ਜਗਰਾਓਂ, 13 ਜਨਵਰੀ ( ਰਾਜੇਸ਼ ਜੈਨ )-ਸਨਮਤੀ ਵਿਮਲ ਜੈਨ ਪਬਲਿਕ ਸਕੂਲ ਵਿੱਚ ਲੋਹੜੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਦੀ ਪ੍ਰਿੰਸੀਪਲ ਸੁਪ੍ਰੀਆ ਖੁਰਾਣਾ ਸਮੇਤ ਸਮੂਹ ਸਟਾਫ਼ ਨੇ ਲੋਹੜੀ ਦੀ ਧੂਣੀ ਜਲਾਈ ਅਤੇ ਤਿਲ ਪਾ ਕੇ ਮੰਗਲਕਾਮਨਾ ਕੀਤੀ। ਇਸ ਉਪਰੰਤ ਰੰਗਾਰੰਗ ਪ੍ਰੋਗਰਾਮ ਵਿੱਚ ਸਟਾਫ਼ ਵੱਲੋਂ ਪੰਜਾਬੀ ਗੀਤ ’ਤੇ ਗਿੱਧਾ ਪਾਇਆ ਗਿਆ। ਸਭ ਨੂੰ ਮੂੰਗਫਲੀ ੲਅਤੇ ਰਿਊੜੀਆਂ ਵੰਡੀਆਂ ਗਈਆਂ। ਬੱਚਿਆਂ ਨੇ ਲੋਹੜੀ ਦੇ ਗੀਤਾਂ ’ਤੇ ਖੂਬ ਡਾਂਸ ਕੀਤਾ। ਡਾਇਰੈਕਟਰ ਮੈਡਮ ਸ਼ਸ਼ੀ ਜੈਨ ਨੇ ਬੱਚਿਆਂ ਨੂੰ ਲੋਹੜੀ ਦਾ ਇਤਿਹਾਸ ਦੱਸਿਆ ਕਿ ਅਸੀਂ ਲੋਹੜੀ ਕਿਉਂ ਮਨਾਉਂਦੇ ਹਾਂ ਅਤੇ ਉਨ੍ਹਾਂ ਕਿਹਾ ਕਿ ਸਾਨੂੰ ਧੀਆਂ ਦੀ ਵੀ ਲੋਹੜੀ ਮਨਾਉਣੀ ਚਾਹੀਦੀ ਹੈ, ਜੋ ਕਿ ਅੱਜ ਦੇ ਸਮੇਂ ਵਿਚ ਪੁੱਤਰਾਂ ਤੋਂ ਕਿਸੇ ਵੀ ਖੇਤਰ ਵਿਚ ਘੱਟ ਨਹੀਂ। ਇਸ ਮੌਕੇ ਸੋਨੀਆ ਕਪੂਰ, ਸ਼ੈਲੀ, ਕੁਲਵਿੰਦਰ ਕੌਰ, ਨਿਧੀ ਜੈਨ, ਸ਼ਸ਼ੀ ਸ਼ਰਮਾ, ਰੇਨੂੰ ਬਾਲਾ, ਰਾਖੀ ਬਾਂਸਲ, ਪਰਮਜੀਤ ਕੌਰ, ਗੁਰਮੀਤ ਕੌਰ, ਆਦਿ ਹਾਜ਼ਰ ਸਨ।
