Home Uncategorized ਸੜਕ ਹਾਦਸੇ ’ਚ ਵਿਅਕਤੀ ਦੀ ਮੌਤ, ਦੋ ਖਿਲਾਫ ਮਾਮਲਾ ਦਰਜ

ਸੜਕ ਹਾਦਸੇ ’ਚ ਵਿਅਕਤੀ ਦੀ ਮੌਤ, ਦੋ ਖਿਲਾਫ ਮਾਮਲਾ ਦਰਜ

20
0


ਜੋਧਾਂ, 17 ਜਲਾਈ ( ਅਸ਼ਵਨੀ , ਧਰਮਿੰਦਰ )-ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਦੀ ਟੱਕਰ ਲੱਗਣ ਕਾਰਨ ਇੱਕ ਵਿਅਕਤੀ ਦੀ ਇਲਾਜ ਅਧੀਨ ਮੌਤ ਹੋ ਗਈ। ਜਿਸ ’ਤੇ ਥਾਣਾ ਜੋਧਾਂ ਵਿੱਚ ਦੋ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਏਐਸਆਈ ਕਾਬਲ ਸਿੰਘ ਨੇ ਦੱਸਿਆ ਕਿ ਲਖਬੀਰ ਸਿੰਘ ਵਾਸੀ ਪਿੰਡ ਕਿਲਾ ਰਾਏਪੁਰ ਥਾਣਾ ਡੇਹਲੋਂ ਨੇ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦਾ ਛੋਟਾ ਭਰਾ ਭੁਪਿੰਦਰ ਸਿੰਘ ਪਿਛਲੇ 54 ਸਾਲਾਂ ਤੋਂ ਜੰਗਲਾਤ ਮਹਿਕਮੇ ਵਿੱਚ ਬਤੌਰ ਬੇਲਦਾਰ ਡਿਊਟੀ ਕਰ ਰਿਹਾ ਹੈ। ਜਿਨ੍ਹਾਂ ਦੀ ਡਿਊਟੀ ਜੋਧਾ, ਪੱਖੋਵਾਲ, ਲੋਹਟਬੱਦੀ ਆਦਿ ਇਲਾਕਿਆਂ ਵਿੱਚ ਸੀ। ਮੈਂ ਆਪਣੇ ਚਾਚੇ ਦੇ ਲੜਕੇ ਮੇਜਰ ਸਿੰਘ ਵਾਸੀ ਕਿਲਾ ਰਾਏਪੁਰ ਦੇ ਨਾਲ ਪਿੰਡ ਮਨਸੂਰਾਂ ਤੋਂ ਆਪਣੀ ਭੈਣ ਨੂੰ ਮਿਲਣ ਤੋਂ ਬਾਅਦ ਆਪਣੇ ਮੋਟਰਸਾਈਕਲ ’ਤੇ ਵਾਪਸ ਪਿੰਡ ਕਿਲਾ ਰਾਏਪੁਰ ਨੂੰ ਜਾ ਰਿਹਾ ਸੀ। ਮੇਰਾ ਛੋਟਾ ਭਰਾ ਭੁਪਿੰਦਰ ਸਿੰਘ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਨਾਰੰਗਵਾਲ ਚੌਕ ਜੋਧਾ ਆਇਆ ਹੋਇਆ ਸੀ। ਉਸ ਨੇ ਦੱਸਿਆ ਕਿ ਮੈਂ ਆਪਣੇ ਜੇ.ਈ ਨੂੰ ਡੇਹਲੋਂ ਤੋਂ ਜੋਧਾ ਛੱਡਣ ਆਇਆ ਸੀ ਅਤੇ ਹੁਣ ਉਹ ਆਪਣੀ ਡਿਊਟੀ ’ਤੇ ਵਾਪਸ ਜਾ ਰਿਹਾ ਹਾਂ। ਉਹ ਆਪਣੇ ਮੋਟਰਸਾਈਕਲ ’ਤੇ ਸਾਡੇ ਤੋਂ ਅੱਗੇ ਜਾ ਰਿਹਾ ਸੀ। ਅਸੀਂ ਉਸਦੇ ਪਿੱਛੇ ਸੀ। ਜਦੋਂ ਮੈਂ ਅਤੇ ਮੇਰਾ ਭਰਾ ਅਨਾਜ ਮੰਡੀ ਜੋਧਾ ਤੋਂ ਥੋੜ੍ਹਾ ਅੱਗੇ ਗਏ ਤਾਂ ਸਾਹਮਣੇ ਤੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਆ ਰਹੇ ਸਨ, ਜਿਨ੍ਹਾਂ ਦੇ ਚਾਲਕ ਨੇ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਮੋਟਰਸਾਈਕਲ ਗਲਤ ਸਾਈਡ ’ਤੇ ਆ ਕੇ ਮੇਰੇ ਭਰਾ ਭੁਪਿੰਦਰ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਹ ਮੋਟਰਸਾਈਕਲ ਸਮੇਤ ਹੇਠਾਂ ਡਿੱਗ ਗਿਆ ਅਤੇ ਗੰਭੀਰ ਜ਼ਖ਼ਮੀ ਹੋ ਗਿਆ। ਜਦੋਂ ਅਸੀਂ ਆਪਣੇ ਭਰਾ ਭੁਪਿੰਦਰ ਸਿੰਘ ਨੂੰ ਸੰਭਾਲ ਰਹੇ ਸੀ ਤਾਂ ਦੂਜੇ ਮੋਟਰਸਾਈਕਲ ਸਵਾਰ ਦੋਵੇਂ ਵਿਅਕਤੀ ਮੌਕੇ ਤੋਂ ਫ਼ਰਾਰ ਹੋ ਗਏ। ਅਸੀਂ ਭੁਪਿੰਦਰ ਸਿੰਘ ਨੂੰ ਇਲਾਜ ਲਈ ਅਰੋੜਾ ਨਿਊਰੋ ਸੈਂਟਰ ਲੁਧਿਆਣਾ ਵਿਖੇ ਦਾਖਲ ਕਰਵਾਇਆ। ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਲਖਬੀਰ ਸਿੰਘ ਦੀ ਸ਼ਿਕਾਇਤ ’ਤੇ ਪੜਤਾਲ ਕਰਨ ’ਤੇ ਇਸ ਹਾਦਸੇ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਨਵਤੇਜ ਸਿੰਘ ਵਾਸੀ ਪਿੰਡ ਗੁੱਜਰਵਾਲ ਵਜੋਂ ਹੋਈ ਹੈ, ਜੋ ਕਿ ਇਸ ਹਾਦਸੇ ਵਿੱਚ ਜ਼ਖ਼ਮੀ ਹੋ ਕੇ ਕੱਕੜ ਹਸਪਤਾਲ ਮਨਸੂਰਾਂ ਵਿੱਚ ਦਾਖ਼ਲ ਹੈ ਅਤੇ ਉਸ ਦੇ ਨਾਲ ਇੱਕ ਹੋਰ ਅਣਪਛਾਤਾ ਵਿਅਕਤੀ ਵੀ ਸ਼ਾਮਲ ਸੀ। ਨਵਤੇਜ ਸਿੰਘ ਅਤੇ ਉਸ ਦੇ ਅਣਪਛਾਤੇ ਸਾਥੀ ਖ਼ਿਲਾਫ਼ ਥਾਣਾ ਜੋਧਾ ਵਿੱਚ ਕੇਸ ਦਰਜ ਕੀਤਾ ਗਿਆ ਹੈ।