Home crime ਸਰਹੱਦ ਪਾਰੋਂ ਆਇਆ ਪਹਿਲੀ ਵਾਰ ਕੈਮਰੇ ਵਾਲਾ ਡਰੋਨ, ਬੀਐੱਸਐੱਫ ਜਵਾਨਾਂ ਨੇ ਲਿਆ...

ਸਰਹੱਦ ਪਾਰੋਂ ਆਇਆ ਪਹਿਲੀ ਵਾਰ ਕੈਮਰੇ ਵਾਲਾ ਡਰੋਨ, ਬੀਐੱਸਐੱਫ ਜਵਾਨਾਂ ਨੇ ਲਿਆ ਨਿਸ਼ਾਨੇ ‘ਤੇ

46
0


   ਡੇਰਾ ਬਾਬਾ ਨਾਨਕ (ਲਿਕੇਸ ਸ਼ਰਮਾ – ਵਿਕਾਸ ਮਠਾੜੂ) ਪਾਕਿਸਤਾਨ ਵਲੋਂ ਹਥਿਆਰ ਅਤੇ ਹੈਰੋਇਨ ਭਾਰਤੀ ਖੇਤਰ ਵਿੱਚ ਭੇਜਣ ਦੀ ਇੱਕ ਹੋਰ ਸਾਜਿਸ਼ ਨੂੰ ਸ਼ਨਿਚਰਵਾਰ ਦੀ ਰਾਤ ਬੀ ਐਸ ਐਫ ਜਵਾਨਾਂ ਵੱਲੋਂ ਨਾਕਾਮ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੀ.ਐਸ.ਐਫ ਦੇ ਸੈਕਟਰ ਗੁਰਦਾਸਪੁਰ ਦੀ 113 ਬਟਾਲੀਅਨ ਹੈੱਡ ਕੁਆਰਟਰ ਸ਼ਿਕਾਰ ਮਾਛੀਆਂ ਦੇ ਬਹਾਦਰ ਜਵਾਨਾਂ ਨੇ ਸਰਹੱਦੀ ਚੌਕੀ ਕਾਸੋਵਾਲ ਦੇ ਇਲਾਕੇ ਵਿੱਚ ਤੜਕੇ 2.12 ਵਜੇ ਡਰੋਨ ਦੀ ਗਤੀਵਿਧੀ ਨੂੰ ਦੇਖਦਿਆਂ ਚੌਕਸੀ ਜਵਾਨਾਂ ਨੇ ਭਾਰੀ ਗੋਲੀਬਾਰੀ ਕਰਕੇ ਹੇਠਾ ਸੁੱਟਣ ਵਿਚ ਵੱਡੀ ਸਫ਼ਲਤਾ ਹਾਸਲ ਕੀਤੀ। ਜਾਣਕਾਰੀ ਮੁਤਾਬਕ ਬੀ ਐਸ ਐਫ ਜਵਾਨਾ ਵੱਲੋ ਸੱਠ-ਸੱਤਰ ਰਾਉਂਡ ਫਾਇਰ ਕੀਤੇ ਗਏ ਅਤੇ 5 ਰੋਸਣੀ ਬੰਬ ਚਲਾਏ ।ਇਸ ਦੌਰਾਨ ਡਰੋਨ ਨੇੜਲੇ ਸਹਾਰਨ ਖੇਤਰ ਵਿਚ ਡਿੱਗਿਆ। ਇਸ ਬਟਾਲੀਅਨ ਦੇ ਬਹਾਦਰ ਜਵਾਨਾਂ ਨੇ ਬੀਤੇ ਦਿਨ ਵੀ ਇੱਕ ਡਰੋਨ ਨੂੰ ਡੇਗ ਕਿ ਉਸ ਨਾਲ 4 ਪੈਕਟ ਬੰਨ੍ਹ ਕੇ ਭੇਜੀ ਹੈਰੋਇਨ ਤੋਂ ਇਲਾਵਾ ਕੰਡਿਆਲੀ ਤਾਰ ਨੇੜੇ 20 ਪੈਕਟ ਹੈਰੋਇਨ, ਪਿਸਤੌਲ ਅਤੇ ਗੋਲੀਆਂ ਬਰਾਮਦ ਕੀਤੀਆਂ ਸਨ। ਜਿਕਰਯੋਗ ਹੈ ਕਿ ਸਰਹੱਦ ਪਾਰੋਂ ਪਹਿਲੀ ਵਾਰ ਆਇਆ ਇਹ ਡਰੋਨ ਕੈਮਰੇ ਵਾਲਾ ਹੈ।

LEAVE A REPLY

Please enter your comment!
Please enter your name here