ਫਾਜਿ਼ਲਕਾ, 27 ਮਾਰਚ (ਮੋਹਿਤ ਜੈਨ) : ਫਾਜਿ਼ਲਕਾ ਜਿ਼ਲ੍ਹੇ ਦੇ ਪਿੰਡ ਬਕੈਣ ਵਾਲਾ ਵਿਚ ਵਰੋਲੇ ਕਾਰਨ ਹੋਏ ਨੁਕਸਾਨ ਤੋਂ ਪ੍ਰਭਾਵਿਤ ਮਕਾਨਾਂ, ਫਸਲਾਂ ਅਤੇ ਬਾਗਾਂ ਦੇ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਜਿ਼ਲ੍ਹਾ ਪ੍ਰਸ਼ਾਸਨ ਨੇ ਸੂਚੀਆਂ ਪਿੰਡ ਵਿਚ ਜਨਤਕ ਥਾਂਵਾਂ ਤੇ ਚਸਪਾ ਕਰ ਦਿੱਤੀਆਂ ਹਨ।ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦੱਸਿਆ ਕਿ ਜਿ਼ਲ੍ਹਾ ਪ੍ਰ਼ਸ਼ਾਸਨ ਨੇ ਤੇਜੀ ਨਾਲ ਕਾਰਵਾਈ ਕਰਦਿਆਂ ਕੁਝ ਘੰਟਿਆਂ ਵਿਚ ਹੀ ਟੀਮਾਂ ਬਣਾ ਕੇ ਇਸ ਪਿੰਡ ਵਿਚ ਗਿਰਦਾਵਰੀ ਦਾ ਕੰਮ ਪੂਰਾ ਕੀਤਾ ਹੈ ਅਤੇ ਸੂਚੀਆਂ ਜਨਤਕ ਕੀਤੀਆਂ ਗਈਆਂ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂਕਿ ਫਿਰ ਵੀ ਜ਼ੇਕਰ ਕਿਸੇ ਪੀੜਤ ਦਾ ਨਾਂਅ ਸੂਚੀ ਵਿਚ ਦਰਜ ਹੋਣ ਤੋਂ ਰਹਿ ਗਿਆ ਹੋਵੇ ਤਾਂ ਉਸਦਾ ਨਾਂਅ ਸ਼ਾਮਿਲ ਕੀਤਾ ਜਾ ਸਕੇ।ਦੂਜ਼ੇ ਪਾਸੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਵੱਲੋਂ ਤੇਜੀ ਨਾਲ ਕੀਤੀ ਕਾਰਵਾਈ ਲਈ ਧੰਨਵਾਦ ਕੀਤਾ ਹੈ ਅਤੇ ਪਿੰਡ ਦੇ ਸਰਪੰਚ ਹਰਜਿੰਦਰ ਕੁਮਾਰ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਹੈ ਕਿ ਪ੍ਰਸ਼ਾਸਨ ਨੇ ਇੰਨ੍ਹੀ ਤੇਜੀ ਨਾਲ ਗਿਰਦਾਵਰੀ ਪੂਰੀ ਕਰਕੇ ਸੂਚੀਆਂ ਪਿੰਡ ਵਿਚ ਚਸਪਾ ਕੀਤੀਆਂ ਹਨ ਤਾਂ ਜ਼ੋ ਇੰਨ੍ਹਾਂ ਦਾ ਸੋਸ਼ਲ ਆਡਿਟ ਹੋ ਸਕੇ ਅਤੇ ਕੋਈ ਵੀ ਯੋਗ ਵਿਅਕਤੀ ਦਾ ਨਾਂਅ ਸ਼ਾਮਿਲ ਕਰਨ ਤੋਂ ਵਾਂਝਾ ਨਾ ਰਹੇ।