Home ਨੌਕਰੀ ‘‘ਖਵਾਇਸ਼ਾਂ ਦੀ ਉਡਾਨ” ਪ੍ਰੋਗਰਾਮ ਤਹਿਤ ਸੁਰੱਖਿਆ ਬਲਾਂ ’ਚ ਲੜਕੀਆਂ ਲਈ ਰੋਜ਼ਗਾਰ ਮੌਕੇ...

‘‘ਖਵਾਇਸ਼ਾਂ ਦੀ ਉਡਾਨ” ਪ੍ਰੋਗਰਾਮ ਤਹਿਤ ਸੁਰੱਖਿਆ ਬਲਾਂ ’ਚ ਲੜਕੀਆਂ ਲਈ ਰੋਜ਼ਗਾਰ ਮੌਕੇ ਅਤੇ ਚੁਣੌਤੀਆਂ ’ਤੇ ਗੱਲਬਾਤ 28 ਮਾਰਚ ਨੂੰ

52
0

ਫ਼ਾਜ਼ਿਲਕਾ 27 ਮਾਰਚ (ਰਾਜੇਸ਼ ਜੈਨ – ਰੋਹਿਤ ਗੋਇਲ) : ਪੰਜਾਬ ਘਰ-ਘਰ ਰੋਜ਼ਗਾਰ ਮਿਸ਼ਨ ਅਤੇ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਵੱਲੋਂ 28 ਮਾਰਚ  ਨੂੰ  ‘‘ਖਵਾਇਸ਼ਾਂ ਦੀ ਉਡਾਨ” ਪ੍ਰੋਗਰਾਮ ਤਹਿਤ ਸੁਰੱਖਿਆ ਬਲਾਂ ਵਿੱਚ ਲੜਕੀਆਂ ਲਈ ਰੋਜ਼ਗਾਰ ਮੌਕੇ ਅਤੇ ਚੁਣੌਤੀਆਂ ਵਿਸ਼ੇ ਸਬੰਧੀ ਕਰੀਅਰ ਟਾਕ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦੱਸਿਆ ਗਿਆ ਕਿ ਸੁਰੱਖਿਆ ਬਲਾਂ ਵਿੱਚ ਲੜਕੀਆਂ ਲਈ ਰੋਜ਼ਗਾਰ ਮੌਕੇ ਅਤੇ ਚੁਣੌਤੀਆਂ ਸਬੰਧੀ ਕਰਵਾਈ ਜਾ ਰਹੀ ਇਸ ਕਰੀਅਰ ਟਾਕ ਵਿੱਚ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਏ.ਵੀ.ਐਸ.ਐਮ ਡਾਇਰੈਕਟਰ, ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸੀਚਿਊਟ ਫਾਰ ਗਰਲਜ਼ ਵੱਲੋਂ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ ਅਤੇ ਨਾਲ ਹੀ ਪ੍ਰਸ਼ਨ, ਉੱਤਰ ਸੈਸ਼ਨ ਹੋਵੇਗਾ।ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਬਿਊਰੋ ਵਿੱਚ ਮਿਤੀ 28 ਮਾਰਚ 2023 ਨੂੰ ਸਵੇਰੇ 11:00 ਵਜੇ ਸਿੱਧਾ ਪ੍ਰਸਾਰਣ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਪ੍ਰਾਰਥੀ ਦੇ ਇਸ ਸਬੰਧੀ ਕੋਈ ਪ੍ਰਸ਼ਨ ਹੋਣਗੇ ਤਾਂ ਉਨ੍ਹਾਂ ਦਾ ਵੀ ਮੌਕੇ ’ਤੇ ਹੀ ਮਾਹਿਰਾਂ ਵੱਲੋਂ ਹੱਲ ਦੱਸਿਆ ਜਾਵੇਗਾ। ਇਹ ਕਰੀਅਰ ਟਾਕ ਰੋਜ਼ਗਾਰ ਵਿਭਾਗ ਦੇ ਫੇਸਬੁਕ ਪੇਜ਼ ’ਤੇ ਲਾਈਵ ਵੀ ਦੇਖੀ ਜਾ ਸਕਦੀ ਹੈ।ਉਨ੍ਹਾਂ ਜਿਲ੍ਹਾ ਫਾਜ਼ਿਲਕਾ ਦੇ ਪ੍ਰਾਰਥੀਆਂ ਨੂੰ ਅਪੀਲ ਕੀਤੀ ਕਿ ਜੋ ਚਾਹਵਾਨ ਪ੍ਰਾਰਥੀ ਇਸ ਆਨਲਾਈਨ  ਵੈਬੀਨਾਰ ਵਿੱਚ ਹਿੱਸਾ ਲੈਣਾ ਚਾਹੁੰਦੇ ਹਨ,  ਉਹ ਰੋਜਗਾਰ ਵਿਭਾਗ ਵਿਖੇ ਪਹੁੰਚ ਕਰ ਸਕਦੇ ਹਨ ਅਤੇ ਫੇਸਬੁੱਕ ਲਾਈਵ ਲਿੰਕ https://www.facebook.com/events/760832708640449 ਤੇ ਘਰ ਬੈਠੇ ਵੀ ਹਿੱਸਾ ਲੈ ਸਕਦੇ ਹਨ।

ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਜਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਾਜ਼ਿਲਕਾ, ਕਮਰਾ ਨੰ. 502 ਏ-ਬਲਾਕ, ਚੌਥੀ ਮੰਜਿਲ, ਡੀ.ਸੀ. ਕੰਪਲੈਕਸ ਫਾਜ਼ਿਲਕਾ ਜਾਂ ਹੈਲਪਲਾਈਨ ਨੰਬਰ 89060-22220 ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here