ਫ਼ਤਹਿਗੜ੍ਹ ਸਾਹਿਬ, 1 ਫਰਵਰੀ ( ਬੌਬੀ ਸਹਿਜਲ, ਧਰਮਿੰਦਰ)-ਸਖੀ ਵਨ ਸਟਾਪ ਸੈਂਟਰ ਪਿੰਡ ਹਰਬੰਸਪੁਰਾ ਵਿਖੇ ਸਖੀ ਵਨ ਸਟਾਪ ਸੈਂਟਰ ਸਕੀਮ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਪਿੰਡ ਦੀਆਂ ਔਰਤਾਂ ਨੂੰ ਸਖੀ-ਵਨ ਸਟਾਪ ਸੈਂਟਰ ਦੇ ਇੰਚਾਰਜ ਰਜਨੀ ਬਾਲਾ ਨੇ ਦੱਸਿਆ ਕਿ ਸਮਾਜਿਕ ਸਰੁੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ,ਪੰਜਾਬ ਸਰਕਾਰ ਦੁਆਰਾ ਔਰਤਾਂ ਦੀ ਸਹਾਇਤਾ ਕਰਨ ਲਈ ਪੰਜਾਬ ਦੇ ਹਰ ਜਿਲ੍ਹੇ ਵਿੱਚ ਸਖੀ ਵਨ ਸਟਾਪ ਸੈਂਟਰ ਖੋਲੇ ਗਏ ਹਨ। ਉਨ੍ਹਾਂ ਕਿਹਾ ਕਿ ਸਖੀ ਵਨ ਸਟਾਪ ਸੈਂਟਰ ਵਿਖੇ ਇੱਕੋ ਹੀ ਛੱਤ ਨੀਚੇ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਿਵੇਂ ਕਿ ਘਰੇਲੂ ਹਿੰਸਾ,ਜਬਰ ਜਨਾਹ,ਕੁੱਟਮਾਰ,ਛੇੜ-ਛਾੜ,ਦੁਰਵਿਵਹਾਰ,ਮਾਨਸਿਕ ਹਿੰਸਾ,ਤੇਜਾਬੀ ਹਮਲਾ,ਕਿਡਨੈਪਿੰਗ ਆਦਿ ਹਿੰਸਾ ਨਾਲ ਪੀੜਤ ਮਹਿਲਾ ਨੂੰ ਸੈਂਟਰ ਵੱਲੋਂ ਸਾਇਕੋ ਸੋਸ਼ਲ ਕਾਉਂਸਲਿੰਗ,ਮੁਫਤ ਕਾਨੂੰਨੀ ਸਹਾਇਤਾ, ਪੁਲਿਸ ਮਦਦ ਅਤੇ ਮੈਡੀਕਲ ਸਹਾਇਤਾ ,ਅਸਥਾਈ ਆਸਰਾ 5 ਦਿਨਾਂ ਲਈ (ਔਰਤ ਸਮੇਤ ਬੇਟਾ 8 ਸਾਲ ਤੱਕ ਦਾ ,ਬੇਟੀ ਕਿਸੇ ਵੀ ਉਮਰ ਦੀ,) ਦੀਆਂ ਸੇਵਾਵਾਂ ਮਹੁੱਇਆ ਕਰਵਾਈਆਂ ਜਾਂਦੀਆਂ ਹਨ ।ਇਸ ਮੌਕੇ ਕੇਸ ਵਰਕਰ ਨਿਰਮਲ ਕੌਰ ਨੇ ਔਰਤਾਂ ਨੂੰ ਉਹਨਾਂ ਦੇ ਕਾਨੂੰਨੀ ਅਧਿਕਾਰਾ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਆਲ਼ੇ-ਦੁਆਲੇ ਹੋ ਰਹੀ ਹਿੰਸਾ ਪ੍ਰਤੀ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ ਗਿਆ । ਇਸ ਤੋਂ ਇਲਾਵਾ ਜਰੂਰਤਮੰਦ ਔਰਤਾਂ ਨੂੰ ਸਖੀ ਵਨ ਸਟਾਪ ਸੈਂਟਰ ਦੇ ਟੈਲੀਫੋਨ ਨੰਬਰ 01763-233054, 9988100-415, 95690-30645, 77107-58976 ਤੇ ਸੰਪਰਕ ਕਰਨ ਲਈ ਵੀ ਕਿਹਾ ਗਿਆ ਅਤੇ ਵੂਮੈਨ ਹੈਲਪ ਲਾਈਨ ਨੰ. 181 ਅਤੇ ਐਮਰਜੈਂਸੀ ਹੈਲਪ ਲਾਈਨ ਨੰ. 112 ਬਾਰੇ ਵੀ ਜਾਣਕਾਰੀ ਦਿੱਤੀ ਗਈ ।
