Home Political ਮੋਦੀ ਸਰਕਾਰ ਦਾ ਅੰਮਿ੍ਤਕਾਲ ਬਜਟ ‘ਫਿਉਚਰ ਆਫ਼ ਇੰਡੀਆ; ਦਾ ਬਜਟ ਹੈ: ਜੀਵਨ...

ਮੋਦੀ ਸਰਕਾਰ ਦਾ ਅੰਮਿ੍ਤਕਾਲ ਬਜਟ ‘ਫਿਉਚਰ ਆਫ਼ ਇੰਡੀਆ; ਦਾ ਬਜਟ ਹੈ: ਜੀਵਨ ਗੁਪਤਾ

51
0

ਚੰਡੀਗੜ(ਬੋਬੀ ਸਹਿਜਲ-ਧਰਮਿੰਦਰ )ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਵੱਲੋਂ ਪੇਸ਼ ਕੀਤੇ ਬਜਟ ਦੀ ਸ਼ਲਾਘਾ ਕਰਦਿਆਂ ਮੋਦੀ ਸਰਕਾਰ ਦੇ ਇਸ ਅੰਮਿ੍ਰਤਕਾਲ ਦੇ ਇਤਿਹਾਸਕ ਬਜਟ ਵਿੱਚ ਖੁਸ਼ਹਾਲੀ ਦੀ ਤਸਵੀਰ ਸਾਫ਼ ਦਿਖਾਈ ਦੇ ਰਹੀ ਹੈ। ਮੋਦੀ ਸਰਕਾਰ ਦੇ ਇਸ ਅਮ੍ਰਿਤਕਾਲ ਦੇ ਬਜਟ ਵਿੱਚ ਸਾਰੇ ਲੋਕਾਂ ਨੂੰ ਕੁਝ ਨਾ ਕੁਝ ਦਿੱਤਾ ਗਿਆ ਹੈ। ਦੁਨੀਆ ਭਾਰਤ ਦੇ ਮਾਡਲ ਨੂੰ ਸਵੀਕਾਰ ਕਰ ਰਹੀ ਹੈ। ਭਾਰਤ ਅੱਗੇ ਵੱਧ ਰਿਹਾ ਹੈ ਅਤੇ ਪੂਰੀ ਦੁਨੀਆ ਭਾਰਤ ਦੇ ਆਰਥਿਕ ਵਿਕਾਸ ਨੂੰ ਦੇਖ ਰਹੀ ਹੈ। ਅੱਜ ਦੇ ਬਜਟ ਵਿੱਚ ਔਰਤਾਂ ਦਾ ਸਨਮਾਨ ਵਧਿਆ ਹੈ। ਅੱਜ ਭਾਰਤ ਦੇ ਭਵਿੱਖ ਦਾ ਬਜਟ ਪੇਸ਼ ਹੋਇਆ ਹੈ।

ਜੀਵਨ ਗੁਪਤਾ ਨੇ ਕਿਹਾ ਕਿ ਹੁਣ 7 ਲੱਖ ਰੁਪਏ ਤੱਕ ਦੀ ਸਲਾਨਾ ਕਮਾਈ ਵਾਲਿਆਂ ਨੂੰ ਟੈਕਸ ਨਹੀਂ ਦੇਣਾ ਪਵੇਗਾ। ਮੌਜੂਦਾ ਕੇਂਦਰੀ ਬਜਟ ਵਿੱਚ ਮੋਦੀ ਸਰਕਾਰ ਨੇ ਪਿੰਡਾਂ, ਗਰੀਬਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਸਮੇਤ ਸਮਾਜ ਦੇ ਹਰ ਵਰਗ ਦੀਆਂ ਆਸਾਂ ਨੂੰ ਪੂਰਾ ਕਰਨ ਅਤੇ ਦੇਸ਼ ਦੀ ਉੱਨਤੀ ਦਾ ਯਤਨ ਕੀਤਾ ਹੈ। ਮੋਦੀ ਸਰਕਾਰ ਦਾ ਬਜਟ ਭਾਰਤ ਨੂੰ ਆਰਥਿਕ ਮਹਾਂਸ਼ਕਤੀ ਬਣਾਉਣ ਦੀ ਦਿਸ਼ਾ ਵਿੱਚ ਮੀਲ ਪੱਥਰ ਸਾਬਤ ਹੋਵੇਗਾ। ਇਸ ਬਜਟ ਵਿੱਚ ਸਾਰਿਆਂ ਨੂੰ ਕੁਝ ਨਾ ਕੁਝ ਦਿੱਤਾ ਗਿਆ ਹੈ। ਇਸ ਬਜਟ ਤੋਂ ਜਿੱਥੇ ਮੱਧ ਵਰਗ ਨੂੰ ਵੱਡੀ ਰਾਹਤ ਮਿਲੇਗੀ, ਉੱਥੇ ਹੀ ਇਹ ਬਜਟ ਦੇਸ਼ ਦੀ ਆਮ ਜਨਤਾ ਲਈ ਬਹੁਤ ਵਧੀਆ ਸਾਬਤ ਹੋਵੇਗਾ। ਮਹਿੰਗਾਈ ਦੇ ਦੌਰ ਵਿੱਚ ਟੈਕਸ ਛੋਟ ਦੀ ਹੱਦ 2.5 ਲੱਖ ਤੋਂ ਵਧਾ ਕੇ 3 ਲੱਖ ਕਰ ਦਿੱਤੀ ਗਈ ਸੀ। ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਵਾਲਿਆਂ ਨੂੰ ਟੈਕਸ ਨਹੀਂ ਦੇਣਾ ਪਵੇਗਾ।

ਜੀਵਨ ਗੁਪਤਾ ਨੇ ਕਿਹਾ ਕਿ ਮੋਦੀ ਸਰਕਾਰ ਦਾ ਬਜਟ ਸਮਾਜ ਦੇ ਸਾਰੇ ਵਰਗਾਂ ਦੀਆਂ ਉਮੀਦਾਂ ‘ਤੇ ਖਰਾ ਉਤਰਨ ਵਾਲਾ ਬਜਟ ਹੈ। ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੋਵਿਡ ਮਹਾਂਮਾਰੀ ਦੌਰਾਨ ਅਤੇ ਬਾਅਦ ਵਿੱਚ ਬਹੁਤ ਤੇਜ਼ੀ ਨਾਲ ਰਿਕਵਰੀ ਕੀਤੀ ਹੈ। ਆਰਥਿਕ ਸਰਵੇਖਣ ਅਨੁਸਾਰ ਅੱਜ ਭਾਰਤ ਸਾਰੇ ਖੇਤਰਾਂ ਵਿੱਚ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ। ਭਾਰਤ ਦੀ ਆਰਥਿਕਤਾ ਦੂਜੇ ਦੇਸ਼ਾਂ ਦੇ ਮੁਕਾਬਲੇ ਬਹੁਤ ਵਧੀਆ ਹੈ। 2014 ਵਿੱਚ, ਭਾਰਤ ਆਰਥਿਕਤਾ ਦੇ ਮਾਮਲੇ ਵਿੱਚ 10ਵੇਂ ਸਥਾਨ ‘ਤੇ ਸੀ ਅਤੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਟੀਕ ਅਗਵਾਈ ਅਤੇ ਮਾਰਗਦਰਸ਼ਨ ਕਾਰਨ, ਭਾਰਤ ਦੀ ਆਰਥਿਕਤਾ ਵਿਸ਼ਵ ਵਿੱਚ 5ਵੇਂ ਸਥਾਨ ‘ਤੇ ਹੈ। ਇਸ ਬਜਟ ਨੇ ਇਸ ਗੱਲ ਦੀ ਬਹੁਤ ਮਜ਼ਬੂਤ ਨੀਂਹ ਰੱਖੀ ਹੈ ਕਿ ਭਾਰਤ ਅਗਲੇ 25 ਸਾਲਾਂ ਲਈ ਕਿਵੇਂ ਅੱਗੇ ਵਧਦਾ ਹੈ। ਇਸ ਤੋਂ ਵਧੀਆ ਬਜਟ ਨਹੀਂ ਹੋ ਸਕਦਾ।

LEAVE A REPLY

Please enter your comment!
Please enter your name here