ਮੋਗਾ 21 ਮਾਰਚ (ਬਿਊਰੋ) ਨਸ਼ੇ ਕਾਰਨ 19 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਨੇ ਆਪਣੇ ਦੋਸਤ ਨਾਲ ਮਿਲ ਕੇ ਨਸ਼ੇ ਦਾ ਟੀਕਾ ਲਗਾਇਆ ਸੀ ਪਰ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਜਿਸ ਘਰ ਵਿੱਚ ਨੌਜਵਾਨ ਨੇ ਨਸ਼ਾ ਕੀਤਾ ਸੀ, ਉੱਥੇੈ ਉਹ ਬੇਸੁੱਧ ਹੋਇਆ ਮਿਲਿਆ। ਪਰਿਵਾਰ ਨੇ ਹਸਪਤਾਲ ਪਹੁੰਚਾਇਆ ਤਾਂ ਡਾਕਟਰਾਂ ਨੇ ਨੌਜਵਾਨ ਨੂੰ ਮ੍ਰਿਤ ਐਲਾਨ ਦਿੱਤਾ। ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਚ ਨੌਜਵਾਨ ਬੇਹੋਸ਼ ਪਿਆ ਦਿਖ ਰਿਹਾ ਹੈ ਅਤੇ ਉਸ ਦੇ ਨੇੜੇ ਕੋਈ ਹੋਰ ਨੌਜਵਾਨ ਵੀ ਨਸ਼ਾ ਕਰ ਰਿਹਾ ਹੈ। ਮਾਮਲੇ ਵਿੱਚ ਪੁਲਿਸ ਨੇ ਐਕਸ਼ਨ ਲੈਂਦਿਆਂ 4 ਤਸਕਰਾਂ ਖਿਲਾਫ ਕੇਸ ਦਰਜ ਕੀਤਾ ਹੈ। ਉੱਧਰ ਆਮ ਆਦਮੀ ਪਾਰਟੀ ਵਿਧਾਇਕ ਅਮਨਦੀਪ ਕੌਰ ਅਰੋੜਾ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਅਤੇ ਸਖਤ ਕਾਰਵਾਈ ਦਾ ਭਰੋਸਾ ਦਿਤਾ ਹੈ।ਇਸ ਦੇ ਨਾਲ ਹੀ ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਨਸ਼ਾ ਕਰਦਾ ਸੀ ਅਤੇ ਬੀਤੇ ਦਿਨ ਜਦੋਂ ਉਨ੍ਹਾਂ ਨੇ ਆਪਣੇ ਲੜਕੇ ਦੇ ਮੋਬਾਇਲ ‘ਤੇ ਫੋਨ ਕੀਤਾ ਤਾਂ ਦੂਜੇ ਲੜਕੇ ਨੇ ਫੋਨ ਚੁੱਕਿਆ ਅਤੇ ਕਿਹਾ ਕਿ ਉਨ੍ਹਾਂ ਦਾ ਲੜਕਾ ਬੇਹੋਸ਼ ਪਿਆ ਹੈ, ਜਿਵੇਂ ਹੀ ਉਹ ਠੀਕ ਹੋ ਜਾਂਦਾ ਹੈ ਤਾਂ ਉਹ ਉਸਨੂੰ ਘਰ ਛੱਡ ਦੇਵੇਗਾ। ਪਿਤਾ ਨੇ ਕਿਹਾ ਕਿ ਥੋੜ੍ਹੀ ਦੇਰ ਬਾਅਦ ਫਿਰ ਫੋਨ ਬੰਦ ਹੋ ਗਿਆ, ਫਿਰ ਆਪਣੇ ਘਰ ਜਾ ਕੇ ਬੇਟੇ ਨੂੰ ਲੈ ਕੇ ਆਏ ਅਤੇ ਫਿਰ ਦੇਰ ਰਾਤ ਹਸਪਤਾਲ ਗਾਏ ਤਾਂ ਉਹ ਪੂਰਾ ਹੋ ਗਿਆ ਸੀ। ਪਿਤਾ ਨੇ ਮੁਲਜ਼ਮਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।ਥਾਣਾ ਸਿਟੀ ਸਾਊਥ ਦੇ ਐਸਐਚਓ ਲਕਸ਼ਮਣ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਘਰ ਵਿੱਚ ਰਹਿਣ ਵਾਲੇ ਵਿਅਕਤੀ ਅਤੇ ਤਿੰਨ ਹੋਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।