- ਨਵਾਂਸ਼ਹਿਰ 14 ਮਾਰਚ (ਬਿਊਰੋ) ਪਿੰਡ ਬੁੱਲੇਵਾਲ ਵਿਖੇ ਅੱਜ ਇੱਕ 10 ਸਾਲਾ ਮਾਸੂਮ ਅਨਮੋਲ ਦੀ ਓਵਰਲੋਡ ਮਿੱਟੀ ਦੀ ਟਰੈਕਟਰ ਟਰਾਲੀ ਹੇਠਾਂ ਆਉਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਜਦੋਂ ਪਿੰਡ ਰੱਤੇਵਾਲ ਤੋਂ ਬਲਾਚੌਰ ਵੱਲ ਇੱਕ ਟਰੈਕਟਰ ਤੇਜ਼ ਰਫਤਾਰ ਨਾਲ ਬਲਾਚੌਰ ਵੱਲ ਆ ਰਿਹਾ ਸੀ ਤਾਂ ਬਲਾਚੌਰ ਵਾਲੇ ਪਾਸੇ ਤੋਂ ਆ ਰਿਹਾ 10 ਸਾਲਾ ਅਨਮੋਲ ਆਪਣੇ ਮਾਤਾ – ਪਿਤਾ ਤੋਂ ਥੋੜਾ ਅੱਗੇ ਜਾ ਰਿਹਾ ਸੀ ਤਾਂ ਉਹ ਟਰੈਕਟਰ ਦੀ ਚਪੇਟ ਵਿਚ ਆ ਗਿਆ, ਜਿਸ ਕਾਰਨ ਉਸ ਦੀ ਮੌਕੇ ‘ ਤੇ ਹੀ ਮੌਤ ਹੋ ਗਈ।ਉਨ੍ਹਾਂ ਦੱਸਿਆ ਕਿ ਟਰੈਕਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪਿੰਡ ਵਾਸੀਆਂ ਨੇ ਅਨਮੋਲ ਨੂੰ ਹਸਪਤਾਲ ਪਹੁੰਚਾਇਆ। ਐਸਐਚਓ ਥਾਣਾ ਸਿਟੀ ਬਲਾਚੌਰ ਗੁਰਮੀਤ ਸਿੰਘ ਨੇ ਦੱਸਿਆ ਕਿ ਅਨਮੋਲ ਕੁਮਾਰ ਦੇ ਪਿਤਾ ਅਸ਼ੋਕ ਕੁਮਾਰ ਦੇ ਬਿਆਨਾਂ ‘ ਤੇ ਦੋਸ਼ੀ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ । ਟਰੈਕਟਰ ਚਾਲਕ ਦਾ ਨਾਂ ਦੀਪਾ ਦੱਸਿਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਟਰੈਕਟਰ ‘ ਤੇ ਕੋਈ ਨੰਬਰ ਪਲੇਟ ਜਾਂ ਨੰਬਰ ਨਹੀਂ ਲਿਖਿਆ ਹੋਇਆ ਹੈ।