ਇਕ ਹਫਤੇ ਵਿੱਚ ਅੱਡਾ ਰਾਏਕੋਟ ਵਿਖੇ ਵਾਪਰਿਆ ਤੀਸਰਾ ਹਾਦਸਾ
ਜਗਰਾਓ, 9 ਜਨਵਰੀ ( ਸੋਹੀ)- ਸ਼ਹਿਰ ਦੇ ਅੱਡਾ ਰਾਏਕੋਟ ਵਿਖੇ ਨਗਰ ਕੌਂਸਲ ਵਲੋਂ ਬਣਾਇਆ ਸਿੰਗਲ ਫੁੱਟਪਾਥ ਲਗਾਤਾਰ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ। ਵਾਰ ਵਾਰ ਖਬਰਾਂ ਲੱਗਣ ਅਤੇ ਹਾਦਸੇ ਹੋਣ ਦੇ ਬਾਵਜੂਦ ਵੀ ਨਗਰ ਕੌਂਸਲ ਜਗਰਾਓ ਘੂਕ ਸੁੱਤੀ ਪਈ ਹੈ ਅਤੇ ਸ਼ਾਇਦ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਹੀ ਹੈ। ਇਸ ਫੁੱਟਪਾਥ ਤੇ ਕੋਈ ਸਾਇਨਬੋਰਡ ਜਾਂ ਰਿਫਲੈਕਟਰ ਲਗਾਉਣ ਦੀ ਜਰੂਰਤ ਨਹੀਂ ਸਮਝੀ ਜਾ ਰਹੀ।ਸ਼ਹਿਰ ਨੂੰ ਜਗਮਗ ਕਰਵਾਉਣ ਅਤੇ ਸਟਰੀਟ ਲਾਇਟ ਜਾਂ ਹੋਰ ਸਮਸਿਆਵਾਂ ਦੇ ਹਲ ਲਈ ਵਟਸਐਪ ਤੇ ਫੋਟੋ ਮੰਗਵਾਉਣ ਵਾਲੇ ਕਾਰਜਕਾਰੀ ਪ੍ਰਧਾਨ ਨੂੰ ਰੋਜ਼ਾਨਾ ਵਾਪਰ ਰਹੇ ਇਹ ਹਾਦਸੇ ਅਤੇ ਅੱਡੇ ਵਿਚ ਬੰਦ ਪਈਆਂ ਲਾਇਟਾਂ ਅਤੇ ਸਿੰਗਲ ਫੁੱਟਪਾਥ ਨਜ਼ਰ ਨਹੀਂ ਆ ਰਹੇ। ਸਿਰਫ਼ ਸੁਰਖੀਆਂ ਵਿੱਚ ਹੀ ਬਿਆਨਬਾਜ਼ੀ ਹੋ ਰਹੀ ਹੈ। ਦਾਅਵੇ ਵੱਡੇ ਵੱਡੇ ਕੀਤੇ ਜਾ ਰਹੇ ਹਨ ਪਰ ਅਸਲੀਅਤ ਜੀਰੋ ਹੈ। ਅੱਡਾ ਰਾਏਕੋਟ ਵਿਖੇ ਇਸ ਸਿੰਗਲ ਫੁੱਟਪਾਥ ਤੇ ਤੁਰੰਤ ਰਿਫਲੈਕਟਰ ਲਗਾਏ ਜਾਣ ਅਤੇ ਵੱਡੀਆਂ ਬੰਦ ਪਈਆਂ ਲਾਇਟਾਂ ਠੀਕ ਕਰਵਾਈਆਂ ਜਾਣ।