ਜਗਰਾਉਂ 16 ਫਰਵਰੀ ( ਵਿਕਾਸ ਮਠਾੜੂ, ਬੌਬੀ ਸਹਿਜਲ ) ਮਾਸਟਰ ਗੇਮਜ ਫੈਡਰੇਸ਼ਨ ਵੱਲੋਂ 5ਵੀਂ ਨੈਸ਼ਨਲ ਮਾਸਟਰ ਗੇਮਜ਼ ਬਾਰਾਂਨਸੀ ‘ ਚ ਜਗਰਾਉਂ ਹਲਕੇ ਦੇ ਹਾਕੀ ਖਿਡਾਰੀਆਂ ਨੇ ਚਾਂਦੀ ਦਾ ਤਮਗਾ ਜਿੱਤ ਕੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਦੱਸਣਯੋਗ ਹੈ ਕਿ ਪੰਜਾਬ ਭਰ ਤੋਂ ਹਾਕੀ ਖਿਡਾਰੀਆਂ ਦੀ 40 + ਹਾਕੀ ਟੀਮ ਨੇ ਬਾਰਾਂਨਸੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੰਜਾਬ ਖਾਸਕਰ ਜਗਰਾਉਂ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਅਖਾੜਾ ਤੇ ਜਸਵਿੰਦਰ ਸਿੰਘ ਢੋਲਣ ਨੇ ਦੱਸਿਆ ਕਿ ਨੈਸ਼ਨਲ ਪੱਧਰ ਦੇ ਮੁਕਾਬਲਿਆਂ ਵਿੱਚ ਪੰਜਵੀਂ ਨੈਸ਼ਨਲ ਮਾਸਟਰ ਗੇਮਜ ਵਿੱਚ 40 ਸਾਲਾਂ ਤੋਂ ਉਪਰਲੇ ਖਿਡਾਰੀਆਂ ਦੇ ਮੁਕਾਬਲਿਆਂ ਵਿੱਚ ਯੂ ਪੀ ਨੂੰ ਤਿੰਨ ਜ਼ੀਰੋ ਦੇ ਮੁਕਾਬਲੇ ਹਰਾ ਕੇ ਪੰਜਾਬ ਨੇ ਚਾਂਦੀ ਦੇ ਤਮਗੇ ‘ਤੇ ਕਬਜ਼ਾ ਕੀਤਾ। ਕੁਲਵਿੰਦਰ ਸਿੰਘ ਅਖਾੜਾ ਤੇ ਜਸਵਿੰਦਰ ਸਿੰਘ ਢੋਲਣ ਨੇ ਆਪਣੀ ਇਸ ਮਾਣਮੱਤੀ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਚਾਂਦੀ ਦੇ ਤਮਗੇ ਦੀ ਜਿੱਤ ਤੋਂ ਬਾਅਦ ਉਨ੍ਹਾਂ ਨੂੰ ਅਥਾਹ ਖੁਸ਼ੀ ਮਹਿਸੂਸ ਹੋਈ ਹੈ ਜਿਸਨੂੰ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ।