ਜਗਰਾਉਂ, 25 ਮਾਰਚ ( ਰਾਜਨ ਜੈਨ)-ਸਪਰਿੰੰਗ ਡਿਊ ਪਬਲਿਕ ਸਕੂਲ ਨਾਨਕਸਰ ਵਿਖੇ ਵਿੱਦਿਅਕ ਸਾਲ 2022—23 ਦਾ ਸਾਲਾਨਾ ਨਤੀਜਾ ਐਲਾਨਿਆ ਗਿਆ।ਪ੍ਰਿੰਸੀਪਲ ਨਵਨੀਤ ਚੌਹਾਨ ਨੇ ਨਤੀਜੇ ਦਾ ਐਲਾਨ ਕਰਦਿਆਂ ਸਾਰੇ ਵਿਦਿਆਰਥੀਆਂ ਅਤੇ ਮਾਤਾ ਪਿਤਾ ਸਾਹਿਬਾਨ ਨੂੰ ਵਧਾਈ ਦਿੱਤੀ। ਇਸ ਮੌਕੇ ਤੇ ਸਕੂਲ ਵਿੱਚ ਮਾਤਾ ਪਿਤਾ ਸਾਹਿਬਾਨ ਵੀ ਪਹੁੰਚੇ ਸਨ।ਮਾਤਾ ਪਿਤਾ ਸਾਹਿਬਾਨ ਨਾਲ ਗੱਲ ਕਰਦਿਆਂ ਪ੍ਰਿੰਸੀਪਲ ਸਾਹਿਬ ਨੇ ਦੱਸਿਆ ਕਿ ਇਹ ਦਿਨ ਹਰ ਵਿਦਿਆਰਥੀ ਅਤੇ ਮਾਤਾ ਪਿਤਾ ਸਾਹਿਬਾਨ ਦੇ ਨਾਲ—ਨਾਲ ਅਧਿਆਪਕਾਂ ਲਈ ਵੀ ਬਹੁਤ ਖਾਸ ਹੁੰਦਾ ਹੈ।ਕਿਉਂਕਿ ਇਸ ਦਿਨ ਸਾਰੀਆਂ ਦੀ ਸਾਲ ਭਰ ਦੀ ਮਿਹਨਤ ਦਾ ਨਤੀਜਾ ਐਲਾਨਿਆ ਜਾਂਦਾ ਹੈ।ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕ੍ਰਮਵਾਰ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਦੇ ਨਾਮ ਐਲਾਨੇ ਅਤੇ ਬਾਕੀ ਸਾਰੇ ਵਿਦਿਆਰਥੀਆਂ ਦੀ ਵੀ ਹੋਂਸਲਾ ਅਫਜਾਈ ਕੀਤੀ।ਉਹਨਾਂ ਨੇ ਦੱਸਿਆ ਕਿ 194 ਵਿਦਿਆਰਥੀ ਵਲੋਂ ਗਰੇਡ A1, 56 ਵਿਦਿਆਰਥੀ ਵਲੋ ਗਰੇਡ A2, 21 ਵਿਦਿਆਰਥੀ ਵਲੋ ਪਹਿਲੇ ਸਥਾਨ, 15 ਵਿਦਿਆਰਥੀ ਵਲੋਂ ਦੂਸਰੇ ਸਥਾਨ ਅਤੇ 19 ਵਿਦਿਆਰਥੀ ਤੀਸਰੇ ਸਥਾਨ ਤੇ ਰਹੇ।ਸਕੂਲ ਦਾ ਰਿਜਲਟ ਹਰ ਸਾਲ ਦੀ ਤਰਾਂ ਸ਼ਾਨਦਾਰ ਰਿਹਾ ਅਤੇ ਸਾਰੇ ਵਿਦਿਆਰਥੀ ਅਗਲੀ ਕਲਾਸ ਵਿੱਚ ਪਹੁੰਚੇ।ਵਿੱਦਿਅਕ ਵਰ੍ਹੇ 2023—24 ਲਈ ਕਲਸਾਂ 1 ਅਪ੍ਰੈਲ 2023 ਤੋ ਸ਼ੁਰੂ ਹਨ। ਵਿਦਿਆਰਥੀਆਂ ਅਤੇ ਮਾਤਾ ਪਿਤਾ ਸਾਹਿਬਾਨ ਵਿੱਚ ਇਸ ਨਾਮਵਰ ਸੰਸਥਾ ਅੰਦਰ ਦਾਖਲਾ ਕਰਵਾਉਣ ਲਈ ਭਾਰੀ ਉਤਸ਼ਾਹ ਹੈ। ਮਾਤਾ ਪਿਤਾ ਸਾਹਿਬਾਨ ਵਲੋਂ ਵੀ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਕੂਲ ਦੀ ਕਾਰਗੁਜਾਰੀ ਵਿੱਚ ਵਿਸ਼ਵਾਸ ਜਤਾਉਂਦੇ ਹੋਏ ਕਿਹਾ ਗਿਆ ਕਿ ਹਰ ਸਾਲ ਵਧੀਆ ਨਤੀਜੇ ਦੇ ਨਾਲ—ਨਾਲ ਸਕੂਲ ਅਤੇ ਅਧਿਆਪਕਾਂ ਵਲੋਂ ਵਿਦਿਆਰਥੀਆਂ ਉੱਪਰ ਖਾਸ ਮਿਹਨਤ ਕੀਤੀ ਜਾਂਦੀ ਹੈ।ਵਾਇਸ ਪ੍ਰਿੰਸੀਪਲ ਬੇਅੰਤ ਕੁਮਾਰ ਨੇ ਸਾਰੇ ਵਿਦਿਆਰਥੀਆਂ ਨੂੰ ਅਗਲੀ ਕਲਾਸ ਵਿੱਚ ਜਾਣ ਤੇ ਮੁਬਾਰਕ ਦਿੱਤੀ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ।ਪ੍ਰਬੰਧਕੀ ਕਮੇਟੀ ਵਲੋ ਚੇਅਰਮੈਨ ਬਲਦੇਵ ਬਾਵਾ, ਪ੍ਰਧਾਨ ਮਨਜੋਤ ਕੁਮਾਰ, ਮੈਨੇਜਿੰਗ ਡਾਇਰੈਕਟਰ ਸੁਖਵਿੰਦਰ ਸਿੰਘ ਅਤੇ ਡਾਇਰੈਕਟਰ ਬਹਾਦੁਰ ਸਿੱਧੂ ਵਲੋਂ ਨਵੇਂ ਵਿੱਦਿਅਕ ਵਰ੍ਹੇ ਵਿੱਚ ਵਿਦਿਆਰਥੀਆਂ ਨੂੰ ਹੋਰ ਮਿਹਨਤ ਨਾਲ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ ਲਈ ਉਤਸ਼ਾਹਿਤ ਕੀਤਾ।ਇਸ ਮੌਕੇ ਤੇ ਬਲਜੀਤ ਕੌਰ, ਅੰਜੂ ਬਾਲਾ, ਜਗਸੀਰ ਸ਼ਰਮਾ, ਜਗਦੀਪ ਸਿੰਘ, ਕੁਲਦੀਪ ਕੌਰ ਆਦਿ ਸਾਹਿਤ ਸਾਰਾ ਸਟਾਫ ਹਾਜ਼ਿਰ ਸੀ।