ਜਗਰਾਉਂ,17 ਜੁਲਾਈ (ਲਿਕੇਸ਼ ਸ਼ਰਮਾ) : ਡੀ .ਏ.ਵੀ. ਸੈਂਟਨਰੀ ਪਬਲਿਕ ਸਕੂਲ ,ਜਗਰਾਉਂ ਦੇ ਪ੍ਰਿੰਸੀਪਲ ਡਾਕਟਰ ਵੇਦ ਵ੍ਰਤ ਪਲਾਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਦੇ ਅਧਿਆਪਕ ਮੈਡਮ ਸਤਵਿੰਦਰ ਕੌਰ, ਮੈਡਮ ਸੀਮਾ ਬੱਸੀ, ਮੈਡਮ ਸੁਖਜੀਵਨ ਸ਼ਰਮਾ,ਮੈਡਮ ਮੀਨਾ ਨਾਗਪਾਲ, ਮੈਡਮ ਮੀਨਾ ਗੋਇਲ, ਮੈਡਮ ਸ਼ਿਲਪਾ, ਮੈਡਮ ਨੀਤੂ ਕਟਾਰੀਆ,ਰਾਕੇਸ਼ ਸ਼ਰਮਾ, ਡੀ.ਪੀ.ਈ. ਹਰਦੀਪ ਸਿੰਘ ਬਿੰਜਲ, ਡੀ.ਪੀ.ਈ. ਸੁਰਿੰਦਰ ਪਾਲ ਵਿੱਜ ਅਤੇ ਖੁਸ਼ਹਾਲ ਚੁੱਘ ਨੂੰ ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ, ਬਰਾਂਚ ਦੁਆਰਾ ਗੁਰੂ ਵੰਦਨ, ਛਾਤਰ ਅਭਿਨੰਦਨ ਅਧੀਨ ਚੇਅਰਮੈਨ ਕਲਭੂਸ਼ਨ ਗੁਪਤਾ, ਪ੍ਰਧਾਨ ਸੁਖਦੇਵ ਗਰਗ, ਸਕੱਤਰੇਤ ਸ਼ਸ਼ੀ ਭੂਸ਼ਣ ਜੈਨ ,ਕੈਸ਼ੀਅਰ ਰਾਜੇਸ਼ ਕੁਮਾਰ ਲੂੰਬਾ ਵੱਲੋਂ ਸਨਮਾਨਿਤ ਕੀਤਾ ਗਿਆ।ਭਾਰਤ ਵਿਕਾਸ ਪ੍ਰੀਸ਼ਦ ਦੇ ਸਤਿਕਾਰਯੋਗ ਮੈਂਬਰਾਂ ਦਾ ਪ੍ਰਿੰਸੀਪਲ ਵੇਦ ਵ੍ਰਤ ਪਲਾਹ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਸਕੂਲ ਦੇ ਵਿਦਿਆਰਥੀ ਵੱਲੋਂ ਅਧਿਆਪਕਾਂ ਦਾ ਸਤਿਕਾਰ ਕਰਦੇ ਹੋਏ ਉਨਾਂ ਦੇ ਤਿਲਕ ਲਗਾਏ ਗਏ ਅਤੇ ਗਲ਼ਾਂ ਵਿੱਚ ਹਾਰ ਪਾਏ ਗਏ। ਉਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦੇ ਹੋਏ ਆਪਣੇ ਵੱਖ-ਵੱਖ ਵਿਚਾਰ ਪੇਸ਼ ਕੀਤੇ ਗਏ। ਸਕੂਲ ਦੇ ਅਧਿਆਪਕਾਂ ਵੱਲੋਂ ਵੀ ਵਿਦਿਆਰਥੀਆਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਨੂੰ ਜੀਵਨ ਵਿੱਚ ਅੱਗੇ ਵੱਧਣ ਅਤੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਆਪਣਾ ਆਸ਼ੀਰਵਾਦ ਦਿੱਤਾ। ਉਸ ਤੋਂ ਬਾਅਦ ਆਏ ਸਤਿਕਾਰਯੋਗ ਸ਼ਖ਼ਸੀਅਤਾਂ, ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰਾਂ ਵੱਲੋਂ ਵੀ ਵਿਦਿਆਰਥੀਆਂ ਅਤੇ ਅਧਿਆਪਕਾਂ ਦਾ ਰਿਸ਼ਤਾ ਸਤਿਕਾਰਯੋਗ ਅਤੇ ਭਰੋਸੇਯੋਗ ਬਣਾ ਕੇ ਰੱਖਣ ਲਈ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਸੁਝਾਅ ਤੇ ਵਿਚਾਰ ਦਿੱਤੇ ਗਏ। ਜਿੰਨਾ ਉੱਤੇ ਅਮਲ ਕਰਕੇ ਵਿਦਿਆਰਥੀ ਅਧਿਆਪਕਾਂ ਦੇ ਦਿਖਾਏ ਰਸਤੇ ਤੇ ਚੱਲ ਕੇ ਆਪਣੇ ਆਉਣ ਵਾਲੇ ਭਵਿੱਖ ਨੂੰ ਬੁਲੰਦੀਆਂ ਤੱਕ ਪਹੁੰਚਾ ਸਕਣਗੇ। ਅੰਤ ਵਿੱਚ ਪ੍ਰਿੰਸੀਪਲ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।