Home Education ਅੰਤਰ-ਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਸਨਮਾਨ ਸਮਾਰੋਹ ਬਣਿਆ ਯਾਦਗਾਰੀ

ਅੰਤਰ-ਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਕਰਵਾਇਆ ਸਨਮਾਨ ਸਮਾਰੋਹ ਬਣਿਆ ਯਾਦਗਾਰੀ

80
0


ਗੁਰਦਾਸਪੁਰ 12 ਫ਼ਰਵਰੀ (ਰੋਹਿਤ ਗੋਇਲ – ਮੋਹਿਤ ਜੈਨ) : ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦੀਨਾਨਗਰ ਵਿਖੇ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਹਾੜੇ ਨੂੰ ਸਮਰਪਿਤ ਸਨਮਾਨ ਸਮਾਰੋਹ ਕਰਵਾਇਆ ਗਿਆ,ਜਿਸ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ:/ਐਲੀ ਅਮਰਜੀਤ ਸਿੰਘ ਭਾਟੀਆ ਵੱਲੋਂ ਮੁੱਖ ਮਹਿਮਾਨ ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ,ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਪਰਮਜੀਤ ਸਿੰਘ ਕਲਸੀ,ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਮਨਜੀਤ ਸਿੰਘ ਸੰਧੂ, ਜ਼ਿਲ੍ਹਾ ਸਿੱਖਿਆ ਸੁਧਾਰ ਟੀਮ ਇੰਚਾਰਜ ਸੁਰਿੰਦਰ ਕੁਮਾਰਨੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।ਇਸ ਦੌਰਾਨ ਉੱਘੇ ਸਮਾਜ ਸੇਵੀ ਇੰਦਰਜੀਤ ਸਿੰਘ ਬਾਜਵਾ ਅਤੇ ਉੱਘੇ ਸਾਹਿਤਕਾਰ ਗੁਰਮੀਤ ਸਿੰਘ ਬਾਜਵਾ ਵੀ ਮੌਜੂਦ ਸਨI ਪੰਜਾਬ ਭਰ ‘ਚੋਂ ਪੰਜਾਬੀ ਜ਼ੁਬਾਨ ਨੂੰ ਬੁਲੰਦ ਕਰਨ ਵਾਲੀਆਂ ਨਾਮਵਾਰ ਸ਼ਖ਼ਸੀਅਤਾਂ ਡਾ. ਕੁਲਦੀਪ ਸਿੰਘ ਦੀਪ, ਲੁਧਿਆਣਾ ਤੋਂ ਉੱਘੇ ਸਾਹਿਤਕਾਰ ਜਤਿੰਦਰ ਹਾਂਸ, ਤਰਨ ਤਾਰਨ ਤੋਂ ਉੱਘੇ ਕਹਾਣੀਕਾਰ ਸਿਮਰਨ ਧਾਲੀਵਾਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਡਾ. ਮਨਵਿੰਦਰ ਸਿੰਘ, ਸੇਂਟ ਸੋਲਜ਼ਰ ਕੋਐਜੂਕੇਸ਼ਨ ਕਾਲਜ ਤੋਂ ਡਾ. ਮਨਜੀਤ ਕੌਰ, ਫ਼ਿਰੋਜ਼ਪੁਰ ਤੋਂ ਪੰਜਾਬੀ ਮਾਂ-ਬੋਲੀ ਦੇ ਮਹਾਨ ਸਪੂਤ ਜਗਤਾਰ ਸਿੰਘ ਸੋਖੀ,ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਰੋਪੜ ਰਾਬਿੰਦਰ ਸਿੰਘ ਰੱਬੀ ਰਾਜਪੁਰਾ ਤੋਂ ਰਜਿੰਦਰ ਸਿੰਘ, ਫ਼ਰੀਦਕੋਟ ਤੋਂ ਸਟੇਟ ਰਿਸੋਰਸ ਪਰਸਨ ਪੰਜਾਬੀ ਗੁਰਪ੍ਰੀਤ ਸਿੰਘ ਰੂਪਰਾ,ਫ਼ਰੀਦਕੋਟ ਤੋਂ ਸਟੇਟ ਰਿਸੋਰਸ ਪਰਸਨ ਸਵਾਗਤ ਜ਼ਿੰਦਗੀ ਹਰਜਿੰਦਰ ਸਿੰਘ (ਰੰਗ), ਤਰਨ ਤਰਨ ਤੋਂ ਡਾ. ਇੰਦਰਪ੍ਰੀਤ ਸਿੰਘ ਧਾਮੀ, ਬਠਿੰਡਾ ਤੋਂ ਹੈੱਡਮਾਸਟਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਕਟਾਰੀਆ, ਡੀ. ਐੱਮ. ਪੰਜਾਬੀ ਹੁਸ਼ਿਆਰਪੁਰ ਡਾ. ਅਮਨਪ੍ਰੀਤ ਸਿੰਘ,ਰਾਜਪੁਰਾ ਤੋਂ ਰਜਿੰਦਰ ਸਿੰਘ ਚਾਨੀ , ਡੀ. ਐੱਮ. ਪੰਜਾਬੀ ਪਠਾਨਕੋਟ ਵਿਨੋਦ ਕੁਮਾਰ, ਡੀ. ਐੱਮ. ਪੰਜਾਬੀ ਲੁਧਿਆਣਾ ਮੈਡਮ ਸੁਪਰਜੀਤ ਕੌਰ, ਡੀ. ਐੱਮ. ਪੰਜਾਬੀ ਫ਼ਿਰੋਜ਼ਪੁਰ ਮੈਡਮ ਸਰਬਜੀਤ ਕੌਰ, ਡੀ. ਐੱਮ. ਹਿੰਦੀ ਅੰਮ੍ਰਿਤਸਰ ਡਾ. ਰਾਜਨ, ਫ਼ਰੀਦਕੋਟ ਤੋਂ ਹੈੱਡਮਾਸਟਰ ਨਵਦੀਪ ਸ਼ਰਮਾ, ਫ਼ਰੀਦਕੋਟ ਤੋਂ ਰੰਗਕਰਮੀ ਸੁੱਖਵਿੰਦਰ ਬਿੱਟੂ, ਬਠਿੰਡਾ ਤੋਂ ਜਗਨ ਨਾਥ, ਹੁਸ਼ਿਆਰਪੁਰ ਤੋਂ ਸੁੰਦਰ ਲਿਖਾਈ ਮਾਹਿਰ ਬੀ. ਐੱਮ. ਪੰਜਾਬੀ ਸ਼ਿਵ ਕੁਮਾਰ, ਅੰਮ੍ਰਿਤਸਰ ਤੋਂ ਮੈਡਮ ਬਲਜੀਤ ਕੌਰ,ਜਗਤ ਪੰਜਾਬੀ ਸਭਾ ਦੇ ਸੂਬਾ ਪ੍ਰਧਾਨ ਮੁਕੇਸ਼ ਵਰਮਾ ਵੱਲੋਂ ਹਾਜ਼ਰੀ ਭਰ ਕੇ ਇਸ ਪ੍ਰੋਗਰਾਮ ਨੂੰ ਯਾਦਗਾਰੀ ਬਣਾਇਆ ਗਿਆI।ਸਕੂਲ ਪ੍ਰਿੰਸੀਪਲ ਰਾਜਵਿੰਦਰ ਕੌਰ,ਰਾਜ ਪੁਰਸਕਾਰ ਸਨਮਾਨਿਤ ਸੁਰਿੰਦਰ ਮੋਹਨ, ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੇ ਪ੍ਰਧਾਨ ਪੁਸ਼ਪਾ ਦੇਵੀ ਅਤੇ ਸਮੂਹ ਜ਼ਿਲ੍ਹਾ ਪੰਜਾਬੀ ਸਭਾ ਮੈਂਬਰਾਂ ਵੱਲੋਂ ਮੁੱਖ ਮਹਿਮਾਨ ਅਤੇ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਦੀਵਾ ਜਗਾਉਣ ਦੀ ਰਸਮ ਅਦਾ ਕੀਤੀ ਗਈ।ਸਾਰੀਆਂ ਨਾਮਵਾਰ ਸ਼ਖ਼ਸੀਅਤਾਂ ਵੱਲੋਂ ਮਾਂ-ਬੋਲੀ ਦੀ ਪ੍ਰਫੁੱਲਿਤਾ ਲਈ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਅਜਿਹੇ ਉਪਰਾਲਿਆਂ ਨੂੰ ਨਿਰੰਤਰ ਜਾਰੀ ਰੱਖਣ ਲਈ ਅਵਾਜ਼ ਬੁਲੰਦ ਕੀਤੀI ਇਸ ਸਮੇਂ ਹਰਜਿੰਦਰ ਸਿੰਘ (ਰੰਗ) ਵੱਲੋਂ ਦਸਵੀਂ ਸ਼੍ਰੇਣੀ ਵਿੱਚ ਸ਼ਾਮਲ ਨਾਇਕ ਇਕਾਂਗੀ ਦੀ ਸਫ਼ਲ ਪੇਸ਼ਕਾਰੀ ਨੇ ਸਾਰਿਆਂ ਦਾ ਦਿਲ ਜਿੱਤ ਲਿਆIਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਵੱਲੋਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਈਆਂ ਪੰਜਾਬ ਭਰ ਵਿੱਚ ਪੰਜਾਬੀ ਮਾਂ-ਬੋਲੀ ਦੀ ਪ੍ਰਫੁੱਲਿਤਾ ਲਈ ਕੰਮ ਕਰ ਰਹੀਆਂ ਸਾਰੀਆਂ ਨਾਮਵਾਰ ਸ਼ਖ਼ਸੀਅਤਾਂ ਅਤੇ ਜ਼ਿਲ੍ਹੇ ਗੁਰਦਾਸਪੁਰ ਵਿੱਚੋਂ ਪਹੁੰਚੇ ਸਾਰੇ ਅਧਿਆਪਕਾਂ ਨੂੰ ਸਨਮਾਨ-ਪੱਤਰ ਅਤੇ ਯਾਦਗਾਰੀ-ਚਿੰਨ੍ਹ ਭੇਂਟ ਕਰ ਕੇ ਸਨਮਾਨਿਤ ਕਰਦੇ ਹੋਏ ਫ਼ਖ਼ਰ ਮਹਿਸੂਸ ਕੀਤਾ ਅਤੇ ਭਵਿੱਖ ਵਿੱਚ ਵੀ ਮਾਂ-ਬੋਲੀ ਦੀ ਇਸ ਸੇਵਾ ਨੂੰ ਨਿਰੰਤਰ ਜਾਰੀ ਰੱਖਣ ਦੀ ਉਮੀਦ ਪ੍ਰਗਟਾਈI ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਅਮਰਜੀਤ ਭਾਟੀਆ ਵੱਲੋਂ ਜ਼ਿਲ੍ਹਾ ਪੰਜਾਬੀ ਸਭਾ ਦੇ ਸਰਪ੍ਰਸਤ ਸੁਰਿੰਦਰ ਮੋਹਨ ਦੀ ਅਗਵਾਈ ਵਿੱਚ ਕੀਤੇ ਇਸ ਉਪਰਾਲੇ ਲਈ ਜਿੱਥੇ ਸਮੁੱਚੀ ਟੀਮ ਨੂੰ ਵਧਾਈ ਦਿੱਤੀ ਉੱਥੇ ਪੰਜਾਬੀ ਸੱਥ ਦੀਨਾਨਗਰ ਰਾਹੀਂ ਜ਼ਿਲ੍ਹਾ ਗੁਰਦਾਸਪੁਰ ਦਾ ਨਾਂ ਪੰਜਾਬ ਭਰ ਦੇ ਨਾਲ਼ ਵਿਦੇਸ਼ਾਂ ਵਿੱਚ ਰੌਸ਼ਨ ਕਰਨ ਲਈ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਟੀਮ ਨੂੰ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾI ਜਗਤ ਪੰਜਾਬੀ ਸਭਾ ਦੇ ਸੂਬਾ ਪ੍ਰਧਾਨ ਮੁਕੇਸ਼ ਵਰਮਾ ਨੇ ਪੰਜਾਬੀ ਭਾਸ਼ਾ ਦੀ ਮਹਾਨਤਾ ਬਾਰੇ ਬੋਲਦਿਆਂ ਕਿਹਾ ਕਿ ਅਮਰੀਕਾ ਦੀ ਇਕ ਸਟੇਟ ਇਲੀਨੋਇਸ ਦੇ ਗਵਰਨਰ,ਜੇ ਬੀ ਪ੍ਰਿਟਜ਼ਕਰ  ਨੇ ਇਲੀਨੋਇਸ ਵਿੱਚ ਫਰਵਰੀ 2023 ਨੂੰ ਪੰਜਾਬੀ ਭਾਸ਼ਾ ਮਹੀਨੇ ਵਜੋਂ ਘੋਸ਼ਿਤ ਕੀਤਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬੀ ਦੁਨੀਆਂ ਦੀ ਨੌਵੀਂ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ, ਜਿਸ ਨੂੰ ਦੁਨੀਆਂ ਭਰ ਵਿੱਚ 113 ਮਿਲੀਅਨ ਤੋਂ ਵੱਧ ਲੋਕ ਬੋਲਦੇ ਹਨ।ਜ਼ਿਲ੍ਹਾ ਪੰਜਾਬੀ ਸਭਾ ਗੁਰਦਾਸਪੁਰ ਦੇ ਸਰਪ੍ਰਸਤ ਰਾਜ ਪੁਰਸਕਾਰ ਸਨਮਾਨਿਤ ਸੁਰਿੰਦਰ ਮੋਹਨ ਵੱਲੋਂ ਪ੍ਰਬੰਧਕੀ ਟੀਮ ਮੈਂਬਰਾਂ ਪ੍ਰਧਾਨ ਮੈਡਮ ਪੁਸ਼ਪਾ ਦੇਵੀ, ਕਮਲਾ ਦੇਵੀ, ਰਣਬੀਰ ਕੌਰ (ਕੈਨੇਡਾ) ਹਰਪ੍ਰੀਤ ਕੌਰ, ਰਮਾ ਕੁਮਾਰੀ, ਸ਼ੈਲਜਾ ਕੁਮਾਰੀ, ਪ੍ਰੀਤੀ, ਸ਼ਮਾਂ ਬੇਦੀ, ਸਰਿਤਾ ਦੇਵੀ, ਸ਼ਿਵ ਨਾਥ, ਅਨੁਪਮ ਸ਼ਰਮਾ, ਅਮਰਜੀਤ, ਪਰਮਜੀਤ, ਯਸ਼ ਪਾਲ, ਕਰਮਜੀਤ ਕੌਰ, ਪ੍ਰਭਜੋਤ ਕੌਰ, ਵਿਨੋਦ ਕੁਮਾਰ ਪਠਾਨਕੋਟ, ਪ੍ਰਿੰ. ਮਨਜੀਤ ਸਿੰਘ ਸੰਧੂ,ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ, ਨੀਟਾ ਭਾਟੀਆ, ਰਣਜੀਤ ਕੌਰ, ਗੁਰਿੰਦਰ ਕੌਰ, ਹਰਜਿੰਦਰ ਕੌਰ, ਸੁੱਖਵਿੰਦਰ ਕੌਰ, ਮਨਜੋਤ ਪਾਲ ਕੌਰ, ਮੁਕਤਾ ਸ਼ਰਮਾ, ਜੋਤੀ ਭਗਤ, ਡਾ. ਸਰਵਣ ਸਿੰਘ, ਜਸਪਾਲ ਸਿੰਘ, ਸਟੇਟ ਐਵਾਰਡੀ ਪਲਵਿੰਦਰ ਸਿੰਘ, ਡਾ. ਸਤਿੰਦਰ ਸਿੰਘ, ਬਿਕਰਮਜੀਤ ਸਿੰਘ, ਧਰਪ੍ਰੀਤ ਸਿੰਘ ਬਾਜਵਾ, ਹਰਮਨਪ੍ਰੀਤ ਸਿੰਘ, ਪੂਨਮਜੋਤ ਕੌਰ, ਜ਼ੈਲ ਸਿੰਘ ਅਤੇ ਦੀਪ ਲਾਲ ਦਾ ਪ੍ਰੋਗਰਾਮ ਨੂੰ ਸਫ਼ਲ ਅਤੇ ਯਾਦਗਾਰੀ ਬਣਾਉਣ ਲਈ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ।ਮੈਡਮ ਰਾਜਬੀਰ ਕੌਰ ਨੇ ਮੰਚ ਸੰਚਾਲਨ ਦੀ ਜ਼ੁੰਮੇਵਾਰੀ ਬਾਖੂਬੀ ਨਿਭਾਈ।ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਮਨਜੀਤ ਸਿੰਘ ਸੰਧੂ ਵੱਲੋਂ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here