ਲੁਧਿਆਣਾ (ਰਾਜੇਸ ਜੈਨ – ਰਾਜਨ ਜੈਨ) ਸਿਹਤ ਵਿਭਾਗ ਪੰਜਾਬ ਵੱਲੋ ਜਾਰੀ ਹੁਕਮਾਂ ਮੁਤਾਬਿਕ ਜਿਲ੍ਹੇ ਭਰ ਵਿਚ ਵਿਸ਼ੇਸ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਸਿਵਲ ਸਰਜਨ ਡਾ ਹਿੰਤਿਦਰ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਿਹਤ ਵਿਭਾਗ ਦੇ ਹੁਕਮਾਂ ਮੁਤਾਬਿਕ 13 ਫਰਵਰੀ ਦਿਨ ਸੋਮਵਾਰ ਤੋ 17 ਫਰਵਰੀ ਤੱਕ ਵਿਸ਼ੇਸ ਟੀਕਾਕਰਨ ਹਫਤਾ ਮਨਾਇਆ ਜਾ ਰਿਹਾ ਹੈ।ਜਿਸ ਦਾ ਮੁੱਖ ਉਦੇਸ਼ 0 ਤੋ 5 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦੇ ਟੀਕਾਕਰਨ ਦੀ ਕਵਰੇਜ਼ ਨੂੰ ਮਜਬੂਤ ਕਰਨਾ ਹੈ।ਇਸ ਲਈ 5 ਸਾਲ ਤੋ ਘੱਟ ਉਮਰ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਜਿੰਨਾ ਦਾ ਟੀਕਾਕਰਨ ਅਧੂਰਾ ਹੈ।ਇਸ ਮੁਹਿੰਮ ਤਹਿਤ ਬੱਚਿਆਂ ਅਤੇ ਗਰਭਵਤੀ ਔਰਤਾਂ ਜਿੰਨਾਂ ਦਾ ਟੀਕਾਕਰਨ ਕਿਸੇ ਕਾਰਨ ਰਹਿ ਗਿਆ ਹੈ।ਉਸ ਨੂੰ ਪੂਰਾ ਕੀਤਾ ਜਾਵੇਗਾ।ਡਾ ਹਿਤਿੰਦਰ ਕੌਰ ਨੇ ਦੱਸਿਆ ਕਿ ਉਨਾਂ ਖੇਤਰਾਂ ਵੱਲ ਵਿਸੇਸ਼ ਤੌਰ ਤੇ ਧਿਆਨ ਦਿੱਤਾ ਜਾਵੇਗਾ। ਜਿਵੇ ਕਿ ਉਚ ਜ਼ੋਖਮ ਵਾਲੇ ਖੇਤਰ ਪ੍ਰਵਾਸੀ ਅਬਾਦੀ, ਖਾਨਾਬਦੋਸ ਸਾਈਟਾਂ, ਇੱਟਾਂ ਦੇ ਭੱਠਿਆ ਆਦਿ ਤੇ ਰਹਿਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਵਿਸੇ਼ਸ ਤੌਰ ਤੇ ਧਿਆਨ ਰੱਖਿਆ ਜਾਵੇਗਾ।ਇਸ ਤੌਰ ਇਲਾਵਾ ਜਿਹੜੇ ਬੱਚੇ ਘਰਾਂ ਵਿਚ ਪੈਦਾ ਹੁੰਦੇ ਹਨ ਅਤੇ ਉਨਾਂ ਬੱਚਿਆਂ ਦੀਆਂ ਜਨਮ ਖੁਰਾਕਾਂ ਵੀ ਰਹਿ ਜਾਂਦੀਆ ਹਨ, ਉਹ ਬੱਚੇ ਵੀ ਇਸ ਮੁਹਿੰਮ ਵਿਚ ਸਾਮਲ ਕੀਤੇ ਜਾਣਗੇ।ਜਿਹੜੇ ਖੇਤਰਾਂ ਜਾਂ ਪਿੰਡਾਂ ਵਿਚ ਸਰਕਾਰੀ ਸਿਹਤ ਸਹੂਲਤ ਨਹੀ ਹਨ।ਉਨਾਂ ਪਿੰਡਾਂ ਅਤੇ ਖੇਤਰਾਂ ਵਿਚ ਵੀ ਵਿਸੇਸ ਤੌਰ ਤੇ ਕੈਪ ਲਗਾਏ ਜਾਣਗੇ।ਇਸ ਮੌਕੇ ਜਿਲ੍ਹਾ ਟੀਕਾਕਰਨ ਅਫਸਰ ਡਾ ਮਨੀਸਾ ਖੰਨਾ ਨੇ ਦੱਸਿਆ ਕਿ ਇਸ ਮੁਹਿੰਮ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ।ਮੁਹਿੰਮ ਤਹਿਤ ਉਪਰੋਕਤ ਥਾਂਵਾਂ ਤੇ ਸੀਨੀਅਰ ਮੈਡੀਕਲ ਅਫਸਰ ਅਤੇ ਟੀਕਾਕਰਨ ਅਫਸਰ ਇਨਾਂ ਕੈਪਾਂ ਦਾ ਨਿਰੀਖਣ ਕਰਨਗੇ।ਡਾ ਖੰਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਕੈਪਾਂ ਦਾ ਵੱਧ ਤੋ ਵੱਧ ਲਾਭ ਲੈਣ।
