Home ਸਭਿਆਚਾਰ ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਨੇ ਲੋਹੜੀ ਦੇ ਵੱਖ-ਵੱਖ...

ਹਲਕਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਨੇ ਲੋਹੜੀ ਦੇ ਵੱਖ-ਵੱਖ ਪ੍ਰੋਗਰਾਮਾਂ ਵਿੱਚ ਭਰੀ ਹਾਜ਼ਰੀ

49
0


ਲੁਧਿਆਣਾ, 12 ਜਨਵਰੀ ( ਬੌਬੀ ਸਹਿਜਲ, ਧਰਮਿੰਦਰ ) – ਹਲਕਾ ਦੱਖਣੀ ਵਿਚ ਕਈ ਥਾਵਾਂ ਤੇ ਲੋਹੜੀ ਦੇ ਪ੍ਰੋਗਰਾਮ ਅਜੇ ਤੋਂ ਹੀ ਸ਼ੁਰੂ ਹੋ ਗਏ ਨੇ  ਲੋਕਾਂ ਵਿਚ ਆਮ ਆਦਮੀ ਪਾਰਟੀ ਦੀ ਨਵੀਂ ਸਰਕਾਰ ਨੂੰ ਲੈ ਕੇ ਬਹੁਤ ਉਤਸ਼ਾਹ ਹੈ। ਲੋਕੀਂ ਖ਼ੁਦ-ਬ-ਖ਼ੁਦ ਸਰਕਾਰ ਦੀ ਪਹਿਲੀ ਲੋਹੜੀ ਮਨਾ ਰਹੇ ਹਨ। ਪੂਰੇ ਜ਼ਿਲ੍ਹੇ ਵਿੱਚ ਇਸੇ ਤਰ੍ਹਾਂ ਪ੍ਰੋਗਰਾਮ ਮਨਾਏ ਜਾ ਰਹੇ ਹਨ।ਮੈਡਮ ਛੀਨਾ ਨੇ ਲੋਕਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਵਧਾਈਆਂ ਦਿੱਤੀਆਂ ਅਤੇ ਸਮਾਜ ਨੂੰ ਇੱਕ ਸੰਦੇਸ਼ ਦਿੰਦਿਆਂ ਕਿਹਾ ਕਿ ਅਜੋਕੇ ਯੁੱਗ ਵਿੱਚ ਜਿਥੇ ਮੁੰਡਿਆਂ ਦੇ ਨਾਲ ਕੁੜੀਆਂ ਵੀ ਮੋਢੇ ਨਾਲ ਮੋਢਾ ਮਿਲਾ ਕੇ ਸਾਰੇ ਕੰਮ ਕਰ ਰਹੀਆਂ ਹਨ । ਓਸੇ ਤਰਾਂ ਸਾਨੂੰ ਵੀ ਲੋੜ ਹੈ ਕਿ ਅਸੀਂ ਮੁੰਡਿਆ ਦੀ ਲੋਹੜੀ ਦੇ ਨਾਲ ਨਾਲ ਕੁੜੀਆਂ ਦੀ ਵੀ ਲੋਹੜੀ ਓਸੇ ਤਰ੍ਹਾਂ ਪੂਰੀ ਧੂਮ-ਧਾਮ ਨਾਲ ਮਨਾਈਏ।  ਅੰਤ ਵਿਚ ਮੈਡਮ ਨੇ ਇਕ ਵਾਰ ਫੇਰ ਸਾਰੇ ਹੀ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ  ਕਿ ਕੁੜੀਆਂ ਦੀ ਵੀ ਪਹਿਲੀ ਲੋਹੜੀ ਬੜੀ ਧੂਮ ਧਾਮ ਨਾਲ ਮਨਾਈ ਜਾਵੇ , ਜਿਵੇਂ ਕਿ ਅਸੀਂ ਅੱਜ ਤੱਕ ਮੁੰਡਿਆ ਦੀ ਲੋਹੜੀ ਮਨਾਉਂਦੇ ਰਹੇ ਹਾਂ। ਇਸ ਮੌਕੇ ਮੈਡਮ ਦੇ ਨਾਲ ਪ੍ਰੋਗਰਾਮ ਵਿਚ ਉਹਨਾਂ ਦੇ ਨਾਲ਼ ਉਹਨਾਂ ਦੇ ਪੀਏ ਹਰਪ੍ਰੀਤ ਸਿੰਘ ਦਫ਼ਤਰ ਇੰਚਾਰਜ ਹਰਜੀਤ ਸਿੰਘ, ਯੂਥ ਆਗੂ ਚੇਤਨ ਥਾਪਰ, ਸਾਬਕਾ ਜ਼ਿਲਾ ਪ੍ਰਧਾਨ ਅਜੇ ਮਿੱਤਲ , ਡੀ ਸੀ ਗਰਗ, ਬਲਬੀਰ ਚੌਧਰੀ, ਸੁਖਦੇਵ ਗਰਚਾ, ਅਜੇ ਸ਼ੁਕਲਾ ਤੇ ਹੋਰ ਵਲੰਟੀਅਰ ਸਾਹਿਬਾਨ ਮੌਜੂਦ ਸਨ।

LEAVE A REPLY

Please enter your comment!
Please enter your name here