- ਨੋਜਵਾਨਾਂ ਨੂੰ ਦਸਤਾਰ ਨਾਲ ਜੋੜਨ ਦਾ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਹਰ ਸਾਲ ਕੀਤਾ ਜਾਂਦਾ ਹੈ 16 ਮਾਰਚ (ਬਿਊਰੋ) ਦਸਤਾਰ ਖੇਤਰ ਵਿੱਚ ਪਿਛਲੇ 16 ਸਾਲਾਂ ਤੋਂ ਦਸਤਾਰ ਦਾ ਸੁਨੇਹਾ ਘਰ ਘਰ ਤੱਕ ਪਹੁੰਚਣ ਲਈ ਮੋਹਰੀ ਰੋਲ ਅਦਾ ਕਰ ਰਹੀ ਸੰਸਥਾ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਤ ਹਰ ਸਾਲ ਦੀ ਤਰ੍ਹਾਂ ਹੋਲੇ ਮਹੱਲੇ ਮੌਕੇ ਨੋਜਵਾਨਾਂ ਨੂੰ ਦਸਤਾਰ ਪ੍ਰਤੀ ਜਾਗਰੂਕ ਕਰਨ ਲਈ ਦਸਤਾਰ ਸਿਖਲਾਈ ਕੈਂਪ ਤੇ ਲੰਗਰ ਦਸਤਾਰਾਂ ਦੇ ਲਗਾਏ ਜਾਂਦੇ ਹਨ ਇਸ ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਸ. ਮਨਦੀਪ ਸਿੰਘ ਖੁਰਦ ਤੇ ਚੇਅਰਮੈਨ ਸ.ਜਰਨੈਲ ਸਿੰਘ ਨੱਥੋਹੇੜੀ ਤੇ ਦੱਸਿਆ ਕਿ ਖਾਲਸੇ ਦੀ ਚੜ੍ਹਦੀਕਲਾ ਦਾ ਪ੍ਰਤੀਕ ਹੋਲੇ ਮਹੱਲੇ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਵੱਲੋਂ ਮਿਤੀ 17 ਤੋਂ 19 ਮਾਰਚ ਤੱਕ ਤਖਤ ਸ੍ਰੀ ਕੇਸਗੜ੍ਹ ਸਾਹਿਬ ਨੇੜੇ ਦਿਵਾਨ ਹਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੰਗਰ ਦਸਤਾਰਾਂ ਦੇ ਤੇ ਦਸਤਾਰ ਸਿਖਲਾਈ ਕੈਂਪ ਲਗਾਇਆ ਜਾਂਦਾ ਹੈ ਜਿਸ ਵਿਚ ਜਿਥੇ ਦਸਤਾਰ, ਦੁਮਾਲੇ ਦੀ ਹਰ ਪ੍ਰਕਾਰ ਦੀ ਸਿਖਲਾਈ ਪੰਜਾਬ ਦੇ ਉੱਚ ਕੋਟੀ ਦੇ ਦਸਤਾਰ ਕੋਚਾਂ ਵੱਲੋਂ ਦਿੱਤੀ ਜਾਵੇਗੀ ਉਥੇ ਹੀ ਜੋ ਨੋਜਵਾਨ ਸਾਬਤ ਸੂਰਤ ਹੋਣ ਤੇ ਪੱਕੇ ਤੌਰ ਤੇ ਦਸਤਾਰ ਸਜਾਉਣ ਦਾ ਪ੍ਰਣ ਕਰਨ ਗਏ ਉਨਾ ਨੂੰ ਸੰਸਥਾ ਵੱਲੋਂ ਦਸਤਾਰ ਨਾਲ ਸਨਮਾਨਿਤ ਵੀ ਕੀਤਾ ਜਾਵੇਗਾ।ਇਸ ਮੌਕੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਚੀਫ ਐਡਵਾਈਜਰ ਰੁਲਦਾ ਸਿੰਘ ਚੁਹਾਣੇ, ਚੀਫ ਐਡਵਾਈਜਰ ਪੁਸ਼ਪਿੰਦਰ ਸਿੰਘ ਅਮਰਗੜ੍ਹ, ਤਰਕਸਦੀਪ ਸਿੰਘ ਥਿੰਦ ਜਰਨਲ ਸਕੱਤਰ, ਸੀਨੀਅਰ ਦਸਤਾਰ ਕੋਚ ਨਰਿੰਦਰ ਸਿੰਘ, ਦਵਿੰਦਰ ਸਿੰਘ ਕਾਲਾਂਵਾਲੀ, ਪ੍ਰਭਜੋਤ ਸਿੰਘ ਅਮਰਗੜ੍ਹ, ਸੁਖਚੈਨ ਸਿੰਘ ਭੈਣੀ, ਕਾਲਸਨਾਂ, ਹਰਪ੍ਰੀਤ ਸਿੰਘ ਦੁੱਲਮਾਂ, ਹਰਪ੍ਰੀਤ ਸਿੰਘ ਚੀਮਾਂ, ਹਰਦੀਪ ਸਿੰਘ ਬੀਜਾ, ਸਤਨਾਮ ਸਿੰਘ ਬੀਜਾ, ਕਿਰਨਦੀਪ ਸਿੰਘ ਖਾਲਸਾ, ਬਲਕਾਰ ਸਿੰਘ ਰਾਏਕੋਟ, ਮੋਹਨ ਸਿੰਘ ਨੱਥੋਹੇੜੀ, ਜੁਝਾਰ ਸਿੰਘ ਸੰਗਰੂਰ, ਧਰਮਪ੍ਰੀਤ ਸਿੰਘ, ਹਰਦੀਪ ਸਿੰਘ ਰੋਪੜ, ਸਤਨਾਮ ਸਿੰਘ ਬੀਜਾ,ਸਿਮਰਨ ਸਿੰਘ ਰੋਪੜ, ਅੰਮ੍ਰਿਤ ਸਿੰਘ ਕਾਂਲਵਾਲੀ, ਤੇ ਇਲਾਵਾ ਵੱਡੀ ਗਿਣਤੀ ਵਿਚ ਸੰਸਥਾ ਦੇ ਦਸਤਾਰ ਕੋਚ ਤੇ ਮੈਂਬਰ ਹਾਜ਼ਰ ਸਨ।