Home Uncategorized ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅਕਾਲ ਤਖ਼ਤ ਸ਼੍ਰੀ ਦਮਦਮਾ...

ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅਕਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ

56
0

ਬਠਿੰਡਾ (ਵਿਕਾਸ ਮਠਾੜੂ- ਬੋਬੀ ਸਹਿਜਲ)ਅੱਜ ਆਪਣੇ ਦੌਰੇ ਦੇ ਦੂਜੇ ਦਿਨ ਭਾਰਤ ਸਰਕਾਰ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਬਠਿੰਡਾ ਲੋਕਸਭਾ ਹਲਕੇ ਦੇ ਇੰਚਾਰਜ ਜਿਲਾ ਬਠਿੰਡਾ ਵਿਖੇ ਵੱਖ ਵੱਖ ਜਗ੍ਹਾ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਸਵੇਰ ਦਾ ਨਾਸ਼ਤਾ ਉਹਨਾਂ ਨੇ ਢਿੱਲੋਂ ਕਾਲੋਨੀ ਵਿਖੇ ਵਾਲਮੀਕਿ ਸਮਾਜ ਦੇ ਅਰਜੁਨ ਕੁਮਾਰ ਦੇ ਘਰ ਕੀਤਾ।

ਇਸ ਤੋਂ ਬਾਅਦ ਸ਼੍ਰੀ ਸ਼ੇਖਾਵਤ ਜੀ ਤਲਵੰਡੀ ਸਾਬੋ ਵਿਖੇ ਪਹੁੰਚੇ। ਇਥੇ ਉਹਨਾਂ ਨੇ ਅਕਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਦੇ ਮਸਲਿਆਂ ਤੇ ਚਰਚਾ ਕੀਤੀ। ਇਸ ਤੋਂ ਬਾਅਦ ਉਹਨਾਂ ਨੇ ਅਕਾਲ ਤਖ਼ਤ ਸ਼੍ਰੀ ਦਮਦਮਾ ਸਹਿਬ ਜੀ ਵਿਖੇ ਮੱਥਾ ਟੇਕ ਅਰਦਾਸ ਕੀਤੀ। 

ਇਸ ਉਪਰੰਤ ਸ਼੍ਰੀ ਸ਼ੇਖਾਵਤ ਜੀ ਤਲਵੰਡੀ ਵਿਖੇ ਹੀ ਸ਼੍ਰੀ ਰਵੀ ਪ੍ਰੀਤ ਸਿੱਧੂ ਵਲੋਂ ਰਖੀ ਮੀਟਿੰਗ ਵਿੱਚ ਵਰਕਰਾਂ ਦੇ ਰੂਬਰੂ ਹੋਏ ਅਤੇ ਉਹਨਾਂ ਨਾਲ ਗੱਲਬਾਤ ਕੀਤੀ।

ਇਸ ਮੀਟਿੰਗ ਤੋਂ ਬਾਅਦ ਮੰਤਰੀ ਜੀ ਨੇ ਗੁਰੂਦਵਾਰਾ ਮਸਤੂਆਣਾ ਸਾਹਿਬ ਵਿਖੇ ਵੀ ਸ਼ਿਸ ਨਿਵਾਇਆ। 

ਗੁਰੂਦਵਾਰਾ ਸਾਹਿਬ ਤੋਂ ਬਾਅਦ ਸ਼੍ਰੀ ਸ਼ੇਖਾਵਤ ਜੀ ਪਿੰਡ ਮਾਹੀਨੰਗਲ ਵਿਖੇ ਗਰੀਬ ਪਰਿਵਾਰ ਨਾਲ ਸਬੰਧਤ ਪਿੰਡ ਦੇ ਸਰਪੰਚ  ਦੇ ਘਰ ਦੋਪਹਿਰ ਦਾ ਭੋਜਨ ਕੀਤਾ।

ਇਸ ਦੌਰਾਨ ਸ਼ੇਖਾਵਤ ਜੀ ਨਾਲ ਬਠਿੰਡਾ ਸ਼ਹਿਰੀ ਦੇ ਪ੍ਰਧਾਨ ਸਰੂਪ ਸਿੰਗਲਾ,  ਰਵੀ ਪ੍ਰੀਤ ਸਿੱਧੂ, ਸਟੇਟ ਮੀਡੀਆ ਦੇ ਸਕੱਤਰ ਸੁਨੀਲ ਸਿੰਗਲਾ, ਸਟੇਟ ਜਨਰਲ ਸਕੱਤਰ ਗੁਰਪ੍ਰੀਤ ਕਾਂਗੜ, ਜੀਵਨ ਗੁਪਤਾ,ਸਟੇਟ ਉਪਪ੍ਰਧਾਨ ਸੁਭਾਸ਼ ਸ਼ਰਮਾ,ਦਿਆਲ ਸੋਢੀ, ਜਗਦੀਪ ਨਕਈ, ਸ਼ਿਵਰਾਜ ਗੋਇਲ, ਰਾਜ ਨੰਬਰਦਾਰ,ਅਸ਼ੋਕ ਭਾਰਤੀ ਐਡਵੋਕੇਟ ਅਤੇ ਸਮੂਹ ਲੀਡਰ ਵੀ ਵਰਕਰ ਸ਼ਾਮਿਲ ਹੋਏ।

LEAVE A REPLY

Please enter your comment!
Please enter your name here