ਮਾਲੇਰਕੋਟਲਾ 02 ਜਨਵਰੀ : ( ਬੌਬੀ ਸਹਿਜਲ, ਅਰਵਨਾਹ)-ਨਵੇਂ ਸਾਲ ਮੌਕੇ ਸਮਾਜ ਸੇਵਕ ਸ਼ੌਕਤ ਅਲੀ ਵੱਲੋਂ ਦਫ਼ਤਰ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਵਿਖੇ ਬੂਟੇ ਲਗਾਏ । ਇਸ ਮੌਕੇ ਉਨ੍ਹਾਂ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਨੂੰ ਫੁਲਾ ਦੇ ਗਮਲੇ ਭੇਟ ਕੀਤੇ । ਇਸ ਮੌਕੇ ਸਦਰ ਕਾਨੂੰਗੋ ਰਣਜੀਤ ਸਿੰਘ,ਰੀਡਰ ਟੂ ਡਿਪਟੀ ਕਮਿਸ਼ਨਰ ਬੇਅੰਤ ਸਿੰਘ, ਰੀਡਰ ਟੂ ਏ.ਡੀ.ਸੀ ਰਾਜੇਕ ਕੁਮਾਰ, ਰਾਜੂ ਤੋਂ ਇਲਾਵਾ ਹੋਰ ਕਰਮਚਾਰੀ ਵੀ ਮੌਜੂਦ ਸਨ ।
ਇਸ ਮੌਕੇ ਸਹਾਇਕ ਕਮਿਸ਼ਨਰ ਗੁਰਮੀਤ ਕੁਮਾਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਅਤੇ ਆਲ਼ੇ-ਦੁਆਲੇ ਵੱਧ ਤੋਂ ਵੱਧ ਬੂਟੇ ਲਗਾਉਣ ਤਾਂ ਜੋ ਅਸੀਂ ਸਾਰੇ ਸਾਫ਼ ਸੁਥਰੇ ਵਾਤਾਵਰਨ ਵਿੱਚ ਸਾਹ ਲੈ ਸਕੀਏ। ਉਨ੍ਹਾਂ ਕਿਹਾ ਕਿ ਪਲੀਤ ਹੁੰਦੇ ਵਾਤਾਵਰਨ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ । ਇਸ ਨੇਕ ਕਾਰਜ ਵਿੱਚ ਲੋਕਾਂ ਦੇ ਸਹਿਯੋਗ ਦੀ ਮੰਗ ਕਰਦਿਆਂ ਉਨ੍ਹਾਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਭਲਾਈ ਲਈ ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਦਾ ਸੱਦਾ ਦਿੱਤਾ । ਉਨ੍ਹਾਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਤਾਇਨਾਤ ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਸਪੈਸ਼ਲ ਦਿਨ ਜਿਵੇਂ ਨਵਾਂ ਸਾਲ, ਆਪਣੇ ਜਨਮ ਦਿਨ ਤੇ, ਬੱਚਿਆ ਦੇ ਜਨਮ ਦਿਨਾਂ ਜਾ ਹੋਰ ਕਿਸੇ ਤਿੱਥ ਤਿਉਹਾਰ ਮੌਕੇ ਘੱਟੋ ਘੱਟ ਇੱਕ ਛਾਂਦਾਰ ਜਾਂ ਫਲਦਾਰ ਜਾਂ ਫੁੱਲਦਾਰ ਪੌਦਾ ਜ਼ਰੂਰ ਲਗਾਉਣ ਅਤੇ ਵਾਤਾਵਰਣ ਦੇ ਬਚਾਓ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ।