Home Education ਜੀ .ਐਚ .ਜੀ.ਅਕੈਡਮੀ ਵਿਖੇ ਮਨਾਇਆ ਗਿਆ ਭਗਤ ਰਵਿਦਾਸ ਜੀ ਦਾ ਜਨਮ ਦਿਵਸ

ਜੀ .ਐਚ .ਜੀ.ਅਕੈਡਮੀ ਵਿਖੇ ਮਨਾਇਆ ਗਿਆ ਭਗਤ ਰਵਿਦਾਸ ਜੀ ਦਾ ਜਨਮ ਦਿਵਸ

54
0

 ਜਗਰਾਉਂ, 5 ਫਰਵਰੀ ( ਵਿਕਾਸ ਮਠਾੜੂ)-ਜੀ .ਐਚ. ਜੀ. ਅਕੈਡਮੀ ਵਿਖੇ ਭਗਤ ਰਵਿਦਾਸ ਜੀ ਦਾ ਜਨਮ ਦਿਵਸ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ  ਇਸ ਮੌਕੇ ਤੇ ਦਸਵੀ ਜਮਾਤ ਦੀ ਵਿਦਿਆਰਥਣ ਏਕਮਪ੍ਰੀਤ ਕੌਰ ਨੇ ਭਾਸ਼ਣ ਰਾਹੀਂ ਗੁਰੂ ਜੀ ਦੇ ਜੀਵਨ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ  ਭਗਤ ਰਵਿਦਾਸ ਜੀ ਮੱਧ ਕਾਲੀਨ ਭਾਰਤ ਦੀ ਮਹਾਨ  ਅਧਿਆਤਮਿਕ ਸ਼ਖ਼ਸੀਅਤ ਹੋਏ ਹਨ ਜੋ ਭਗਤੀ ਦੀ ਸਰਬ-ਉੱਚ ਅਵਸਥਾ ਪ੍ਰਾਪਤ ਕਰ ਚੁੱਕੇ ਪ੍ਰਭੂ ਦੇ ਸੱਚੇ ਉਪਾਸ਼ਕ, ਸਵੈ-ਪ੍ਰਕਾਸ਼ਿਤ ਆਤਮਾ, ਬ੍ਰਹਮ-ਗਿਆਨੀ, ਨਿਰਮਾਣ, ਸਮ-ਦ੍ਰਿਸ਼ਟ, ਨਿਰਲੇਪ, ਸੱਚ ਦਾ ਹੋਕਾ ਦੇਣ ਵਾਲੇ, ਦਿੱਬ-ਦ੍ਰਿਸ਼ਟੀ ਦੇ ਮਾਲਕ, ਸਮਾਜਿਕ ਚਿੰਤਕ ਤੇ ਦਾਰਸ਼ਨਿਕ ਆਗੂ, ਇਨਕਲਾਬੀ ਰਹਿਬਰ, ਦੱਬੇ-ਕੁਚਲੇ ਲੋਕਾਂ ਦੇ ਮਸੀਹਾ ਤੇ ਕਰਮਯੋਗੀ ਸੰਤ ਕਹੇ ਗਏ ਹਨ। ਇਤਨਾ ਹੀ ਨਹੀਂ ਭਾਰਤ ਦੇ ਮੱਧ ਯੁੱਗ ਵਿਚ ਵਿਆਪਕ ਭਗਤੀ ਲਹਿਰ ਦੇ ਸੰਤਾਂ-ਭਗਤਾਂ ਵਿਚ ਭਗਤ ਰਵਿਦਾਸ ਜੀ ਦਾ ਸਤਿਕਾਰਯੋਗ ਸਥਾਨ ਹੈ, ਪਰ ਸਭ ਤੋਂ ਵਿਸ਼ੇਸ਼ ਗੱਲ ਇਹ ਹੈ ਕਿ ਆਪ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭਗਤ ਬਾਣੀਕਾਰ ਹੋਣ ਦਾ ਦਰਜਾ ਪ੍ਰਾਪਤ ਹੈ।ਇਸ ਮੌਕੇ ਤੇ ਵਿਦਿਆਰਥਣਾਂ ਜਸਮੀਤ ਕੌਰ ਅਤੇ ਸੁਖਮਨਪ੍ਰੀਤ ਕੌਰ ਨੇ  ਭਗਤ ਰਵਿਦਾਸ ਜੀ ਦੇ  ਜੀਵਨ ਨਾਲ ਸੰਬੰਧਿਤ ਕਵੀਸਰੀ ਗਾਇਨ ਕੀਤੀ ।ਅਖੀਰ ਵਿੱਚ ਜੀ .ਐਚ. ਜੀ. ਅਕੈਡਮੀ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਨੇ ਵੀ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਨੂੰ ਪੜ੍ਹਨ ਲਈ ਪ੍ਰੇਰਿਤ ਕੀਤਾ । ਜੀ. ਐਚ .ਜੀ. ਅਕੈਡਮੀ ਦੇ ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਭਗਤ ਰਵਿਦਾਸ ਜੀ ਦੇ ਜਨਮ ਦੀ ਵਧਾਈ ਦਿੱਤੀ ਅਤੇ ਨਾਲ ਹੀ ਉਹਨਾਂ  ਦੇ ਪਾਏ ਪੂਰਨਿਆਂ ਤੇ ਚੱਲਣ ਦਾ ਉਪਦੇਸ਼ ਦਿੱਤਾ ।

LEAVE A REPLY

Please enter your comment!
Please enter your name here