Home Political ਵਿਧਾਇਕ ਬਾਘਾਪੁਰਾਣਾ ਵੱਲੋਂ ਹੁਨਰ ਵਿਕਾਸ ਮਿਸ਼ਨ ਦੇ ਸੰਕਲਪ ਪ੍ਰੋਗਰਾਮ ਤਹਿਤ ਬੁਟੀਕ ਦਾ...

ਵਿਧਾਇਕ ਬਾਘਾਪੁਰਾਣਾ ਵੱਲੋਂ ਹੁਨਰ ਵਿਕਾਸ ਮਿਸ਼ਨ ਦੇ ਸੰਕਲਪ ਪ੍ਰੋਗਰਾਮ ਤਹਿਤ ਬੁਟੀਕ ਦਾ ਉਦਘਾਟਨ

52
0

ਮੋਗਾ, 10 ਫਰਵਰੀ ( ਅਸ਼ਵਨੀ) -ਪੰਜਾਬ ਸਰਕਾਰ ਦੇ ਹੁਨਰ ਵਿਕਾਸ ਮਿਸ਼ਨ ਦਾ ਸੰਕਲਪ ਪ੍ਰੋਗਰਾਮ  ਲੋੜਵੰਦਾਂ ਨੂੰ ਸਵੈ ਰੋਜ਼ਗਾਰ ਦੇ ਕਾਬਿਲ ਬਣਾਉਣ ਲਈ ਵਰਦਾਨ ਸਿੱਧ ਹੋ ਰਿਹਾ ਹੈ।

ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ ਵੱਲੋਂ ਇਸ ਪ੍ਰੋਗਰਾਮ ਤਹਿਤ ਸਾਂਝ ਅਜੀਵਿਕਾ ਨਾਮ ਦੇ ਬੁਟੀਕ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ਼) ਸੁਭਾਸ਼ ਚੰਦਰ ਵੀ ਮੌਜੂਦ ਸਨ। ਇਹ ਬੁਟੀਕ ਬੱਸ ਸਟੈਂਡ ਮਾਰਕਿਟ ਦੀ ਪਹਿਲੀ ਮੰਜ਼ਿਲ ਵਿੱਚ ਖੋਲ੍ਹਿਆ ਗਿਆ ਹੈ।ਇਸ ਉਦਘਾਟਨੀ ਪ੍ਰੋਗਰਾਮ ਵਿੱਚ ਵਿਧਾਇਕ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਦੱਸਿਆ ਕਿ ਸੰਕਲਪ ਪ੍ਰੋਗਰਾਮ ਤਹਿਤ ਇਸ ਬੁਟੀਕ ਰਾਹੀਂ ਸਿੱਧੇ ਤੌਰ ਤੇ ਅਜੀਵਿਕਾ ਮਿਸ਼ਨ ਨਾਲ ਜੁੜੀਆਂ 7 ਗਰੀਬ ਪਰਿਵਾਰ ਦੀਆਂ ਔਰਤਾਂ ਨੂੰ ਲਾਹਾ ਮਿਲੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਲੋੜਵੰਦ ਔਰਤਾਂ ਦੀ ਗਿਣਤੀ ਵਿੱਚ ਵਾਧਾ ਹੋ ਜਾਵੇਗਾ ਅਤੇ ਉਨ੍ਹਾਂ ਦੀ ਰੋਜੀ ਰੋਟੀ ਵਧੀਆ ਤਰੀਕੇ ਨਾਲ ਚੱਲ ਸਕੇਗੀ।

ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਇਸ ਮੌਕੇ ਬਾਘਾਪੁਰਾਣਾ ਬਲਾਕ ਦੇ 100 ਤੋਂ ਵਧੇਰੇ ਸਵੈ ਸਹਾਇਤਾ ਸਮੂਹਾਂ ਨੇ ਭਾਗ ਲਿਆ। ਉਨ੍ਹਾਂ ਦੱਸਿਆ ਕਿ ਹੁਨਰ ਰੱਖਣ ਵਾਲਾ ਕੋਈ ਵੀ ਵਿਅਕਤੀ ਐਨ.ਆਰ.ਐਲ.ਐਮ. ਦੀਆਂ ਸਕੀਮਾਂ ਤਹਿਤ ਸਹਾਇਤਾ ਪ੍ਰਾਪਤ ਕਰ ਸਕਦਾ ਹੈ। ਹੁਨਰ ਵਿਕਾਸ ਦੇ ਸੰਕਲਪ ਪ੍ਰੋਗਰਾਮ ਤਹਿਤ ਆਉਣ ਵਾਲੇ ਦਿਨਾਂ ਵਿੱਚ ਇੱਕ ਸਾਂਝ ਬੇਕਰੀ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ ਜਿਸ ਜਰੀਏ ਹੁਨਰਮੰਦ ਔਰਤਾਂ ਦਾ ਰੋਜ਼ਗਾਰ ਵਧੀਆ ਢੰਗ ਨਾਲ ਚੱਲ ਸਕੇਗਾ।ਇਸ ਮੌਕੇ ਯੂਨੀਅਨ ਬੈਂਕ ਦੇ ਰਿਜ਼ਨਲ ਮੈਨੇਜਰ ਵਿਨੋਦ ਕੁਮਾਰ ਸ਼ਾਹ ਅਤੇ ਬਾਂਚ ਮੈਨੇਜਰ ਮੈਡਮ ਨਿਤੀਸ਼ ਕੌਰ ਵੱਲੋਂ ਭਾਗ ਲਿਆ ਗਿਆ।  ਬੈਂਕ ਵੱਲੋਂ ਸੀ.ਐਸ.ਆਰ. ਪ੍ਰੋਗਰਾਮ ਤਹਿਤ 50 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾ ਦੀ ਮੱਦਦ ਇਸ ਬੁਟੀਕ ਨੂੰ ਦੇਣ ਦਾ ਐਲਾਨ ਵੀ ਕੀਤਾ। ਇਸ ਪੈਸੇ ਨਾਲ ਕੱਪੜਾ ਲੈ ਕੇ ਬੁਟੀਕ ਵੱਲੋਂ ਕੈਰੀ ਬੈਗ ਤਿਆਰ ਕੀਤੇ ਜਾਣਗੇ। ਇਨ੍ਹਾਂ ਕੈਰੀ ਬੈਗਾਂ ਦੀ ਵੰਡ ਹੁਨਰ ਵਿਕਾਸ ਮਿਸ਼ਨ ਦੇ ਦਫ਼ਤਰ ਵੱਲੋਂ ਗ੍ਰਾਮ ਪੰਚਾਇਤਾਂ ਰਾਹੀਂ ਪਿੰਡਾਂ ਵਿੱਚ ਕੀਤੀ ਜਾਵੇਗੀ। ਇਸ ਨਾਲ ਬਹੁਤ ਸਾਰੇ ਪਿੰਡਾਂ ਨੂੰ ਪੂਰੀ ਤਰ੍ਹਾਂ ਪਲਾਸਟਿਕ ਮੁਕਤ ਕਰਨ ਵਿੱਚ ਮੱਦਦ ਹਾਸਲ ਹੋਵੇਗੀ। ਇਸ ਮੌਕੇ ਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸਕਿੱਲ ਡਿਵਲੈਪਮੈਂਟ ਮਿਸ਼ਨ ਮਨਪ੍ਰੀਤ ਕੌਰ ਵੱਲੋ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ ਗਈ।  

ਇਸ ਪ੍ਰੋਗਰਾਮ ਵਿੱਚ ਇੰਪਮਰੂਵਮੈਂਟ ਟਰੱਸਟ ਮੋਗਾ ਦੇ ਚੇਅਰਮੈਨ ਦੀਪਕ ਅਰੋੜਾ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀਮਤੀ ਪਰਮਿੰਦਰ ਕੌਰ, ਬੀ.ਡੀ.ਪੀ.ਓ. ਬਾਘਾਪੁਰਾਣਾ ਅਮਿਤ ਕੁਮਾਰ, ਨਗਰ ਕੌਂਸਲ ਬਾਘਾਪੁਰਾਣਾ ਤੋਂ ਜਗਜੀਤ ਸਿੰਘ ਸੈਕਟਰੀ, ਸੀ.ਡੀ.ਪੀ.ਓ. ਬਾਘਾਪੁਰਾਣਾ ਗੁਰਜੀਤ ਕੌਰ ਅਤੇ ਈ.ਓ. ਦਫ਼ਤਰ ਦੇ ਪ੍ਰਤੀਨਿਧੀਆਂ ਨੇ ਭਾਗ ਲਿਆ।

ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਐਨ.ਆਰ.ਐਲ.ਐਮ. ਦੇ ਜ਼ਿਲ੍ਹਾ ਮੈਨੇਜਰ ਬਲਜਿੰਦਰ ਸਿੰਘ, ਬਲਾਕ ਮੈਨੇਜਰ ਅਵਤਾਰ ਸਿੰਘ, ਮੈਡਮ ਸ਼ਿਲਪਾ ਕਲੱਸਟਰ ਕੋਆਰਡੀਨੇਟਰ ਅਤੇ ਸਕਿੱਲ ਡਿਵੈਲਪਮੈਂਟ ਤੋਂ ਪੁਸ਼ਰਾਜ ਝਾਜਰਾ ਦਾ ਵਿਸ਼ੇਸ਼ ਯੋਗਦਾਨ ਰਿਹਾ।ਵਿਧਾਇਕ ਬਾਘਾਪੁਰਾਣਾ ਅੰਮ੍ਰਿਤਪਾਲ ਸਿੰਘ ਸੁਖਾਨੰਦ ਅਤੇ ਵਧੀਕ ਡਿਪਟੀ ਕਮਿਸ਼ਨਰ (ਜ਼) ਸੁਭਾਸ਼ ਚੰਦਰ ਵੱਲੋਂ ਵੱਲੋਂ ਬੁਟੀਕ ਦੇ ਟ੍ਰੇਨਰ ਸ੍ਰੀਮਤੀ ਗਗਨਦੀਪ ਕੌਰ ਅਤੇ ਬੁਟੀਕ ਵਿੱਚ ਕੰਮ ਕਰਦੀਆਂ ਔਰਤਾਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਚੰਗੇਰੇ ਭਵਿੱਖ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਾਂਝ ਅਜੀਵਿਕਾ ਬੁਟੀਕ ਵੱਲੋਂ ਤਿਆਰ ਕੀਤੇ ਗਏ ਕੱਪੜੇ ਦੇ ਕੈਰੀ ਬੈਗ ਸਾਰੇ ਹਾਜ਼ਰੀਨ ਨੂੰ ਭੇਂਟ ਕੀਤੇ।ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਵਿੱਚ ਵਿਧਾਇਕ ਬਾਘਾਪੁਰਾਣਾ ਅਤੇ ਵਧੀਕ ਡਿਪਟੀ ਕਮਿਸ਼ਨਰ (ਜ਼) ਸੁਭਾਸ਼ ਚੰਦਰ ਵੱਲੋਂ ਅਜੀਵਿਕਾ ਸਕੀਮ ਦੇ ਅਧੀਨ ਵਿੱਤੀ ਮੱਦਦ ਲੋੜਵੰਦ ਵਿਅਕਤੀਆਂ ਨੂੰ ਬੈਂਕਾਂ ਰਾਹੀਂ ਮਿਲੇ ਦੋ ਈ ਰਿਕਸ਼ਾ ਦੋ ਅਤੇ ਇੱਕ ਛੋਟਾ ਹਾਥੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ।

LEAVE A REPLY

Please enter your comment!
Please enter your name here