ਫਤਿਹਗੜ੍ਹ ਸਾਹਿਬ, 15 ਫਰਵਰੀ ( ਰੋਹਿਤ ਗੋਇਲ ) -ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾ. ਵਿਜੈ ਕੁਮਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਦੀ ਅਗਵਾਈ ਵਿਚ ਸੀ.ਐਚ.ਸੀ. ਚਨਾਰਥਲ ਕਲਾਂ ਵਿਖੇ ਗਰਭਵਤੀਆਂ ਦੀ ਚੰਗੀ ਸਿਹਤ ਸਬੰਧੀ ਜਾਗਰੂਕਤਾ ਕੈਂਪ ਕਰਵਾਇਆ ਗਿਆ ਜਿਸ ਵਿਚ ਰਿਮਟ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਵੱਲੋਂ ਅਹਿਮ ਯੋਗਦਾਨ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਨੀਅਰ ਮੈਡੀਕਲ ਅਫਸਰ ਡਾ. ਰਮਿੰਦਰ ਕੌਰ ਨੇ ਕਿਹਾ ਮਹਿਲਾਵਾਂ ਦੀ ਗਰਭ ਅਵਸਥਾ ਦੌਰਾਨ ਚੰਗੀ ਸਿਹਤ ਪ੍ਰਤੀ ਸੁਚੇਤ ਹੋਣਾ ਬਹੁੱਤ ਜ਼ਰੂਰੀ ਹੈ, ਉਨ੍ਹਾਂ ਨੇ ਗਰਭਵਤੀਆਂ ਨੂੰ ਸੰਤੁਲਿਤ ਖੁਰਾਕ, ਨਿਯਮਤ ਡਾਕਟਰੀ ਚੈਕਅੱਪ, ਮੈਡੀਸਨ, ਗਰਭ ਦੌਰਾਨ ਖਤਰੇ ਦੇ ਚਿੰਨ, ਜਣੇਪੇ ਦੀ ਸਹੀ ਸੰਸਥਾਂ ਵਿਚ ਪਲਾਨਿੰਗ, ਫੈਮਿਲੀ ਪਲਾਨਿੰਗ ਅਤੇ ਨਵਜੰਮੇ ਦੀ ਦੇਖਭਾਲ ਸਬੰਧੀ ਵਿਸਿ਼ਆਂ ਤੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਸਿਹਤ ਜਾਗਰੂਕਤਾ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਗਰਭਵਤੀਆਂ ਦੇ ਟੈਸਟ ਕੀਤੇ ਗਏ।ਇਸ ਮੌਕੇ ਡਾ. ਅਨੁੱਜ ਗਰਗ ਵੱਲੋਂ ਦੰਦਾ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਡਾ. ਮੌਸਮ ਜਨਰਲ ਸਰਜਨ, ਬੀ.ਈ.ਈ. ਮਹਾਵੀਰ ਸਿੰਘ, ਫਾਰਮੇਸੀ ਅਫਸਰ ਨਿਰਪਾਲ ਸਿੰਘ, ਰੇਡੀਓਗ੍ਰਾਫਰ ਮੰਗਤ ਰਾਮ, ਰਿਮਟ ਨਰਸਿੰਗ ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀ ਤੇ ਹੋਰ ਮੌਜੂਦ ਸਨ।