ਪਟਿਆਲਾ,18 ਫਰਵਰੀ (ਲਿਕੇਸ਼ ਸ਼ਰਮਾ – ਅਸ਼ਵਨੀ): ਆਲ ਇੰਡੀਆ ਅੰਤਰ-ਯੂਨੀਵਰਸਿਟੀ ਖੋ-ਖੋ (ਮਹਿਲਾ) ਮੁਕਾਬਲਿਆਂ ਦੀ ਮੇਜ਼ਬਾਨੀ ਇਸ ਵਾਰ ਪੰਜਾਬੀ ਯੂਨੀਵਰਸਿਟੀ,ਪਟਿਆਲਾ ਨੇ ਕੀਤੀ।ਯੂਨੀਵਰਸਿਟੀ ਵੱਲੋਂ ਆਪਣੇ ਯੂਨੀਵਰਸਿਟੀ ਕਾਲਜ, ਮੂਨਕ (ਸੰਗਰੂਰ) ਵਿਖੇ ਇਹ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਦੂਜੇ ਸਥਾਨ ਉੱਤੇ ਯੂਨੀਵਰਸਿਟੀ ਆਫ਼ ਮੈਸੂਰ ਅਤੇ ਤੀਜੇ ਸਥਾਨ ਉੱਤੇ ਸਵਿੱਤਰੀ ਬਾਈ ਫੂਲੇ ਯੂਨੀਵਰਸਿਟੀ, ਪੂਨੇ ਅਤੇ ਸੀ.ਆਰ.ਐਸ. ਯੂਨੀਵਰਸਿਟੀ, ਜੀਂਦ ਰਹੀਆਂ।ਅੰਤਲੇ ਦਿਨ ਰੱਖੇ ਸਮਾਗਮ ਮੌਕੇ ਕਾਲਜ ਦੇ ਪ੍ਰਿੰਸੀਪਲ/ਇੰਚਾਰਜ ਡਾ. ਗੁਰਪ੍ਰੀਤ ਸਿੰਘ ਹਰੀਕਾ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਨੂੰ ਆਖਿਆ।ਇਹ ਪ੍ਰੋਗਰਾਮ ਦੀ ਸਰਪ੍ਰਸਤੀ ਡਾ. ਅਰਵਿੰਦ (ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ, ਪਟਿਆਲਾ) ਨੇ ਕੀਤੀ। ਸਮਾਪਤੀ ਸਮੇਂ ਉਹਨਾਂ ਨੇ ਟੀਮਾਂ ਦੇ ਖਿਡਾਰਨਾ ਨੂੰ ਅਸ਼ੀਰਵਾਦ ਦਿੱਤਾ। ਇਹ ਪ੍ਰੋਗਰਾਮ ਡਾ. ਅਜੀਤਾ (ਡਾਇਰੈਕਟਰ ਸਪੋਰਟਸ ਪੰਜਾਬੀ ਯੂਨੀਵਰਸਿਟੀ, ਪਟਿਆਲਾ) ਦੀ ਅਗਵਾਈ ਹੇਠ ਅਤੇ ਡਾ. ਰਾਜਵਿੰਦਰ ਸਿੰਘ ਦੇ ਯਤਨਾਂ ਹੇਠ ਨੇਪਰੇ ਚੜ੍ਹਿਆ।ਇਸ ਸਮਾਗਮ ਵਿੱਚ ਮੁੱਖ ਮਹਿਮਾਨ ਦੇ ਤੌਰ ਉੱਤੇ ਐਮ.ਐਲ.ਏ. ਬਰਿੰਦਰ ਕੁਮਾਰ ਗੋਇਲ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਕਾਲਜ ਦੇ ਰੁਕੇ ਹੋਏ ਕੰਮਾਂ ਨੂੰ ਕਰਵਾਉਣ ਦਾ ਵਾਅਦਾ ਕੀਤਾ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਸਿੱਧ ਸਮਾਜ-ਸੇਵੀ ਆਰ. ਕੇ. ਗਰਗ ਮੂਨਕ ਨੇ ਕੀਤੀ ਅਤੇ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ ਅਤੇ ਉਹਨਾਂ ਜੇਤੂ ਖਿਡਾਰਨਾਂ ਦਾ ਆਪਣੀ ਸੰਸਥਾ ਵੱਲੋਂ ਵਿਸ਼ੇਸ਼ ਸਨਮਾਨ ਕੀਤਾ।ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਅਵਤਾਰ ਸਿੰਘ (ਕੁਸ਼ਤੀ ਕੋਚ), ਮੈਡਮ ਮੁਕੇਸ਼ (ਯੋਗਾ ਕੋਚ), ਮੈਡਮ ਰੇਨੂ (ਬਾਕਸਿੰਗ ਕੋਚ) ਅਤੇ ਅਵਤਾਰ ਸਿੰਘ (ਗੱਤਕਾ ਕੋਚ) ਉਚੇਚੇ ਤੌਰ ਉੱਤੇ ਪਹੁੰਚੇ।ਡਾ. ਰਜਿੰਦਰ ਸਿੰਘ ਤੇ ਪ੍ਰੋ. ਗੁਰਜੰਟ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਫੁੱਲਾਂ ਦੇ ਗੁਲਦਸਤੇ ਦੇ ਕੇ ਸਵਾਗਤ ਕੀਤਾ।ਮੰਚ ਸੰਚਾਲਨ ਡਾ. ਬਲਦੇਵ ਸਿੰਘ,ਪ੍ਰੋ. ਰਾਜਪ੍ਰੀਤ ਕੌਰ ਤੇ ਰੋਸ਼ਨ ਲਾਲ ਨੇ ਕੀਤਾ।ਇਸ ਸਮੇਂ ਅਰੁਣ ਜਿੰਦਲ (ਜਿਲ੍ਹਾ ਪ੍ਰਧਾਨ) ਤੇ ਬਿਮਲ ਜੈਨ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਇਨ੍ਹਾਂ ਮੁਕਾਬਲਿਆਂ ਵਿੱਚ ਤਕਨੀਕੀ ਪ੍ਰਬੰਧ ਡਾ. ਸੰਜੀਵ ਦੱਤਾ, ਡਾ. ਰਾਜਵਿੰਦਰ ਸਿੰਘ, ਡਾ. ਬਲਵਿੰਦਰ ਕੁਮਾਰ ਅਤੇ ਆਫੀਸੀਅਲਜ਼ ਨੇ ਕੀਤਾ।ਪ੍ਰੋਗਰਾਮ ਵਿੱਚ ਪਹੁੰਚੇ ਪ੍ਰਸਿੱਧ ਕਬੱਡੀ ਖਿਡਾਰੀ ਗੁਲਜਾਰੀ ਮੂਨਕ ਨੇ ਪਹਿਲੇ ਨੰਬਰ ਉੱਤੇ ਆਈਆਂ ਖਿਡਾਰਨਾ ਨੂੰ ਪੰਦਰਾਂ ਕਿੱਲੋ ਦੇਸੀ ਘਿਓ ਦੇ ਕੇ ਹੌਸਲਾ ਅਫਜਾਈ ਕੀਤੀ। ਪ੍ਰੋਗਰਾਮ ਦੇ ਸਮੱਚੇ ਪ੍ਰਬੰਧ ਵਿੱਚ ਰਾਜੀਵ ਜੈਨ ਅਤੇ ਸੰਦੀਪ ਸੋਨੂੰ ਨੇ ਵਿਸ਼ੇਸ ਯੋਗਦਾਨ ਦਿੱਤਾ।
