ਜਗਰਾਓਂ, 24 ਜੂਨ ( ਵਿਕਾਸ ਮਠਾੜੂ)-ਬਲੌਜ਼ਮਜ ਕਾਨਵੈਂਟ ਸਕੂਲ ਵਿਖੇ ਗਰਮੀ ਦੀਆਂ ਚੱਲ ਰਹੀਆਂ ਛੁੱਟੀਆਂ ਦੌਰਾਨ ਖੇਡਾਂ ਦੇ ਖੇਤਰ ਵਿੱਚ ਮੱਲਾਂ ਮਾਰਨ ਦੇ ਦੀਵਾਨੇ ਬੱਚੇ ਸਕੂਲ ਦੇ ਵਿਸ਼ਾਲ ਮੈਦਾਨਾਂ ਵਿੱਚ ਆਪਣੇ ਫੁੱਟਬਾਲ ਦੇ ਕੋਚ ਤੋਂ ਇਸ ਖੇਡ ਦੀਆਂ ਬਰੀਕੀਆਂ ਸਿੱਖਦੇ ਨਜਰੀਂ ਆਏ। ਉਹਨਾਂ ਵੱਲੋੋਂ ਮੈਦਾਨਾਂ ਵਿੱਚ ਕੀਤੀ ਜਾ ਰਹੀ ਮਿਹਨਤ ਕਿਸੇ ਦਿਨ ਉਹਨਾਂ ਨੂੰ ਸੰਸਾਰਿਕ ਪੱਧਰ ਦੀ ਪ੍ਰਸਿੱਧਤਾ ਹਾਸਲ ਕਰਵਾਏਗੀ।ਇਸ ਮੌਕੇ ਸਕੂਲ ਦੇ ਪ੍ਰਿੰ: ਡਾ. ਅਮਰਜੀਤ ਕੌਰ ਨਾਜ਼ ਨੇ ਵਿਦਿਆਰਥੀਆਂ ਅਤੇ ਉਹਨਾਂ ਦੀ ਕੋਚ ਮਿਸਿਜ ਗੁਰਪ੍ਰੀਤ ਕੌਰ ਨੂੰ ਵਧਾਈ ਵੀ ਦਿੱਤੀ ਤੇ ਇਸ ਮੌਸਮੀਂ ਮਿਹਨਤ ਨੂੰ ਜਲਦੀ ਹੀ ਵਿਸ਼ਾਲ ਮੈਦਾਨਾਂ ਦੀ ਖੇਡ , ਖੇਡਦੇ ਹੋਏ ਇਹ ਵਿਦਿਆਰਥੀ ਗਲਾਂ ਵਿੱਚ ਮੈਡਲ ਪਾ ਕੇ ਸਾਡੇ ਸਾਹਮਣੇ ਹੋਣਗੇ ਅਤੇ ਸਕੂਲ ਅਤੇ ਮਾਪਿਆਂ ਦਾ ਮਾਣ ਵਧਾਉਣਗੇ।ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ , ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ , ਅਜਮੇਰ ਸਿੰਘ ਰੱਤੀਆਂ ਅਤੇ ਸਤਵੀਰ ਸਿੰਘ ਸੇਖੋਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸ਼ਲਾਘਾ ਕੀਤੀ।