ਕੋਟਕਪੂਰਾ,(ਅਸ਼ਵਨੀ ਕੁਮਾਰ): ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੋਮਣੀ ਸੰਤ ਸ੍ਰੀ ਗੁਰੂ ਰਵਿਦਾਸ ਸਭਾ ਪ੍ਰੇਮ ਨਗਰ ਕੋਟਕਪੂਰਾ ਵੱਲੋਂ ਸ਼੍ਰੀ ਗੁਰੂ ਰਵਿਦਾਸ ਮੰਦਰ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਸੇਵਾਮੁਕਤ ਡੀਐੱਸਪੀ ਦੀ ਨਿਗਰਾਨੀ ਹੇਠ ਅੱਜ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਇਸਤਰੀ ਸਤਿਸੰਗ ਸਭਾ ਸਮੇਤ ਸਮੂਹ ਸੰਗਤਾਂ ਵੱਲੋਂ ਭਜਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ।ਇਸ ਨਗਰ ਕੀਰਤਨ ਵਿਚ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ,ਮਨਪ੍ਰੀਤ ਸਿੰਘ ਧਾਲੀਵਾਲ ਪੀਆਰਓ,ਮਨਤਾਰ ਸਿੰਘ ਬਰਾੜ ਸਾਬਕਾ ਸੰਸਦੀ ਸਕੱਤਰ,ਅਜੈਪਾਲ ਸਿੰਘ ਸੰਧੂ ਹਲਕਾ ਇੰਚਾਰਜ ਕਾਂਗਰਸ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿਚ ਸੰਗਤਾਂ ਵੱਲੋਂ ਹਾਜ਼ਰੀ ਲਵਾਈ ਗਈ।ਇਹ ਨਗਰ ਕੀਰਤਨ ਸ਼੍ਰੀ ਗੁਰੂ ਰਵਿਦਾਸ ਮੰਦਰ ਪ੍ਰੇਮ ਨਗਰ ਤੋਂ ਸ਼ੁਰੂ ਹੋ ਕੇ ਬੱਤੀਆਂ ਵਾਲਾ ਚੌਕ, ਜੈਤੋ ਰੋਡ, ਗੁਰਦੁਆਰਾ ਬਾਜ਼ਾਰ,ਸੱਟਾ ਬਾਜ਼ਾਰ,ਫੈਕਟਰੀ ਰੋਡ,ਸੁਰਗਾਪੁਰੀ, ਦੁਆਰੇਆਣਾ ਰੋਡ,ਜਲਾਲੇਆਣਾ ਰੋਡ ਤੋ ਹੁੰਦਾ ਹੋਇਆ ਵਾਪਸ ਸ਼੍ਰੀ ਗੁਰੂ ਰਵਿਦਾਸ ਮੰਦਿਰ ਵਿਖੇ ਸਮਾਪਤ ਹੋਇਆ।ਇਸ ਦੌਰਾਨ ਇਲਾਕਾ ਵਾਸੀਆਂ ਵੱਲੋਂ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿਚ ਸੰਗਤਾਂ ਲਈ ਚਾਹ ਪ੍ਰਸ਼ਾਦ ਤੋਂ ਇਲਾਵਾ ਕਈ ਤਰ੍ਹਾਂ ਦੇ ਲੰਗਰ ਲਾਏ ਗਏ।ਇਸ ਮੌਕੇ ਸੰਤ ਨਿਰੰਜਨ ਦਾਸ, ਐਡਵੋਕੇਟ ਬਾਬੂ ਲਾਲ ਜਿਲਾ ਪ੍ਰਧਾਨ ਆਪ ਲੀਗਲ ਸੈੱਲ,ਗੁਰਮੀਤ ਸਿੰਘ ਆਰੇਵਾਲਾ ਪ੍ਰਧਾਨ ਟਰੇਡਰ ਵਿੰਗ,ਨਰਿੰਦਰ ਰਾਠੌਰ,ਕੌਰ ਸਿੰਘ ਸੰਧੂ, ਨਰੇਸ਼ ਸਿੰਗਲਾ,ਹਰਵਿੰਦਰ ਸਿੰਘ ਬਿੱਟਾ,ਗੁਰਮੀਤ ਸਿੰਘ ਕੰਡਾ,ਹੁਕਮ ਚੰਦ ਬੀਏ ਪ੍ਰਭਦਿਆਲ ਐੱਮਸੀ,ਰਾਮ ਚੰਦ ਕਟਾਰੀਆ,ਜਸਵੰਤ ਬੀਰਾ,ਬਾਲ ਕ੍ਰਿਸ਼ਨ, ਚੂੰਨੀ ਲਾਲ,ਕੁੰਦਨ ਲਾਲ ਸਰੋਹੀ,ਦੇਸ ਰਾਜ ਬੀਰਾ,ਐਡਵੋਕਟ ਅਵਤਾਰ ਕ੍ਰਿਸ਼ਨ,ਲਛਮਣ ਦਾਸ ਚੋਪੜਾ,ਪ੍ਰਭ ਦਿਆਲ ਸਾਬਕਾ ਫੌਜੀ, ਰਾਮਕ੍ਰਿਸ਼ਨ,ਸੁਰਿੰਦਰ ਕੋਸ਼ੀ,ਲਛਮਣ ਰਾਮ,ਕਾਲਾ ਮਿਸਤਰੀ,ਭਗਵਾਨ ਦਾਸ ਅਤੇ ਇਸਤਰੀ ਸਤਿਸੰਗ ਸਭਾ ਦੇ ਸਮੂਹ ਮੈਂਬਰ ਆਦਿ ਹਾਜ਼ਰ ਸਨ।
