ਜਗਰਾਓਂ, 18 ਜਨਵਰੀ ( ਬਲਦੇਵ ਸਿੰਘ)– ਲੁਧਿਆਣਾ ਜ਼ਿਲ੍ਹੇ ਦੇ ਬਲਾਕ ਸਿੱਖਿਆ ਅਫ਼ਸਰਾਂ ਦੀ ਘਾਟ ਕਾਰਨ, ਬਲਾਕ ਦੇ ਕੁਝ ਕੁ ਬਲਾਕਾ ਦਾ ਚਾਰਜ ਦੂਸਰੇ ਬਲਾਕ ਦੇ ਸਿੱਖਿਆ ਅਫਸਰਾਂ ਨੂੰ ਵਾਧੂ ਚਾਰਜ ਦਿੱਤਾ ਗਿਆ। ਇਸੇ ਲੜੀ ਤਹਿਤ ਜਗਰਾਓਂ ਬਲਾਕ ਦਾ ਕੰਮ ਸੀ੍ ਰਮਨਜੀਤ ਸਿੰਘ ਸੰਧੂ ਨੂੰ ਦਿੱਤਾ ਗਿਆ। ਇਸ ਸਮੇਂ ਡੀ਼ ਟੀ਼ ਐਫ਼ ਦੇ ਪ੍ਰਧਾਨ ਦਵਿੰਦਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ , ਜਿਸ ਵਿਚ ਪਹੁੰਚੇ ਬੀ ਪੀ ਈ ਓ ਨੂੰ ਅਹੁਦਾ ਸੰਭਾਲਣ ਤੇ ਜੀ ਆਇਆਂ ਆਖਿਆ ਅਤੇ ਉਨ੍ਹਾਂ ਦੇ ਅਧਿਆਪਨ ਖੇਤਰ ਵਿਚ ਨਿਭਾਏ ਰੋਲ ਦੀ ਪ੍ਰਸੰਸਾ ਕੀਤੀ।ਇਸ ਸਮੇਂ ਅਧਿਆਪਕ ਵਰਗ ਦੇ ਮਸਲੇ ਵੀ ਵਿਚਾਰੇ ਗਏ, ਜਿਵੇਂ ਤਨਖਾਹ ਦੇਰੀ ਨਾਲ ਮਿਲਣਾ,ਆਨ ਲਾਈਨ ਅਧੂਰੇ ਪਏ ਰਿਕਾਰਡ, ਅਧੂਰੀਆਂ ਸਰਵਿਸ ਬੁੱਕਾ, ਅਧੂਰਾ ਜੀ਼ ਪੀ਼ ਐਫ਼ ਰਿਕਾਰਡ, ਬਕਾਇਆ ਸੰਬੰਧੀ ਰਿਟਾਇਰ ਕਰਮਚਾਰੀਆਂ ਦੀਆਂ ਵਿਤੀ ਸਮੱਸਿਆਵਾਂ, ਅਧਿਆਪਕਾ ਦੇ ਡੈਪੂਟੇਸ਼ਨ ਸੰਬੰਧੀ ਔਕੜਾਂ, ਮੈਡੀਕਲ ਬਿਲਾਂ ਆਦਿ ਵਾਰੇ ਨਵੇਂ ਬਲਾਕ ਸਿੱਖਿਆ ਅਫ਼ਸਰ ਰਮਨਜੀਤ ਸਿੰਘ ਸੰਧੂ ਨਾਲ ਖੁਲ੍ਹ ਕੇ ਵਿਚਾਰਾਂ ਹੋਈਆਂ। ਇਹਨਾਂ ਜ਼ਰੂਰੀ ਮਸਲਿਆਂ ਸਬੰਧੀ ਬੀ ਪੀ ਈ ਓ ਨੇ ਵਿਸ਼ਵਾਸ ਦਿਵਾਇਆ ਕਿ ਉਹ ਜਲਦੀ ਹੀ ਸੰਜੀਦਗੀ ਨਾਲ ਇਨ੍ਹਾਂ ਮਸਲਿਆਂ ਅਤੇ ਮੰਗਾਂ ਨੂੰ ਪੂਰਾ ਕਰਨ ਲਈ ਵਚਨਬਧ ਰਹਿ ਕੇ ਪੂਰਾ ਯਤਨ ਕਰਨਗੇ। ਇਸ ਸਮੇਂ ਸਿੱਧਵਾਂ ਬੇਟ ਦੇ ਬਲਾਕ ਪ੍ਰਧਾਨ ਸੁਖਦੇਵ ਸਿੰਘ, ਬਲਵੀਰ ਸਿੰਘ ( ਸੈਂਟਰ ਹੈਡ ਟੀਚਰ),ਸੁਧੀਰ ਝਾਂਜੀ,ਗੋਰਵ ਰਾਣਾ,ਇੰਦਰਪ੍ਰੀਤ ਸਿੰਘ,ਆਲਮਦੀਪ, ਸ਼ਰਨਜੀਤ ਸਿੰਘ, ਸੰਦੀਪ ਕੁਮਾਰ, ਅਤੇ ਸੈ਼ਲੀ, ਸੋਨੀਆਂ ਅਤੇ ਰਜਨੀ ਅਧਿਆਪਕਾਵਾਂ ਆਦਿ ਵੀ ਹਾਜਰ ਸਨ।
