Home ਪਰਸਾਸ਼ਨ ਸਰਕਾਰੀ ਹਾਈ ਸਕੂਲ ਛਾਉਣੀ ਮੁਹੱਲਾ ਵਿਖੇ 13ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ

ਸਰਕਾਰੀ ਹਾਈ ਸਕੂਲ ਛਾਉਣੀ ਮੁਹੱਲਾ ਵਿਖੇ 13ਵਾਂ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ

45
0


ਲੁਧਿਆਣਾ, 27 ਜਨਵਰੀ ( ਰਾਜਨ ਜੈਨ ) – ਮੁੱਖ ਰਜ਼ਿਸਟ੍ਰੇਸ਼ਨ ਅਫ਼ਸਰ ਬਲਜਿੰਦਰ ਸਿੰਘ ਢਿੱਲੋ ਦੀ ਅਗਵਾਈ ਹੇਠ 25 ਜਨਵਰੀ ਨੂੰ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 13ਵਾਂ ਰਾਸ਼ਟਰੀ ਵੋਟਰ ਦਿਵਸ ਹਲਕਾ 065 ਲੁਧਿਆਣਾ (ਉੱਤਰੀ) ਅਧੀਨ ਸਥਾਨਕ ਸਰਕਾਰੀ ਹਾਈ ਸਕੂਲ ਛਾਉਣੀ ਮੁਹੱਲਾ ਵਿਖੇ ਮਨਾਇਆ ਗਿਆ।ਸੈਕਟਰ ਅਫ਼ਸਰ ਬਲਜੀਤ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਗਮ ਦੌਰਾਨ ਬੱਚਿਆਂ ਵੱਲੋਂ ਪੋਸਟਰ ਅਤੇ ਮਹਿੰਦੀ ਮੁਕਾਬਲੇ ਕਰਵਾਏ ਗਏ। ਉਨ੍ਹਾਂ ਅੱਗੇ ਦੱਸਿਆ ਕਿ ਨਵੇਂ ਵੋਟਰਾਂ ਨੂੰ ਕਾਰਡ ਵੰਡੇ ਗਏ ਅਤੇ ਵੋਟਰ ਦਿਵਸ ਦੀ ਮਹੱਤਤਾ ਬਾਰੇ ਜਾਣੂ ਵੀ ਕਰਵਾਇਆ ਗਿਆ।ਇਸ ਮੌਕੇ ਮੁੱਖ ਰਜ਼ਿਸਟ੍ਰੇਸ਼ਨ ਅਫ਼ਸਰ ਸ੍ਰੀ ਬਲਜਿੰਦਰ ਸਿੰਘ ਢਿੱਲੋ ਦੇ ਨਾਲ ਬਲਜੀਤ ਸਿੰਘ ਸੈਕਟਰ ਅਫ਼ਸਰ, ਮੁੱਖ ਅਧਿਆਪਕ ਮੈਡਮ ਦੀਪੀਕਾ, ਮੈਡਮ ਮੋਨੀਕਾ, ਮੈਡਮ ਮੀਨਾਸ਼ਕੀ ਅਤੇ ਬੀ.ਐਲ.ਓ. ਕੁਲਦੀਪ ਕੁਮਾਰ, ਪ੍ਰੀਤ, ਜਸਪ੍ਰੀਤ ਕੌਰ, ਯਾਦਵਿੰਦਰ ਸਿੰਘ, ਯੋਗੇਸ਼ ਸਿੰਗਲਾ, ਬੀਨੂ, ਹਰਸਿਮਰਨ ਕੌਰ, ਮਨਪ੍ਰੀਤ ਕੁਮਾਰ, ਅਮਿਤ ਮਦਾਨ, ਸੀਮਾ ਜੈਨ ਵਲੋਂ ਇਸ ਵੋਟਰ ਦਿਵਸ ਨੂੰ ਯਾਦਗਾਰ ਬਣਾਇਆ ਗਿਆ।

LEAVE A REPLY

Please enter your comment!
Please enter your name here