Home crime ਮਜੀਠਾ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

ਮਜੀਠਾ ਵਿਖੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਕਤਲ

78
0


ਅੰਮ੍ਰਿਤਸਰ, ਲਿਕੇਸ਼ ਸ਼ਰਮਾ:ਪੁਲਿਸ ਥਾਣਾ ਮਜੀਠਾ ਨੇੜੇ ਕੱਥੂਨੰਗਲ ਰੋਡ ਤੇ ਬੀਤੀ ਰਾਤ ਇਕ ਨੌਜਵਾਨ ਦਾ ਕਤਲ ਹੋਣ ਦੀ ਜਾਣਕਾਰੀ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਕਰਮਜੀਤ ਸਿੰਘ ਲਾਡੀ ਪੁੱਤਰ ਸਾਬਕਾ ਸਰਪੰਚ ਕੁਨਣ ਸਿੰਘ ਵਾਸੀ ਪਿੰਡ ਵਡਾਲਾ ਜੋ ਕੇ ਕੱਥੂਨੰਗਲ ਰੋਡ ਮਜੀਠਾ ਵਿਖੇ ਚਿਕਨ ਦੀ ਦੁਕਾਨ ਕਰਦਾ ਸੀ ਕਿ ਬੀਤੀ ਰਾਤ ਕੁਝ ਨੌਜਵਾਨ ਦੁਕਾਨ ਤੇ ਆਏ ਜਿਨ੍ਹਾਂ ਨੇ ਦੁਕਾਨ ਤੋਂ ਮਾਸ ਮਛਲੀ ਖਾਂਦਾ ਤਾਂ ਬਾਅਦ ਵਿੱਚ ਪੈਸਿਆਂ ਦੇ ਲੈਣ-ਦੇਣ ਤੋਂ ਤਕਰਾਰ ਹੋਇਆ।ਉਹ ਅਣਪਛਾਤੇ ਵਿਅਕਤੀ ਉਥੋਂ ਚਲੇ ਗਏ ਕੁਝ ਦੇਰ ਬਾਅਦ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਆਏ ਜਿਨਾਂ ਨੇ ਆਉਦਿਆਂ ਹੀ ਕਰਮਜੀਤ ਸਿੰਘ ਲਾਡੀ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਕਾਰਨ ਲਾਡੀ ਜ਼ਖ਼ਮੀ ਹਾਲਤ ਵਿੱਚ ਡਿੱਗ ਪਿਆ ਤੇ ਅਣਪਛਾਤੇ ਵਿਅਕਤੀ ਉਥੋਂ ਚਲੇ ਗਏ।ਲਾਡੀ ਨੂੰ ਨੇੜੇ ਦੇ ਦੁਕਾਨਦਾਰਾਂ ਨੇ ਨਿੱਜੀ ਹਸਪਤਾਲ ਵਿੱਚ ਖੜਿਆਂ ਜਿਥੇ ਉਸ ਨੂੰ ਡਾਕਟਰ ਨੇ ਮਿਰਤਕ ਕਰਾਰ ਦੇ ਦਿੱਤਾ। ਜਿਸ ਦੀ ਇਤਲਾਹ ਪੁਲਿਸ ਥਾਣਾ ਮਜੀਠਾ ਵਿਖੇ ਦਿੱਤੀ ਗਈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here