Home Political ਸਨਤਕਾਰਾਂ ਨੇ ਆਪ ਪਾਰਟੀ ਦੀ ਸਰਕਾਰ ‘ਚ ਲਿਆ ਸੁੱਖ ਦਾ ਸਾਹ :...

ਸਨਤਕਾਰਾਂ ਨੇ ਆਪ ਪਾਰਟੀ ਦੀ ਸਰਕਾਰ ‘ਚ ਲਿਆ ਸੁੱਖ ਦਾ ਸਾਹ : ਪਨੂੰ

24
0

ਮੁੱਲਾਂਪੁਰ ਦਾਖਾ,16 ਸਤੰਬਰ (ਸਤਵਿੰਦਰ ਸਿੰਘ ਗਿੱਲ) ਮੁੱਖ ਮੰਤਰੀ ਭਗਵੰਤ ਮਾਨ ਦੇ ਮੀਡੀਆ ਸਲਾਹਕਾਰ ਬਲਤੇਜ ਪੰਨੂੰ ਦਾ ਲੁਧਿਆਣਾ ਆਉਣ ਤੇ ਸਨਤਕਾਰਾਂ ਨਾਲ ਕੀਤਾ ਵਿਚਾਰ ਵਟਾਂਦਰਾ ਕਰਦਿਆਂ ਆਖਿਆ ਕਿ ਪੰਜਾਬ ਦੀ ਧਰਤੀ ਤੇ ਸਨਤਕਾਰਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਭਾਵੇਂ ਲੰਮੇ ਸਮੇਂ ਤੋਂ ਪੰਜਾਬ ਦੇ ਸਨਤਕਾਰ ਕਾਂਗਰਸ ਅਕਾਲੀ ਦਲ ਦੀਆਂ ਸਰਕਾਰਾਂ ਦੇ ਸਤਾਏ ਪੰਜਾਬ ਦੀ ਧਰਤੀ ਤੋਂ ਦੂਜੇ ਸੂਬਿਆਂ ਵਿੱਚ ਜਾ ਕੇ ਆਪਣਾ ਕਾਰੋਬਾਰ ਚਲਾਉਣ ਲੱਗੇ ਸਨ। ਹੁਣ ਜਦੋਂ ਤੋ ਆਪ ਪਾਰਟੀ ਦੇ ਮੁਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਤਾਂ ਸਨਤਕਾਰਾ ਵਿੱਚ ਵੀ ਖੁਸ਼ੀ ਦੀ ਲਹਿਰ ਅਤੇ ਸੁੱਖ ਦਾ ਸਾਹ ਮਹਿਸੂਸ ਕਰ ਰਹੇ ਹਨ। ਜਿਨ੍ਹਾਂ ਨੇ ਆਪਣੀਆਂ ਸਰਕਾਰਾਂ ਸਮੇਂ ਸਨਤਕਾਰਾਂ ਨਾਲ ਵਧੀਕੀਆਂ ਕੀਤੀਆਂ ਤਾਂ ਲੋਕ ਸਭਾ ਦੀਆਂ ਵੋਟਾਂ ਮੌਕੇ ਸਨਤਕਰ ਵੀ ਉਨ੍ਹਾਂ ਨੂੰ ਮੂੰਹ ਤੋੜਵਾਂ ਜਵਾਬ ਜ਼ਰੂਰ ਦੇਣਗੇ। ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਵੀ ਆਪ ਪਾਰਟੀ ਦੇ ਸਾਰੇ ਜੁਝਾਰੂ ਵਰਕਰਾਂ ਨੂੰ ਵੀ ਇਹੀ ਹਦਾਇਤ ਜੋ ਲੋਕ ਪਾਰਟੀ ਲਈ ਦਿਨ-ਰਾਤ ਇੱਕ ਕਰ ਰਹੇ ਹਨ। ਉਹਨਾਂ ਦੇ ਮਸਲੇ ਘਰ ਜਾ ਕੇ ਹੱਲ ਕਰਨ ਦਾ ਜ਼ਰੂਰ ਉਪਰਾਲਾ ਕੀਤਾ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦੇ ਜਲਦ ਪੂਰੇ ਕੀਤੇ ਜਾ ਸਕਣ। ਇਸ ਮੌਕੇਂ ਗੁਰਮੀਤ ਸਿੰਘ ਬਾਸੀ ਲਲਤੋਂ, ਸਿੰਗਾਰਾ ਦਾਦ, ਸਰੇਸ਼ ਖੰਨਾ ਅਜੇ ਗੋਇਲ ਅਤੇ ਕਾਲਾ ਕਲਸੀ ਲੁਧਿਆਣਾ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਸਨਮਾਨ ਸਨਮਾਨ ਕੀਤਾ।

LEAVE A REPLY

Please enter your comment!
Please enter your name here