Home Sports ਨੈਸ਼ਨਲ ਬੌਕਸਿੰਗ ਖਿਡਾਰੀ ਜਸ਼ਨਪ੍ਰੀਤ ਸਿੱਧੂ ਦਾ ਸਨਮਾਨ

ਨੈਸ਼ਨਲ ਬੌਕਸਿੰਗ ਖਿਡਾਰੀ ਜਸ਼ਨਪ੍ਰੀਤ ਸਿੱਧੂ ਦਾ ਸਨਮਾਨ

64
0

ਘਰ ਦੀ ਗਰੀਬੀ ਅਤੇ ਬਿਨ੍ਹਾਂ ਕਿਸੇ ਸਹੂਲਤ ਦੇ ਪਹੁੰਚੀ ਨੈਸ਼ਨਲ ਪੱਧਰ ਤੱਕ

ਮੋਗਾ, 2 ਫਰਵਰੀ ( ਅਸ਼ਵਨੀ )-ਜਗਰਾਓਂ ਦੇ ਨਜਦੀਕੀ ਪਿੰਡ ਰਣਧੀਰਗੜ੍ਹ ਦੀ ਰਹਿਣ ਵਾਲੀ ਜਸ਼ਨਪ੍ਰੀਤ ਕੌਰ ਸਿੱਧੂ ਪੁੱਤਰੀ ਅਮਿ੍ਤਪਾਲ ਸਿੰਘ ਦਾ ਦੌਧਰ ਵਿਖੇ ਕਬੱਡੀ ਕੱਪ ਐਨ ਆਰ ਆਈ ਚਮਕੌਰ ਸਿੰਘ ਵਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਸ਼ਨਪ੍ਰੀਤ ਕੌਰ ਸਿੱਧੂ ਨੇ ਦੱਸਿਆ ਕਿ ਉਹ ਸਿੱਧਵਾਂ ਖੁਰਦ ਦੇ ਸਕੂਲ ਵਿਚ ਬਾਹਰਵੀਂ ਕਲਾਸ ਦੀ ਵਿਦਿਆਰਥਣ ਹੈ। ਉਥੇ ਕੋਚ ਸੁਖਵੰਤ ਸਿੰਘ ਵੋਲੰ ਉਸਨੂੰ ਬੌਕਸਿੰਗ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ। ਜਿਸ ਸਦਕਾ ਉਹ ਪੰਜਾਬ ਲੈਵਲ ਤੇ ਖੇਡ ਕੇ ਗੋਲਡ ਮੈਡਲ ਹਾਸਿਲ ਕਰ ਚੁੱਕੀ ਹੈ ਅਤੇ ਨੈਸ਼ਨਲ ਲੈਵਲ ਤੇ ਮਨੀਪੁਰ ਵਿਖੇ ਹੋਏ ਮੁਕਾਬਲਿਆਂ ਵਿਚ ਭਾਗ ਲੈ ਚੁੱਕੀ ਹੈ। ਉਸਨੇ ਆਪਣੀ ਇਸ ਸਫਲਤਾ ਲਈ ਆਪਣੇ ਮਾਂ ਬਾਪ ਅਤੇ ਕੋਚ ਸੁਖਵੰਤ ਸਿੰਘ ਦਾ ਧਨਵਾਦ ਕੀਤਾ। ਜਿਕਰਯੋਗ ਹੈ ਕਿ ਇਕ ਗਰੀਬ ਪਰਿਵਾਰ ਦੀ ਇਹ ਬੱਚੀ ਬਿਨ੍ਹਾਂ ਕਿਸੇ ਵਾਧੂ ਸਹਾਇਤਾ ਅਤੇ ਕਿਸੇ ਕਿਸਮ ਦੀ ਸਹੂਲਤ ਤੋਂ ਬਗੈਰ ਇਸ ਮੁਾਕਮ ਤੱਕ ਪਹੁੰਚ ਹਈ ਹੈ। ਜੇਕਰ ਇਸ ਬੱਚੀ ਨੂੰ ਖੇਡ ਪ੍ਰੇਮੀ ਅਤੇ ਸਰਕਾਰ ਅੱਗੇ ਵਧਣ ਲਈ ਆਰਥਿਕ ਅਤੇ ਸਪੋਰਟਿੰਗ ਤੌਰ ਤੇ ਸਹਾਇਤਾ ਪ੍ਰਦਾਨ ਕਰੇ ਾਤੰ ਇਹ ਬੱਚੀ ਦੇਸ਼ ਲਈ ਗੋਲਡ ਮੈਡਲ ਲਿਆਉਣ ਦੇ ਸਮਰੱਥ ਹੈ।

LEAVE A REPLY

Please enter your comment!
Please enter your name here