।ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਇਸ ਬੱਸ ਅੱਡੇ ਦਾ ਫਾਇਦਾ ਸਫ਼ਰ ਕਰਨ ਵਾਲੇ ਆਮ ਲੋਕਾਂ ਨੂੰ ਹੋਵੇਗਾ। ਉਹਨਾਂ ਕਿਹਾ ਕਿ ਇਹ ਬੱਸ ਅੱਡਾ 12 ਕਾਊਂਟਰ, ਕੰਟੀਨ, ਵੇਟਿੰਗ ਰੂਮ, ਸਟਾਫ ਰੂਮ, ਇੰਨਕੁਆਰੀ ਰੂਮ, ਟਿਕਟ ਕਾਊਂਟਰ, ਮਾਡਰਨ ਬਾਥਰੂਮ, ਅੱਡਾ ਫੀਸ ਰੂਮ ਅਤੇ ਅੱਗ ਬਝਾਓ ਜੰਤਰ ਆਦਿ ਸਹੂਲਤਾਂ ਨਾਲ ਲੈੱਸ ਹੈ। ਉਹਨਾਂ ਕਿਹਾ ਕਿ ਹੁਣ ਖੰਨਾ ਆਉਣ-ਜਾਣ ਵਾਲੀ ਹਰੇਕ ਬੱਸ ਇਸ ਬੱਸ ਅੱਡੇ ਦੇ ਵਿੱਚ ਹੋ ਕੇ ਹੀ ਜਾਵੇਗੀ, ਇਸ ਲਈ ਟ੍ਰੈਫਿਕ ਪੁਲਿਸ ਖੰਨਾ ਦੀ ਡਿਊਟੀ ਵੀ ਲਗਾਈ ਜਾਵੇਗੀ।ਸੌਂਦ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਦਿਨ ਪ੍ਰਤੀ ਦਿਨ ਸੁਚਾਰੂ ਤੇ ਸੁਚੱਜੇ ਢੰਗ ਨਾਲ ਵਚਨਬੱਧ ਹੋ ਕੇ ਕੰਮ ਕਰ ਰਹੀ ਹੈ। ਉਹਨਾਂ ਹੋਰ ਯੌਜਨਾਵਾਂ ਬਾਰੇ ਬੋਲਦਿਆਂ ਕਿਹਾ ਕਿ ਪੁਰਾਣੀਆਂ ਸਰਕਾਰਾਂ ਸਮੇਂ ਜੀ.ਟੀ.ਰੋਡ ਖੰਨਾ ਤੇ ਜੋ ਐਨੀਮੇਟਿਡ ਪੁੱਲ ਠੋਸ ਮਿੱਟੀ ਦਾ ਬਣਾਇਆ ਗਿਆ ਜਦਕਿ ਇਹ ਪੁੱਲ ਪਿੱਲਰਾਂ ਤੇ ਬਣਾਇਆ ਜਾਣਾ ਸੀ। ਉਸ ਸਮੇਂ ਦੇ ਐਮ.ਐਲ.ਏ ਤੇ ਨਗਰ ਕੌਸਲ ਖੰਨਾ ਦੀ ਕਮੇਟੀ ਦੀ ਨਲਾਇਕੀ ਦੇ ਕਾਰਨ ਖੰਨਾ ਸ਼ਹਿਰ ਦੋ ਹਿੱਸਿਆ ਵਿੱਚ ਵੰਡਿਆ ਗਿਆ ਜਿਸ ਦਾ ਪ੍ਰਣਾਮ ਅਸੀਂ ਰੋਜ਼ਮਰਾ ਦੀ ਜਿ਼ੰਦਗੀ ਵਿੱਚ ਭੁਗਤ ਰਹੇ ਹਾਂ ਅਤੇ ਇਹ ਪੁੱਲ ਵੈਸੇ ਵੀ ਅਨਫਿੱਟ ਹੈ। ਉਹਨਾਂ ਕਿਹਾ ਕਿ ਅਸੀਂ ਇਸ ਪੁੱਲ ਦੇ ਪ੍ਰੋਜੈਕਟ ਵਿੱਚ ਬਦਲਾਅ ਲੈ ਕੇ ਆ ਰਹੇ ਹਾਂ ਇਸ ਲਈ ਇਸ ਪੁੱਲ ਦੀ ਫਾਈਲ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਦੇ ਰਾਹੀਂ ਕੇਂਦਰ ਸਰਕਾਰ ਤੱਕ ਪਹੁੰਚਦੀ ਕਰਾਂਗੇ, ਤਾਂ ਜ਼ੋ ਇਸ ਪੁੱਲ ਨੂੰ ਪਿੱਲਰਾਂ ਤੇ ਬਣਾ ਸਕੀਏ।ਵਿਧਾਇਕ ਨੇ ਖੰਨਾ ਸ਼ਹਿਰ ਲਈ ਇੱਕ ਹੋਰ ਪ੍ਰੋਜੈਕਟ ਬਾਰੇ ਬੋਲਦਿਆਂ ਕਿਹਾ ਕਿ ਇਸ ਪੁੱਲ ਦੇ ਨਾਲ-ਨਾਲ ਜ਼ੋ ਸਰਵਿਸ ਲੇਨਜ਼ ਹਨ ਉਹਨਾਂ ਦੇ ਆਸੇ-ਪਾਸੇ ਜ਼ੋ ਬਿਜਲੀ ਦੇ ਖੰਭੇ ਖੜ੍ਹੇ ਹਨ ਉਸ ਲਈ ਪ੍ਰੋਜੈਕਟ ਲੱਗਭੱਗ ਤਿਆਰ ਹੋ ਗਿਆ ਜਿਸ ਅਧੀਨ 10 ਕਰੋੜ 38 ਲੱਖ ਰੁਪਏ ਖਰਚ ਕੀਤੇ ਜਾਣਗੇ। ਜਿਸ ਵਿੱਚੋ 70 ਫੀਸਦੀ ਨਗਰ ਕੌਸਲ ਖੰਨਾ ਅਤੇ 30 ਫੀਸਦੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਡ ਵੱਲੋ ਹਿੱਸਾ ਪਾਇਆ ਜਾਵੇਗਾ। ਉਹਨਾਂ ਕਿਹਾ ਇਸ ਪ੍ਰੋਜੈਕਟ ਅਧੀਨ ਸਿਸਟਮ ਅਨੁਸਾਰ ਸਾਰੇ ਖੰਭਿਆਂ ਅਤੇ ਤਾਰਾਂ ਨੂੰ ਇੱਕ ਲਾਈਨ ਵਿੱਚ ਕੀਤਾ ਜਾਵੇਗਾ ਅਤੇ ਦੁਕਾਨਾਂ ਤੋਂ 8 ਤੋ 10 ਫੁੱਟ ਹਟ ਕੇ ਫੁੱਟਪਾਥ ਵੀ ਬਣੇਗਾ।ਵਿਧਾਇਕ ਨੇ ਅੱਗੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਹੁਣ ਤੱਕ 100 ਮੁਹੱਲਾ ਕਲੀਨਿਕ ਬਣਾ ਕੇ ਸੁਚਾਰੂ ਰੂਪ ਨਾਲ ਚਲਾਏ ਜਾ ਰਹੇ ਹਨ ਅਤੇ 31 ਮਾਰਚ 2023 ਤੱਕ 750 ਹੋਰ ਮੁਹੱਲਾ ਕਲੀਨਿਕ ਲੋਕਾਂ ਦੀ ਸੇਵਾ ਵਿੱਚ ਸਮਰਪਿਤ ਕਰਾਗੇ, ਜਿਸ ਵਿੱਚੋਂ 5 ਮੁਹੱਲਾ ਕਲੀਨਿਕ ਖੰਨਾ ਵਿੱਚ ਬਣਨਗੇ।ਇਸ ਮੌਕੇ ਹੋਰਨਾ ਤੋਂ ਇਲਾਵਾ ਐਮ.ਐੈਲ.ਏ ਖੰਨਾ ਦੇ ਪਿਤਾ ਭੁਪਿੰਦਰ ਸਿੰਘ ਸੌਦ, ਕੌਸਲਰ ਜਤਿੰਦਰ ਪਾਠਕ, ਸੁਨੀਲ ਕੁਮਾਰ ਨੀਟਾ, ਸੁਰਿੰਦਰ ਬਾਵਾ, ਬਲਾਕ ਪ੍ਰਧਾਨ ਰਾਜਵੀਰ ਸ਼ਰਮਾ, ਤਰਿੰਦਰ ਗਿੱਲ, ਸੁਖਵਿੰਦਰ ਸਿੰਘ, ਵਰਿੰਦਰ ਸਿੰਘ ਬਰਨ, ਕਰਮਚੰਦ ਸ਼ਰਮਾ ਬੁਲਾਰਾ ਆਮ ਆਦਮੀ ਪਾਰਟੀ, ਕੁਲਵੰਤ ਸਿੰਘ ਮਹਿਮੀ, ਮਹੇਸ਼ ਕੁਮਾਰ ਪੀ.ਏ, ਜਿ਼ਲ੍ਹਾ ਪ੍ਰਧਾਨ ਐਕਸ ਸਰਵਿਸਮੈਨ ਲਛਮਣ ਸਿੰਘ ਗਰੇਵਾਲ, ਗੁਰਦੀਪ ਸਿੰਘ ਦੀਪੂ, ਈ.ਓ ਸ੍ਰੀ ਗੁਰਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਸ਼ਹਿਰ ਤੇ ਇਲਾਕਾ ਨਿਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here