ਜਗਰਾਉਂ, 25 ਮਾਰਚ ( ਮੋਹਿਤ ਜੈਨ )-ਗੁਰੁ ਨਾਨਕ ਸਹਾਰਾ ਸੁਸਾਇਟੀ ਜਗਰਾਉਂ ਵਲੋਂ ਚੇਅਰਮੈਨ ਗੁਰਮੇਲ ਸਿੰਘ ਢਿੱਲੋਂ ਯੁ.ਕੇ.ਅਤੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਦੀ ਅਗਵਾਈ ਹੇਠ 168ਵਾਂ ਸਵ.ਸੰਸਾਰ ਚੰਦ ਵਰਮਾ ਮੈਮੋਰੀਅਲ ਮਹੀਨਾਵਾਰ ਪੈਨਸ਼ਨ ਵੰਡ ਸਮਾਗਮ ਗੁਰਦੁਆਰਾ ਮੋਰੀ ਗੇਟ, ਜਗਰਾਉਂ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸਟੇਟ ਬੈਂਕ ਆਫ ਇੰਡੀਆ ਦੇ ਮੈਨੇਜਰ ਨਰਿੰਦਰ ਕੋਛੜ ਸਨ। ਜਿਨਾਂ ਨੇ ਆਪਣੇ ਪਿਤਾ ਸਵ.ਪਿਆਰੇ ਲਾਲ ਦੀ ਯਾਦ ਵਿੱਚ ਅਤੇ ਅਪਣੇ ਦੋਹਤੇ ਕ੍ਰਿਸ਼ਵ ਨੰਦਾ ਦੇ ਜਨਮ ਦੀ ਦਾਤ ਦੀ ਖੁਸ਼ੀ ਵਿੱਚ ਗੁਰੂ ਨਾਨਕ ਸਹਾਰਾ ਸੁਸਾਇਟੀ ਦੇ 26 ਬਜੁਰਗਾਂ ਨੂੰ ਮਹੀਨਾਵਾਰ ਪੈਨਸ਼ਨ ਵੰਡੀ। ਇਸ ਮੋਕੇ ਉਨਾਂ ਦੀ ਮਾਤਾ ਸ੍ਰੀਮਤੀ ਯਮੁਨਾ ਦੇਵੀ, ਧਰਮਪਤਨੀ ਸੁਨੀਤਾ ਰਾਣੀ,ਬੇਟੀ ਸੰਚਿਤਾ ਅਤੇ ਬੇਟੇ ਕਾਰਤਿਕ ਕੋਛੜ ਨੇ ਸਾਰੇ ਬਜ਼ੁਰਗਾਂ ਦੀ ਸੇਵਾ ਕੀਤੀ। ਵਰਨਣਯੋਗ ਹੈ ਕਿ ਨਰਿੰਦਰ ਕੋਛੜ ਹਰ ਸਾਲ ਇਨਾਂ ਬਜ਼ੁਰਗਾਂ ਨੂੰ ਇਕ ਮਹੀਨੇ ਦੀ ਪੈਨਸ਼ਨ ਅਪਣੇ ਵਲੋਂ ਦਿੰਦੇ ਹਨ। ਇਸ ਮੋਕੇ ਪ੍ਰਧਾਨ ਕੈਪਟਨ ਨਰੇਸ਼ ਵਰਮਾ ਨੇ ਗੁਰੂ ਨਾਨਕ ਸਹਾਰਾ ਸੁਸਾਇਟੀ ਵਲੋਂ ਮੁੱਖ ਮਹਿਮਾਨ ਨਰਿੰਦਰ ਕੋਛੜ ਅਤੇ ਪਰਿਵਾਰ ਦਾ ਪੈਨਸ਼ਨ ਦੇਣ ਲਈ ਧੰਨਵਾਦ ਕੀਤਾ। ਇਸ ਮੋਕੇ ਕੋਛੜ ਪਰਿਵਾਰ ਨੇ ਬਜ਼ੁਰਗਾਂ ਨੂੰ ਬਿਸਕੁਟਾ ਦੇ ਪੈਕਟ ਵੀ ਵੰਡੇ। ਇਸ ਮੋਕੇ ਆੜਤੀਆਂ ਐਸੋਸੀਏਸ਼ਨ ਦੇ ਸਟੇਟ ਸੈਕਟਰੀ ਰਾਜ ਕੁਮਾਰ ਭੱਲਾ,ਯੂਥ ਅਕਾਲੀ ਆਗੂ ਦੀਪੲਇੰਦਰ ਸਿੰਘ ਭੰਡਾਰੀ,ਆਈ.ਪੀ.ਐਸ.ਵਛੇਰ, ਕ੍ਰਿਸ਼ਨ ਬਜਾਜ ਕੈਨੇਡਾ, ਗੁਲਸ਼ਨ ਕਾਲੜਾ,ਹੈਡ ਗ੍ਰੰਥੀ ਪਰਮਵੀਰ ਸਿੰਘ ਮੋਤੀ,ਇੰਦਰ ਪਾਲ ਸਿੰਘ ਵਛੇਰ, ਪ੍ਰਦੀਪ ਗੁਪਤਾ,ਕਣਿਕਾ ਨੰਦਾ,ਤਰੁਣ ਨੰਦਾ, ਕਰਮਜੀਤ ਮੈਦ ਹਾਜਰ ਸਨ। ਇਸ ਮੋਕੇ ਭਾਈ ਪਰਮਵੀਰ ਸਿੰਘ ਮੋਤੀ ਹੈਡ ਗ੍ਰੰਥੀ ਨੇ ਕੋਛੜ ਪਰਿਵਾਰ ਦੀ ਚੱੜਦੀ ਕਲਾ ਲਈ ਅਰਦਾਸ ਕੀਤੀ।
