ਅੰਮ੍ਰਿਤਸਰ, 17 ਮਾਰਚ,( ਭਗਵਾਨ ਭੰਗੂ, ਲਿਕੇਸ਼ ਸ਼ਰਮਾਂ )-ਪੰਜਾਬ ਸਰਕਾਰ ਵੱਲੋਂ ਮੰਦਬੁੱਧੀ ਬੱਚਿਆਂ ਲਈ ਸਪੈਸ਼ਲ ਸਕੂਲ ਖੋਲ੍ਹੇ ਗਏ ਹਨ ਜਿਸ ਵਿੱਚ ਇਨ੍ਹਾਂ ਦੀ ਪੜ੍ਹਾਈ ਦਾ ਅਤੇ ਇਨ੍ਹਾਂ ਦੀ ਦੇਖਭਾਲ ਅਤੇ ਰੱਖ ਰਖਾਅ ਦਾ ਖਾਸ ਇੰਤਜਾਮ ਕੀਤਾ ਗਿਆ ਹੈ ਪਰ ਉੱਥੇ ਹੀ ਅੰਮ੍ਰਿਤਸਰ ਦੇ ਇਲਾਕਾ ਰਣਜੀਤ ਐਵਨਿਊ ਦੇ ਮੰਦਬੁੱਧੀ ਬੱਚਿਆਂ ਦੇ ਸਰਕਾਰੀ ਪਹਿਲ ਸਕੂਲ ਕਰਮਪੁਰਾ ਵਿਖੇ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਮੰਦਬੁੱਧੀ ਬੱਚਾ ਜੋ ਕਿ ਸੱਤਵੀਂ ਕਲਾਸ ਵਿੱਚ ਪੜ੍ਹਦਾ ਹੈ ਜਿਸਦਾ ਨਾਮ ਜਤਿਨ ਹੈ 17 ਸਾਲ ਦੀ ਉਸ ਦੀ ਉਮਰ ਹੈ । ਮੰਦਬੁੱਧੀ ਬੱਚੇ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਬੱਚੇ ਨਾਲ ਉਸ ਦੇ ਟੀਚਰ ਨੇ ਬਹੁਤ ਬੁਰੀ ਕੁੱਟਮਾਰ ਕੀਤੀ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਬੱਚੇ ਨਾਲ ਉਸ ਦੇ ਟੀਚਰ ਨੇ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਤੇ ਜਦੋਂ ਉਸਦੀ ਸ਼ਿਕਾਇਤ ਅਸੀਂ ਸਕੂਲ ਪ੍ਰਸ਼ਾਸਨ ਕੋਲ ਕੀਤੀ ਤੇ ਸਕੂਲ ਪ੍ਰਸ਼ਾਸਨ ਨੇ ਇਸ ਗੱਲ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ ਤੇ ਇਨਸਾਫ਼ ਲੈਣ ਲਈ ਅਸੀਂ ਪੁਲੀਸ ਅਧਿਕਾਰੀਆਂ ਕੋਲ ਪੁੱਜੇ ਪੁਲੀਸ ਅਧਿਕਾਰੀਆਂ ਵੱਲੋਂ ਬੱਚੇ ਦਾ ਮੈਡੀਕਲ ਕਰਵਾਇਆ ਗਿਆ।ਪੀੜਤ ਦੀ ਮਾਂ ਨੇ ਰੋ ਰੋ ਕੇ ਮੀਡੀਆ ਸਾਹਮਣੇ ਦੱਸਿਆ ਕਿ ਮੇਰਾ ਬੱਚਾ ਦੋ ਦਿਨ ਹੋ ਗਏ ਨਾ ਰੋਟੀ ਖਾ ਰਿਹਾ ਹੈ ਨਾ ਪਾਣੀ ਪੀ ਰਿਹਾ ਹੈ ਉਹ ਇਸ਼ਾਰਿਆਂ ਨਾਲ ਸਿਰਫ ਏਨਾ ਹੀ ਦੱਸਦਾ ਹੈ ਕਿ ਮੇਰੇ ਟੀਚਰ ਨੇ ਮੈਨੂੰ ਲੱਤਾਂ ਮਾਰੀਆਂ ਤੇ ਮੇਰੇ ਨਾਲ ਕੁੱਟਮਾਰ ਕੀਤੀ ਅੱਜ ਜਦੋਂ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰਾਂ ਦੇ ਨਾਲ ਸਕੂਲ ਦੇ ਵਿਚ ਪੁੱਜੇ ਤੇ ਸਕੂਲ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਜਿਸ ਟੀਚਰ ਦਾ ਤੁਸੀਂ ਨਾ ਲੈ ਰਹੇ ਹੋ ਉਹ ਟੀਚਰ ਤਰੁਣ ਛੁੱਟੀ ਤੇ ਸੀ ਪਰ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਜੇਕਰ ਉਹ ਟੀਚਰ ਛੁੱਟੀ ਤੇ ਸੀ ਤੇ ਉਸ ਮੰਦਬੁੱਧੀ ਬੱਚੇ ਨਾਲ ਕਿਸ ਨੇ ਕੁੱਟਮਾਰ ਕੀਤੀ ਇਹ ਵੀ ਸਕੂਲ ਪ੍ਰਸ਼ਾਸਨ ਤੇ ਸਵਾਲ ਖੜ੍ਹੇ ਕਰਦਾ ਹੈ ਜਦੋਂ ਪਰਿਵਾਰਕ ਮੈਂਬਰ ਸਕੂਲ ਚ ਹੱਲਾ ਗੁੱਲਾ ਕਰਨ ਲੱਗੇ ਤੇ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪੁੱਜਿਆ ਉਨ੍ਹਾਂ ਪਰਿਵਾਰਕ ਮੈਂਬਰਾਂ ਨੂੰ ਸ਼ਾਂਤ ਕਰ ਥਾਣੇ ਬੁਲਾਇਆ ਤੇ ਸਕੂਲ ਦੇ ਅਧਿਕਾਰੀਆਂ ਨੂੰ ਥਾਣੇ ਬੁਲਾ ਕੇ ਜਾਂਚ ਕਰਨ ਲਈ ਕਿਹਾ ਹੈ।ਪੁਲੀਸ ਅਧਿਕਾਰੀਆਂ ਨੇ ਕਿਹਾ ਸਾਨੂੰ ਸ਼ਿਕਾਇਤ ਆਈ ਹੈ ਕਿ ਇਕ ਮੰਦਬੁੱਧੀ ਬੱਚੇ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਅਸੀਂ ਉਸ ਦਾ ਮੈਡੀਕਲ ਵੀ ਕਰਵਾਇਆ ਹੈ ਉਸ ਦੀ ਪਿੱਠ ਤੇ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਦੇ ਨਿਸ਼ਾਨ ਪਏ ਹੋਏ ਸਨ।ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਸਾਡਾ ਟੀਚਰ ਤਰੁਣ ਛੁੱਟੀ ਤੇ ਸੀ ਸਕੂਲ ਪ੍ਰਸ਼ਾਸਨ ਨੇ ਕਿਹਾ ਕਿ ਪਰਿਵਾਰਿਕ ਮੈਂਬਰਾਂ ਦੀ ਸ਼ਿਕਾਇਤ ਤੇ ਅਸੀਂ ਜਾਂਚ ਕਮੇਟੀ ਬਿਠਾ ਰਹੇ ਹਾਂ ਜੋ ਵੀ ਦੋਸ਼ੀ ਹੋਇਆ ਉਸਦੇ ਖ਼ਿਲਾਫ਼ ਸਕੂਲ ਪ੍ਰਸ਼ਾਸਨ ਕਾਰਵਾਈ ਕਰੇਗਾ ਪਰ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜੇਕਰ ਉਹ ਟੀਚਰ ਛੁੱਟੀ ਤੇ ਸੀ ਤੇ ਸਾਡੇ ਬੱਚੇ ਨੂੰ ਕਿਸ ਨੇ ਕੁੱਟਮਾਰ ਕੀਤੀ ਉਨ੍ਹਾਂ ਕਿਹਾ ਕਿ ਜਿਹੜਾ ਟੀਚਰ ਉਸ ਵੇਲੇ ਕਲਾਸ ਵਿੱਚ ਮੌਜੂਦ ਸਨ ਫਿਰ ਉਨ੍ਹਾਂ ਵੱਲੋਂ ਇਹ ਕੁੱਟਮਾਰ ਕੀਤੀ ਗਈ ਹੈ। ਜੇਕਰ ਸਕੂਲ ਪ੍ਰਸ਼ਾਸਨ ਨੇ ਉਸ ਟੀਚਰ ਨੂੰ ਡਿਸਮਿਸ ਨਾ ਕੀਤਾ ਤੇ ਅਸੀਂ ਸਕੂਲ ਪ੍ਰਸ਼ਾਸਨ ਦੇ ਖ਼ਿਲਾਫ਼ ਧਰਨਾ ਵੀ ਲਗਾਵਾਂਗੇ ਅਸੀਂ ਪ੍ਰਸ਼ਾਸਨ ਕੋਲੋ ਇਨਸਾਫ ਦੀ ਮੰਗ ਕਰਦੇ ਹਾਂ।