ਜਗਰਾਉ, 22 ਸਤੰਬਰ (ਭਗਵਾਨ ਭੰਗੂ, ਸਤੀਸ਼ ਜੱਗਾ )—ਸਥਾਨਕ ਕਾਕਾ ਜੀ ਸਟੂਡੀਓ ਵੱਲੋ ਆਪਣੇ ਦੋਸਤਾਂ ਰਾਜਨ ਖੁਰਾਨਾ, ਪੰਕਜ ਅਰੋੜਾ,ਪੁਨੀਤ ਸਿੰਗਲਾ, ਰਵੀ ਆਰਟ, ਸੋਨੀ ਮੱਕੜ ਸਮੇਤ ਸਿਵਲ ਹਸਪਤਾਲ ਅਤੇ ਕੋਕਿਲਾ ਹਸਪਤਾਲ ਦੇ ਸਹਿਯੋਗ ਨਾਲ ਦੂਜਾ ਖੂਨਦਾਨ ਕੈੰਪ ਲਗਵਾਈਆ ਗਿਆ। ਇਸ ਖੂਨ ਦਾਨ ਕੈੰਪ ਵਿੱਚ 178 ਯੂਨਿਟ ਖ਼ੂਨ ਦਾਨ ਕੀਤਾ ਗਿਆ. ਜਿਸ ਵਿੱਚ ਜਗਰਾਓਂ ਵਾਸੀਆਂ ਅਤੇ ਆਸ ਪਾਸ ਦੇ ਪਿੰਡਾਂ ਵਾਲੇ ਖੂਨ ਦਾਨੀਆਂ ਵੱਲੋ ਵੱਧ ਚੜ ਕੇ ਖੂਨਦਾਨ ਕੀਤਾ ਗਿਆ। ਇਸ ਵਿੱਚ ਮੁੱਖ ਮਹਿਮਾਨ ਗਊ ਸੇਵਕ ਨਵੀਨ ਗੋਇਲ ਪਹੁੰਚੇ। ਜਿਹਨਾਂ ਨੇ ਇਸ ਸੇਵਾ ਵਿੱਚ ਆਪਣਾ ਯੋਗਦਾਨ ਦਿੱਤਾ ਅਤੇ ਟੀਮ ਮੈਂਬਰਾਂ ਦੀ ਇਸ ਸੇਵਾ ਨੂੰ ਉੱਤਮ ਸੇਵਾ ਦੱਸਿਆ ਅਤੇ ਟੀਮ ਨੂੰ ਮੁਬਾਰਕਾਂ ਦਿੱਤੀਆਂ। ਇਸ ਖੂਨਦਾਨ ਕੈੰਪ ਵਿਚ ਸ਼ਹਿਰ ਦੀਆਂ ਅਹਿਮ ਹਸਤੀਆਂ ਨੇ ਆਪਣੀ ਹਾਜ਼ਰੀ ਲਗਵਾ ਕੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ ਗਿਆ। ਇਸ ਮੌਕੇ ‘‘ ਡੇਲੀ ਜਗਰਾਓਂ ਨਿਊਜ਼ ’’ ਟੀਮ ਵੱਲੋ ਵੀ ਸਾਡੇ ਪ੍ਰੈਸ ਰਿਪੋਰਟਰ ਜਗਰੂਪ ਸਿੰਘ ਸੋਹੀ ਨੇ ਆਪਣਾ ਖੂਨਦਾਨ ਕਰਕੇ ਆਪਣੀ ਹਾਜ਼ਰੀ ਲਗਵਾਈ ਗਈ।