ਲੁਧਿਆਣਾ, 10 ਮਈ ( ਬੌਬੀ ਸਹਿਜਲ)-10 ਮਈ ਦੀ ਕਲਾਸ ਫ਼ੋਰ ਗੌਰਮਿੰਟ ਇੰਪਲਾਈ ਯੂਨੀਅਨ ਪੰਜਾਬ 1680/22 ਬੀ ਚੰਡੀਗੜ੍ਹ ਦੀ ਇਕਾਈ ਜ਼ਿਲ੍ਹਾ ਲੁਧਿਆਣਾ ਦੀ ਚੋਣ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਵੱਖ ਵੱਖ ਵਿਭਾਗਾਂ ਵਿਚੋਂ ਕਰਮਚਾਰੀਆਂ ਹਾਜ਼ਰ ਹੋਏ ਫੈਸਲਾ ਕੀਤਾ ਗਿਆ ਕਿ ਮਿਤੀ 13 ਮਈ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋਣ ਵਾਲੀ ਚੋਣ ਵਿੱਚ ਹਾਜ਼ਰ ਆਗੂ ਸਾਥੀਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਸਾਥੀਆਂ ਨੂੰ ਚੌਣ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਇਸ ਸਮੇਂ ਗੁਰਮੇਲ ਸਿੰਘ ਮੈਲਡੇ,ਸੁਰਿੰਦਰ ਸਿੰਘ ਬੈਂਸ, ਮਾਤਾ ਪ੍ਰਸ਼ਾਦਿ, ਵਿਨੋਦ ਕੁਮਾਰ, ਪਰਮਜੀਤ ਸਿੰਘ, ਅਸ਼ੋਕ ਕੁਮਾਰ ਮੱਟੂ, ਸ਼ਾਦੀ ਰਾਮ, ਰਣਜੀਤ ਸਿੰਘ ਮੁਲਾਂਪੁਰ,ਗਿਆਨ ਚੰਦ, ਰਕੇਸ਼ ਸੁੰਡਾ,ਜੈਵੀਰ, ਸਨੀ ਆਦਿ ਹਾਜ਼ਰ ਸਨ।